• ਗੁੰਮਰਾਹ ਕਰਨ ਵਾਲੇ ਅਨਸਰਾਂ ਤੋਂ ਪੂਰੀ ਤਰ੍ਹਾਂ ਸੁਚੇਤ ਰਹਾਂਗੇ- ਸੰਤ ਸਤਵਿੰਦਰ ਹੀਰਾ, ਸੰਪਾਦਕ
ਹੁਸ਼ਿਆਰਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ) ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ ਦੇ ਪ੍ਰਬੰਧਾਂ ਹੇਠ ਅਤੇ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਵਲੋੰ ਪ੍ਰਕਾਸ਼ਿਤ ਮਹੀਨਾਵਾਰ ਅਖਬਾਰ “ਆਦਿ ਧਰਮ ਪਤ੍ਰਿਕਾ” ਵਿਚ “ਬੇਗਮਪੁਰਾ ਟਾਇਗਰ ਫੋਰਸ ਦੇ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ” ਦੇ ਸਿਰਲੇਖ ਹੇਠ ਛਪੀ ਖਬਰ ਦਾ ਬੇਗਮਪੁਰਾ ਟਾਇਗਰ ਫੋਰਸ ਦੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ ਨੇ ਗੰਭੀਰ ਨੋਟਿਸ ਲੈਂਦਿਆਂ ਅਖਬਾਰ ਦੇ ਪਬਲਿਸ਼ਰ ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ( ਰਜਿ.)ਅਤੇ ਸੰਪਾਦਕ ਕੋਲ਼ ਸਖ਼ਤ ਇਤਰਾਜ਼ ਦਰਜ ਕਰਵਾਉਂਦਿਆਂ ਕਿਹਾ ਕਿ ਬੇਗਮਪੁਰਾ ਟਾਈਗਰ ਫੋਰਸ ਇੱਕ ( ਰਜਿ. ) ਜਥੇਬੰਦੀ ਹੈ ਅਤੇ ਖ਼ਬਰ ਛਪਵਾਉਣ ਵਾਲੇ ਸ਼ਰਾਰਤੀ ਅਨਸਰਾਂ ਦਾ ਫੋਰਸ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈ | ਉਨ੍ਹਾਂ ਤੁਰੰਤ ਖਬਰ ਨੂੰ ਆਦਿ ਧਰਮ ਦੇ ਅਧਿਕਾਰਿਤ ਪੇਜ ਤੋਂ ਹਟਾਉਣ ਜਾਂ ਕਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਦੀ ਚੇਤਾਵਨੀ ਦਿੱਤੀ | ਇਸ ‘ਤੇ ਕਾਰਵਾਈ ਕਰਦਿਆਂ ਪਬਲਿਸ਼ਰ ਸੰਤ ਸਤਵਿੰਦਰ ਹੀਰਾ ਵਲੋੰ ਸੰਪਾਦਕ ਦੇ ਧਿਆਨ ਵਿਚ ਇਸ ਖਬਰ ਨੂੰ ਛਾਪਣ ਦਾ ਮਾਮਲਾ ਲਿਆਂਦਾ ਗਿਆ। ਜਿਸ ਉਪਰੰਤ ਪਬਲਿਸ਼ਰ ਸੰਤ ਸਤਵਿੰਦਰ ਹੀਰਾ ਅਤੇ ਸੰਪਾਦਕ ਨੇ ਬੇਧਿਆਨੀ ਵਿੱਚ ਪ੍ਰਕਾਸ਼ਿਤ ਇਸ ਖਬਰ ਪ੍ਰਤੀ ਸਟਾਫ ਵੱਲੋਂ ਵਰਤੀ ਗਈ ਅਣਗਹਿਲੀ ਦਾ ਅਹਿਸਾਸ ਕਰਦਿਆਂ ਗਲਤੀ ਦਾ ਪ੍ਰਗਟਾਵਾ ਕੀਤਾ ਹੈ। ਸੰਤ ਸਤਵਿੰਦਰ ਹੀਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਚੇਅਰਮੈਨ ਤਰਸੇਮ ਦੀਵਾਨਾ ਨਾਲ ਗੱਲ ਕਰਨ ਤੋਂ ਬਾਅਦ ਪਤਾ ਲੱਗਾ ਹੈ ਕਿ ਬੇਗਮਪੁਰਾ ਟਾਇਗਰ ਫੋਰਸ ਇਕ ( ਰਜਿ.) ਸਮਾਜਿਕ ਜਥੇਬੰਦੀ ਹੈ ਇਸ ਲਈ ਅੱਗੋਂ ਤੋਂ ਖਬਰ ਛਾਪਣ ਤੋਂ ਪਹਿਲਾਂ ਇਸ ਗੱਲ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ ਅਤੇ ਗੁੰਮਰਾਹ ਕਰਨ ਵਾਲੇ ਸ਼ਰਾਰਤੀ ਅਨਸਰਾਂ ਤੋਂ ਪੂਰੀ ਤਰ੍ਹਾਂ ਸੁਚੇਤ ਰਹਾਂਗੇ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly