ਪੰਜਾਬੀ ਭਾਸ਼ਾਂ ਨੂੰ ਅਪਣਾਈ ਇਹਦੇ ਹੀ ਗੁਣ ਗਾਈਆਂ

ਗੁਰਬਿੰਦਰ ਕੌਰ

(ਸਮਾਜ ਵੀਕਲੀ)

ਮੇਰੀ ਪੰਜਾਬੀ ਭਾਸ਼ਾਂ ਤੋਂ ਭਾਵ ਪੰਜਾਬੀ ਭਾਸ਼ਾਂ ਮਾਂ ਬੋਲੀ ਦਾ ਅਰਥ ਹੈ ਉਹ ਬੋਲੀ ਜਿਹੜੀ ਵਿਰਸੇ ਵਿੱਚ ਹਰ ਇੱਕ ਨੂੰ ਆਪਣੀ ਮਾਂ ਕੋਲ ਮਿਲੀ ਹੁੰਦੀ ਹੈ।ਇਸ ਲਈ ਮਾਂ ਬੋਲੀ ਨਾਲ ਸਾਡਾ ਬਚਪਨ ਤੋਂ ਹੀ ਸੰਬੰਧ ਬਣ ਜਾਂਦਾਂ ਹੈ । ਸਾਡੇ ਦੇਸ਼ ਸੰਸਾਰ ਵਿੱਚ ਵੱਖ ਵੱਖ ਮਾਂ ਬੋਲੀ ਅਤੇ ਭਾਸ਼ਾਵਾਂ ਮੋਜੂਦ ਹਨ ।ਭਾਸ਼ਾਂ ਕਿਸੇ ਦੇਸ਼ ਕੌਮ ਦਾ ਵਿਰਸਾ ਤੇ ਇਤਿਹਾਸ ਹੁੰਦਾ ਹੈ। ਕਿਸੇ ਵੀ ਖੇਤਰ ਵਿਸ਼ੇਸ਼ ਦੀ ਸੱਭਿਅਤਾ ਅਤੇ ਸੱਭਿਆਚਾਰ ਦਾ ਅੰਦਾਜ਼ਾ ਉੱਥੇ ਦੀ ਭਾਸ਼ਾ ਤੇ ਬੋਲ ਚਾਲ ਤੇ ਪਹਿਰੇ ਤੋਂ ਸਹਿਜ ਹੀ ਲਗਾ ਸਕਦੇ ਹਾਂ।ਮਾਤਾ ਭਾਸ਼ਾਂ ਦੀ ਮਹੱਤਤਾ ਮਾਤਾ ਭਾਸ਼ਾਂ ਨੂੰ ਕੋਈ ਵੀ ਆਪਣੀ ਹੋਂਦ ਅਤੇ ਵਿਰਸਤਾ ਤੋਂ ਵੱਖ ਨਹੀ ਕਰ ਸਕਦਾ ਸਿਰਫ ਮਾਤਾ ਭਾਸ਼ਾਂ ਕੋਈ ਵੀ ਹੋਵੇ।

ਜਿਵੇਂ ਮੇਰੀ ਮਾਂ ਬੋਲੀ ਪੰਜਾਬੀ ਹੈ ਮੈਂ ਆਪਣਾ ਬੋਲ ਚਾਲ ਦਾ ਪ੍ਰਗਟਾਵਾ ਆਪਣੀ ਬੋਲੀ ਵਿੱਚ ਹੀ ਖੁੱਲਕੇ ਦੱਸ ਸਕਦੀ ਹਾਂ। ਭਾਵੇਂ ਮੈਂ ਬਹਾਰ ਆ ਚੁੱਕੀ ਹਾਂ ।ਪਰ ਮੇਰੀ ਪੰਜਾਬੀ ਬੋਲੀ ਵਿੱਚ ਹੀ ਜਾਨ ਵੱਸੀ ਹੈ ਤੇ ਮੈਨੂੰ ਗੁੱੜਤੀ ਹੀ ਪੰਜਾਬੀ ਬੋਲੀ ਤੇ ਜੰਮਣ ਵਾਲੀ ਮਾਂ ਨੇ ਹੀ ਦਿੱਤੀ ਹੈ।ਇਨਸਾਨ ਭਾਵੇਂ ਕਿੰਨੀ ਹੀ ਭਾਸ਼ਾਵਾਂ ਸਿੱਖ ਲਵੇ ਪਰ ਦੁੱਖ ਸੁੱਖ ਦਾ ਪ੍ਰਗਟਾਵਾਂ ਆਪਣੀ ਮਾਂ ਬੋਲੀ ਨਾਲ ਹੀ ਦੱਸ ਸਕਦਾ ਹੈ। ਹੋਰ ਕਿਸੇ ਭਾਸ਼ਾਂ ਵਿੱਚ ਖੁੱਲਕੇ ਨਹੀ ਬੋਲ ਸਕਦਾ ਤੇ ਨਾ ਹੀ ਲਿਖਾ ਸਕਦਾ ਅਸਲ ਵਿੱਚ ਮਾਂ ਬੋਲੀ ਦਾ ਸ਼ਬਦ ਅਖਾਣ ਮੁਹਾਵਰੇ ਮੋਲਿਕਤਾ ਆਦਿ ਸਭ ਪੱਖੋਂ ਉਸ ਨੂੰ ਸਹਿਜ ਸੁਭਾਅ ਨਾਲ ਆ ਹੀ ਜਾਂਦੇ ਹਨ ।ਉਹ ਨਿੱਤ ਆਪਣੇ ਆਲੇ ਦੁਆਲੇ ਰਹਿਣ ਸਹਿਣ ਤੇ ਬੋਲੀ ਵਿੱਚ ਬੋਲਣ ਤੇ ਖੁੱਲਕੇ ਗੱਲ ਕਰਨ ਦਾ ਆਪਣਾ ਹੀ ਸੁਵਾਦ ਹੈ ।

ਪੰਜਾਬੀ ਗੁਰਮੁੱਖੀ ਲਿਪੀ ਦਾ ਸਾਹਿਤਿਕ ਅਤੇ ਇਤਿਹਾਸਿਕ ਵਿਰਸਾ ਬਹੁਤ ਅਮੀਰ ਹੈ ਇਹ ਦੁਨੀਆ ਦੇ ਹਰ ਕੋਨੇ ਵਿੱਚ ਛਾਈ ਹੋਈ ਹੈ। ਪੰਜਾਬੀ ਬੋਲੀ ਦੀ ਵੱਖਰੀ ਹੀ ਪਹਿਚਾਣ ਹੈ ਇਹ ਸਾਰੇ ਵਿਸ਼ਵ ਵਿੱਚ ਫੈਲੀ ਹੋਈ ਹੈ । ਤਕਰੀਬਨ ਇਕ ਸੋ ਚਾਲੀ ਮੁਲਕਾਂ ਵਿੱਚ ਪੰਜਾਬੀ ਮਾਂ ਬੋਲੀ ਬੋਲੀ ਜਾਂਦੀ ਹੈ। ਦੇਸ਼ ਵਿਦੇਸ਼ ਵਿੱਚ ਹਰ ਪੰਜਾਬੀ ਨੇ ਤਾਂ ਬੱਲੇ ਬੱਲੇ ਹੀ ਕਰ ਦਿੱਤੀ ਹੈ।ਭਾਵੇਂ ਕਿੱਤਾ ਕੋਈ ਵੀ ਹੋਵੇ । ਜਿਵੇਂ ਸਹਿਤਕ ਸਰਗਰਮੀਆਂ ,ਪੱਤਰਕਾਰੀ ਸ਼ੋਸਲ ਮੀਡੀਆ,ਟੀ ਵੀ ਐਕਰ, ਰੇਡਿਓ ਮਧਿਅਮ ਰਾਹੀਂ ,ਫੇਸਬੁੱਕ ਰਾਹੀਂ ਹਰ ਰੋਜ ਕਵੀ ਦਰਬਾਰ ਰਾਜਨੀਤਕ ਸਰਗਰਮੀਆਂ ਪੰਜਾਬੀ ਬੋਲੀ ਵਿੱਚ ਚੱਲਦੀਆਂ ਹੀ ਰਹਿੰਦੀ ਹਨ ।

ਪੰਜਾਬੀ ਦੀ ਮਾਂ ਬੋਲੀ ਹੀ ਪੰਜਾਬੀ ਹੈ। ਪੰਜਾਬੀ ਸਦੀ ਤੋਂ ਚੱਲੀ ਆ ਰਹੀ ਹੈ ਇਸ ਦੀ ਵੱਖਰੀ ਹੀ ਨੁਹਾਰ ਹੈ ਤੇ ਵੱਖਰੀ ਹੀ ਪਹਿਚਾਣ ਹੈ ਇਸ ਦਾ ਵੱਖਰਾ ਹੀ ਅੰਦਾਜ਼ ਹੈ ਮੈਂ ਪੰਜਾਬੀ ਬੋਲੀ ਜਦੋਂ ਬੋਲਦੀ ਹਾਂ ਤਾਂ ਮੈਨੂੰ ਆਪਣੇ ਪਿੰਡ ਦੀ ਸੱਥ ਪਿੰਡ ਦੇ ਸਕੂਲ ਦਾ ਅੱਖਾਂ ਮੋਹਰ ਉਹਹੀ ਖਿਆਲ ਉਹਹੀ ਮਹੌਲ ਚੇਤੇ ਆ ਜਾਦਾਂ। ਮੈਨੂੰ ਅੱਜ ਵੀ ਯਾਦ ਹੈ। ਜਦੋਂ ਅਸੀ ਸੱਥ ਕੋਲੋਂ ਦੀ ਲੰਘਣ ਤੇ ਬੁਜਗਰਾਂ ਨੇ ਸਾਡੀ ਫੱਟੀ ਲਿਖੀ ਦੇਖਣੀ ਹੱਥ ਵਿੱਚ ਕਲਮ ਦਵਾਤ ਵਿੱਚ ਕਾਲੀ ਛਾਈ ਪਾਈ ਹੋਣੀ ਤੇ ਫੱਟੀ ਤੇ ਹੱਥ ਫੇਰ ਫੇਰ ਕੇ ਉਹਨਾਂ ਬੁਜਗਰਾਂ ਨੇ ਲੱਖਾਂ ਅਸੀਸ ਦੇਣੀਆਂ ਕੇ ਯੁੱਗ ਯੁੱਗ ਜੀਓ ਤੇ ਆਪਣੀ ਮਾਂ ਬੋਲੀ ਨੂੰ ਸਿਖਰਾਂ ਤੇ ਲੈ ਜਾਓ ।ਫਿਰ ਜਦੋਂ ਅਸੀ ਸਕੂਲ ਚੱਲੇ ਜਾਣਾ ਤੇ ਮਾਸਟਰ ਜੀ ਨੇ ਸਾਨੂੰ ਉੱਚੀ ਉੱਚੀ ਬੋਲਣ ਲਈ ਪੈਂਤੀ ਅੱਖਰ, ਪਹਾੜਾਂ ,ਮੁਹਰਾਨੀ ਦੇਣੀ ਤੇ ਅਸੀ ਵੀ ਬੜੇ ਚਾਅ ਨਾਲ ਪੰਜਾਬੀ ਬੋਲੀ ਬੋਲਣੀ। ਇਹ ਇਕ ਵੱਖਰਾ ਹੀ ਨਜ਼ਾਰਾ ਸੀ।

ਸਾਡੀ ਪੰਜਾਬੀ ਬੋਲੀ ਦਾ ਇਤਿਹਾਸ ਵੱਖਰਾ ਹੀ ਹੈ। ਆਓ ਆਪਾ ਰਲ ਮਿਲਕੇ ਹੰਭਲਾ ਮਾਰੀ ਆਪਣੀ ਪੰਜਾਬੀ ਬੋਲੀ ਨੂੰ ਅਪਣਾਈ ਬੱਚਿਆ ਨੂੰ ਕੁਝ ਦਿਖਾਈ ਜੋ ਪੰਜਾਬੀ ਬੋਲੀ ਤੋਂ ਵਾਂਝੇ ਉਹੀ ਜਾਂਦੇ ਨੇ ਅੰਗਰੇਜ਼ੀ ਨੂੰ ਅਪਣਾਈ ਜਾਂਦੇ ਨੇ ਪੰਜਾਬੀ ਨੂੰ ਕਿਸੇ ਤਰਾਂ ਜੀਵਤ ਰੱਖਣਾ ਸਾਡਾ ਫਰਜ ਬਣਦਾ ਹੈ। ਮੇਰੀ ਮਾਪਿਆ ਅੱਗੇ ਬੇਨਤੀ ਹੈ ਕਿ ਘਰ ਵਿੱਚ ਆਪਣੀ ਮਾਂ ਬੋਲੀ ਪੰਜਾਬੀ ਬੋਲੀ ਤੇ ਰਸ ਪਿਆਰ ਦੇ ਬੋਲ ਬੋਲੀ ਮੇਰੀ ਪੰਜਾਬੀ ਬੋਲੀ ਜਿੰਦਬਾਦ ਜੋ ਸਦਾ ਰਹੇ ਅਬਾਦ ।

ਗੁਰਬਿੰਦਰ ਕੌਰ

ਸਪੇਨ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIndian industry welcomes India-UAE trade pact
Next articleਜਾਤ-ਪਾਤ ਸੁਧਾਰ ਲਹਿਰਾਂ ਬਨਾਮ ਨਤੀਜਾ