ਅੱਲ੍ਹੜਪੁਣਾ

palishero

(ਸਮਾਜਵੀਕਲੀ)

ਹਲੇ ਚੜ੍ਹੀ ਸੀ ਜਵਾਨੀ ਮੋਬਾਈਲ ਹੱਥ ਆ ਗਿਆ,
ਚਾਅ ਨਾਲ ਫੇਸਬੁੱਕ ਉੱਤੇ ਅਕਾਊਂਟ ਬਣਾ ਲਿਆ।

ਫਰੈਂਡ ਰੁਕੈਸਟਾਂ ਬੱਸ ਹੁਣ, ਕੁੜੀਆਂ ਨੂੰ ਹੀ ਭੇਜਦਾ,
ਮਸੈਂਜਰ ‘ਤੇ ਹਰੇਕ ਨਾਲ, ਗੱਲ ਇਸ਼ਕ ਦੀ ਛੇੜਦਾ।

ਹੋ ਗਈ ਜੀ ਮਿਹਰ,ਇੱਕ ਨੇ ਪ੍ਰਪੋਜ਼ ਅਸੈਪਟ ਕਰਿਆ,
ਨਾ ਫੁਲਿਆ ਸਮਾਏ, ਮੁੰਡੇ ਬੜਾ ਹੀ ਚਾਅ ਚੜਿਆ।

ਕੁੱਝ ਮਹੀਨੇ ਏਦਾਂ ਹੀ ਚੱਲਦੀ ਰਹੀ ਗੱਲਬਾਤ ਸੀ,
ਦਿਨੋਂ ਦਿਨ ਮੇਲ ਲਈ, ਉੱਠਦੇ ਪਏ ਜਜ਼ਬਾਤ ਸੀ।

ਕੁੜੀ ਕਹਿੰਦੀ ਆਜਾ ਸ਼ਹਿਰ ਮੇਰੇ, ਐਸ਼ ਕਰਾਂਗੇ,
ਇੱਕ ਦੂਜੇ ਨਾਲ ਅਸਾਂ, ਖੁਸ਼ੀਆਂ ਨੂੰ ਕੈਸ਼ ਕਰਾਂਗੇ।

ਕਰਾ ਕੋਰਟ ਮੈਰਿਜ, ਬੰਧਨ ਵਿੱਚ ਬੰਧ ਜਾਣਾ ਏ,
ਇੱਕ ਪਲ ਨਾ ਦੂਰ ਹੁਣ, ਤੇਰੇ ਕੋਲੋਂ ਰਿਹਾ ਜਾਣਾ ਏ।

ਏਨ੍ਹਾਂ ਸੁਣਦੇ ਹੀ ਮੁੰਡਾ ਯਾਰੋ, ਜੋਸ਼ ਵਿੱਚ ਆ ਗਿਆ,
ਪੈਸਾ,ਗਹਿਣੇ, ਬੁੱਲਟ ਚੱਕ, ਦੱਸੀ ਥਾਂ ਤੇ ਆ ਗਿਆ।

ਓਥੇ ਜੋ ਹੋਇਆ, ਦੱਸਿਆ ਨਾ ਜਾਵੇ ਹਾਲ ਬਈ,
ਚੜਿਆ ਕੁਟਾਪਾ, ਨਾਲੇ ਹੱਥੋਂ ਗਿਆ ਮਾਲ ਬਈ।

ਹੁਣ ਪਤਾ ਲੱਗਾ, ਉਹ ਤਾਂ ਆਈਡੀ ਹੀ ਫੇਕ ਸੀ,
ਫਸਿਆ ਕਸੂਤਾ ਹੁਣ, ਕੋਈ ਚੱਲਦੀ ਨਾ ਪੇਸ਼ ਸੀ।

ਬੱਚ ਗਈ ਜਾਨ ਚੱਲ, ਵਾਪਸ ਘਰ ਆ ਗਿਆ,
ਆਉਣ ਵਾਲੀ ਜਵਾਨੀ ਨੂੰ, ਸਬਕ਼ ਵੀ ਸਿਖਾ ਗਿਆ।

ਸੰਭਲ ਜਾਓ “ਪਾਲੀ” ਜਰਾ ਬਣਜੋ ਸਿਆਣੇ ਬਈ,
ਨਾ ਅੰਨ੍ਹੇ ਬਣ ਮੰਨੋ ਕਿ ਇਹ ਰੱਬ ਦੇ ਨੇ ਭਾਣੇ ਬਈ।

ਪਾਲੀ ਸ਼ੇਰੋਂ
90416 – 23712

 

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਂ ਬੋਲੀ
Next articleਕੋਰੋਨਾ ਵਾਇਰਸ ਦੇ ਨਵੇਂ ਰੂਪ ਨੇ ਚਿੰਤਾਂ ਵਧਾਈ