ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਿੱਖਿਆ ਬਲਾਕ ਇਮਤਿਹਾਨ ਦੇਣ ਪੈਂਦੇ ਸਰਕਾਰੀ ਐਲੀਮੈਂਟਰੀ ਸਕੂਲ ਲਾਟੀਆਵਾਲ ਵਿਖੇ ਅੱਜ ਨਵੋਦਿਆ ਵਿਦਿਆਲਿਆ ਮਸੀਤਾਂ ਵਿਖੇ ਪੰਜਵੀਂ, ਤੋਂ 10 ਜਮਾਤ ਤੱਕ ਦਾਖ਼ਲਾ ਲੈਣ ਲਈ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ।
ਜਾਗਰੂਕਤਾ ਰੈਲੀ ਦਾ ਸੰਚਾਲਨ ਨਵੋਦਿਆ ਵਿਦਿਆਲਾ ਮਸੀਤਾਂ ਤੋਂ ਵਿਸ਼ੇਸ਼ ਤੌਰ ਉੱਤੇ ਪਹੁੰਚੇ ਅਧਿਆਪਕ ਸਿੰਦਰ ਪਾਲ ਅਤੇ ਸਕੂਲ ਮੁਖੀ ਸੰਤੋਖ ਸਿੰਘ ਮੱਲੀ ਨੇ ਸਾਂਝੇ ਤੌਰ ਉੱਤੇ ਕੀਤਾ। ਅਧਿਆਪਕਾ ਅਮਨਪ੍ਰੀਤ ਕੌਰ, ਸਿੱਖਿਆ ਪ੍ਰੋਵਾਈਡਰ ਜਗਦੀਪ ਸਿੰਘ, ਵਲੰਟੀਅਰ ਅਧਿਆਪਕਾ ਮੈਡਮ ਰੀਨਾ, ਮੈਡਮ ਮਨਪ੍ਰੀਤ ਕੌਰ ਆਦਿ ਨੇ ਸਕੂਲ਼ ਦੀ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਨਾਲ਼ ਲੈ ਕੇ ਪਿੰਡ ਵਿੱਚ ਜਾਗਰੂਕਤਾ ਰੈਲੀ ਕੱਢੀ।
ਨਵੋਦਿਆ ਵਿਦਿਆਲਾ ਮਸੀਤਾਂ ਦੇ ਅਧਿਆਪਕ ਸ਼ਿੰਦਰਪਾਲ ਨੇ ਲੋਕਾਂ ਨੂੰ ਨਵੋਦਿਆ ਵਿਦਿਆਲਾ ਮਸੀਤਾਂ ਵਿਖੇ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਸਬੰਧੀ ਜਾਣੂ ਕਰਵਾਇਆ । ਦਾਖਲੇ ਸਬੰਧੀ ਘਰੋ ਘਰੀ ਪੇਫਲੇਂਟ ਵੀ ਵੰਡੇ ਗਏ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly