ਨਵੋਦਿਆ ਵਿਦਿਆਲਾ ਵਿੱਚ ਦਾਖਲੇ ਲਈ ਪ੍ਰਵੇਸ਼ ਪ੍ਰੀਖਿਆ 8 ਫਰਵਰੀ ਨੂੰ

441 ਪ੍ਰੀਖਿਆਰਥੀ ਲੈਣਗੇ ਭਾਗ – ਐਡਮਿਟ ਕਾਰਡ ਜਾਰੀ 
ਕਪੂਰਥਲਾ , (ਸਮਾਜ ਵੀਕਲੀ) (ਕੌੜਾ)– ਪੀ ਐਮ ਸੀ ਸਕੂਲ ਜਵਾਹਰ ਨਵੋਦਿਆ ਵਿਦਿਆਲਾ ਮਸੀਤਾਂ ਵਿਖੇ 9 ਵੀਂ ਤੇ 11 ਵੀਂ ਜਮਾਤ ਵਿੱਚ ਦਾਖਲਾ ਲੈਣ ਲਈ ਪ੍ਰਵੇਸ਼ ਪ੍ਰੀਖਿਆ ( ਲੇਟਰਲ ਐਂਟਰੀ ਸਿਲੇਕ਼ਸ਼ਨ ਟੈਸਟ ) 8 ਫਰਵਰੀ 2025 ਨੂੰ ਕਰਵਾਇਆ ਜਾ ਰਿਹਾ ਹੈ । ਇਸ ਪ੍ਰੀਖਿਆ ਵਿੱਚ ਕੁੱਲ 441 ਵਿਦਿਆਰਥੀ ਭਾਗ ਲੈਣਗੇ ਤੇ ਪ੍ਰੀਖਿਆ ਸਥਾਨ ਨਵੋਦਿਆ ਵਿਦਿਆਲਾ ਮਸੀਤਾਂ ਹੋਵੇਗਾ ।
ਸਕੂਲ ਦੇ ਪ੍ਰਿੰਸੀਪਲ ਸ੍ਰੀ ਅਸ਼ੋਕ ਕੁਮਾਰ ਸ਼ਰਮਾ ਨੇ ਦੱਸਿਆ ਕਿ ਪ੍ਰੀਖਿਆ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਐਡਮਿਟ ਕਾਰਡ ਜਾਰੀ ਕੀਤੇ ਗਏ ਹਨ । ਜੇਕਰ ਕਿਸੇ ਵਿਦਿਆਰਥੀ ਨੂੰ ਐਡਮਿਟ ਕਾਰਡ ਨਹੀਂ ਮਿਲਿਆ ਤਾਂ ਉਹ ਸਕੂਲ ਦੇ ਦਫਤਰ ਤੋਂ ਪ੍ਰਾਪਤ ਕਰ ਸਕਦਾ ਹੈ । ਪ੍ਰਵੇਸ਼ ਪ੍ਰੀਖਿਆ ਲਈ ਸਾਰੇ ਵਿਦਿਆਰਥੀ ਸਵੇਰੇ 10 ਵਜੇ ਸਕੂਲ ਪਹੁੰਚਣਗੇ ਤੇ ਪ੍ਰੀਖਿਆ ਦਾ ਸਮਾਂ ਸਵੇਰੇ 11 ਵਜੇ ਤੋਂ ਦੁਪਹਿਰ 1.30 ਵਜੇ ਤੱਕ ਹੈ ।  ਉਨ੍ਹਾਂ ਕਿਹਾ ਕਿ ਪ੍ਰੀਖਿਆ ਸਬੰਧੀ ਜ਼ਰੂਰੀ ਨਿਯਮ ਐਡਮਿਟ ਕਾਰਡ ਉੱਪਰ ਦਰਜ ਹਨ । ਇਸ ਤੋਂ ਇਲਾਵਾ ਨਿਯਮ/ਸ਼ਰਤਾਂ ਨਵੋਦਿਆ ਵਿਦਿਆਲਾ ਸਮਿਤੀ ਦੀ ਵੈਬਸਾਇਟ www.navodaya.gov.in ਉੱਪਰ ਵੀ ਦੇਖੀਆਂ ਜਾ ਸਕਦੀਆਂ ਹਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਰੂਹ ਦੇ ਲੇਖ਼ਕ : ਰਮੇਸ਼ ਸ਼ੌਂਕੀ
Next articleਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਬਸੰਤ ਮੇਲਾ ਤੇ ਗ੍ਰੈਜੂਏਸ਼ਨ ਸੈਰੇਮਨੀ