ਅਧਿਆਪਕ ਦਲ ਤੇ ਬ੍ਰਾਹਮਣ ਸਭਾ ਨੇ ਗੁਰਪੁਰਬ ਤੇ ਮੋਦੀ ਸਰਕਾਰ ਵੱਲੋਂ ਖੇਤੀ ਕਨੂੰਨ ਵਾਪਿਸ ਲੈਣ ਦੀ ਖੁਸ਼ੀ ਵਿੱਚ ਵੰਡੇ ਲੱਡੂ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਜਿਉਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗੁਰਪੁਰਬ ਮੌਕੇ ਅੱਜ ਸਵੇਰੇ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਲੈਣ ਦੇ ਐਲਾਨ ਹੁੰਦਿਆਂ ਹੀ ਜਿੱਥੇ ਦੇਸ਼ ਦੇ ਹਰ ਕਿਸਾਨ ਮਜ਼ਦੂਰ ਤੇ ਕਿਰਤੀ ਵਿਚ ਖੁਸ਼ੀ ਦੀ ਲਹਿਰ ਦੌੜ ਗਈ । ਇਸੇ ਖੁਸ਼ੀ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 552 ਸਾਲਾਂ ਪਰਕਾਸ਼ ਪੁਰਬ ਤੇ ਅਧਿਆਪਕ ਦਲ ਪੰਜਾਬ ਤੇ ਬ੍ਰਾਹਮਣ ਸਭਾ ਦੀ ਕਪੂਰਥਲਾ ਇਕਾਈ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ।

ਬ੍ਰਾਹਮਣ ਸਭਾ ਦੇ ਪ੍ਰਧਾਨ ਸ਼੍ਰੀ ਲਾਲੀ ਭਾਸਕਰ , ਸੁਖਦਿਆਲ ਸਿੰਘ ਝੰਡ ਪਰਧਾਨ ਅਧਿਆਪਕ ਦਲ ਪੰਜਾਬ ਕਪੂਰਥਲਾ, ਬਲਵਿੰਦਰ ਸਿੰਘ ਪਿੰਕਾ, ਪਵਨਦੀਪ ਸਿੰਘ ਹੈਲਥ ਵਿਭਾਗ, ਸੂਮਿਤ ਬਜਾਜ, ਸਮੀਰ ਸ਼ਰਮਾ, ਰਜੀਵ ਰਾਜਾ ਤੇ ਲਿਹਾਸ ਨਾਗਪਾਲ ਵੱਲੋ ਮੋਦੀ ਸਰਕਾਰ ਵੱਲੋ ਤਿੰਨੇ ਖੇਤੀ ਕਾਲੇ ਕਾਨੂੰਨ ਰੱਦ ਕਰਨ ਦਾ ਸਵਾਗਤ ਕੀਤਾ ਗਿਆ ਅਤੇ 15 ਕਿਲੋ ਲੱਡੂ ਵੰਡੇ ਗਏ । ਇਸ ਦੌਰਾਨ ਕਿਸਾਨੀ ਸਘੰਰਸ਼ ਵਿਚ ਸ਼ਹੀਦ ਹੋਏ ਕਿਸਾਨਾ ਨੂੰ ਵੀ ਯਾਦ ਕੀਤਾ ਗਿਆ।

ਜਿਨਾ ਦੀ ਬਦੋਲਤ ਕਿਸਾਨੀ ਜਿੱਤ ਪ੍ਰਾਪਤ ਹੋਈ ।ਇਸ ਦੌਰਾਨ ਸੁਖਦਿਆਲ ਸਿੰਘ ਝੰਡ ਪ੍ਰਧਾਨ ਅਧਿਆਪਕ ਦਲ ਪੰਜਾਬ ਨੇ ਕਿਹਾ ਕਿ ਇਸ ਕਿਸਾਨੀ ਸਘੰਰਸ਼ ਦੀ ਤਾਂ ਜਿੱਤ ਉਸ ਦਿਨ ਹੀ ਹੋ ਗਈ ਸੀ। ਜਿਸ ਦਿਨ ਕਿਸਾਨ ਸਰਕਾਰ ਵੱਲੋਂ ਲਾਈਆਂ ਸਾਰੀਆਂ ਰੋਕਾਂ ਨੂੰ ਦਿੱਲੀ ਦੀਆਂ ਬਰੂਹਾਂ ਤੇ ਜਾ ਬੈਠੇ ਸਨ। ਸਿਰਫ ਇਸ ਜਿੱਤ ਦਾ ਐਲਾਨ ਹੋਣਾ ਬਾਕੀ ਸੀ। ਜੋ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ ਹੈ। ਉਹਨਾਂ ਨੇ ਇਸ ਜਿੱਤ ਨੂੰ ਇੱਕ ਇਤਿਹਾਸਕ ਜਿੱਤ ਦੱਸਿਆ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੇਂਟ ਜੂਡਸ ਕਾਨਵੈਂਟ ਸਕੂਲ ਮਹਿਤਪੁਰ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ ਗਿਆ ।
Next articleB’desh reports zero Covid death for first time