ਐਡੀਲੇਡ (ਹਰਜਿੰਦਰ ਪਾਲ ਛਾਬੜਾ) ਐਡੀਲੇਡ (ਸਮਾਜ ਵੀਕਲੀ) (ਅਵਤਾਰ ਸਿੰਘ ਰਾਜੂ) ਐਡੀਲੇਡ ਪਾਮ ਬੈਨਕੁਏਟ ਹਾਲ ਚ ਦੂਸਰੇ ਸਿਆਸੀ ਸਮਾਗਮ ਚ ਸਹਿਯੋਗੀਆਂ ਨੇ ਵੱਡੀ ਗਿਣਤੀ ਨਾਲ ਸ਼ਮੂਲੀਅਤ ਕੀਤੀ ।ਉੱਘੇ ਸਿਆਸਤਦਾਨ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਤੇ ਵਿਕਰਮਜੀਤ ਸਿੰਘ ਚੌਧਰੀ ਦੋਵਾਂ ਆਗੂਆਂ ਦਾ ਐਡੀਲੇਡ ਆਸਟਰੇਲੀਆ ਦੇ ਕਾਂਗਰਸੀ ਆਗੂ,ਸਮਾਜਿਕ ਰਾਜਸੀ ਆਗੂਆਂ ਚ ਸਮਾਗਮ ਦੇ ਮੁੱਖ ਪ੍ਰਬੰਧਕ ਅਜੇਪਾਲ ਸਿੰਘ ਕਾਹਲੋਂ (ਗਰੰਥਗੜ),ਮਨੋਜ ਸ਼ੇਰੋਂ ਆਈ.ਓ.ਸੀ. ਆਸਟਰੇਲੀਆ ਦੇ ਰਾਸ਼ਟਰੀ ਪ੍ਰਧਾਨ,ਸੁਖਬੀਰ ਸਿੰਘ ਸੰਧੂ ਆਈ.ਓ.ਸੀ.ਆਸਟਰੇਲੀਆ ਦੇ ਰਾਸ਼ਟਰੀ ਉਪ ਪ੍ਰਧਾਨ,ਬਲਵਿੰਦਰ ਸਿੰਘ ਪੱਪੂ ਜਨਰਲ ਸਕੱਤਰ ਪੀ ਬੀ (ਚੈਪਟਰ),ਸਕੱਤਰ ਪੀ ਬੀ (ਚੈਪਟਰ),ਬਲਜਿੰਦਰ ਸਿੰਘ ਸੰਧੂ ਮਿਲਡੂਰਾ,ਜਗਤਾਰ ਸਿੰਘ ਨਾਗਰੀ ਐਡੀਲੇਡ,ਪ੍ਰੀਤਕਮਲ ਸਿੰਘ ਮਿਲਡੂਰਾ, ਲਖਵੀਰ ਸਿੰਘ ਤੂਰ,ਜਸਬੀਰ ਸਿੰਘ ਗੋਰਾਇਆ, ਪਰਗਟ ਸਿੰਘ,ਮਨਿੰਦਰ ਸਿੰਘ, ਯਾਦਵਿੰਦਰ ਸਿੰਘ ਵਲੋਂ ਸਮਾਗਮ ਦਾ ਆਯੋਜਨ ਤੇ ਨਿਘਾ ਸਵਾਗਤ ਕੀਤਾ ।ਸਟੇਜ ਦੀ ਜਿੰਮੇਵਾਰੀ ਜਗਤਾਰ ਸਿੰਘ ਨਾਗਰੀ ਤੇ ਮਨਦੀਪ ਸਿੰਘ ਨੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਤੇ ਵਿਕਰਮਜੀਤ ਸਿੰਘ ਚੌਧਰੀ ਦੋਵਾਂ ਆਗੂਆਂ ਦੇ ਜੀਵਨ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਬਾਖੁਬੀ ਨਿਭਾਈ | ਇਸ ਮੌਕੇ ਵਿਕਰਮਜੀਤ ਸਿੰਘ ਚੌਧਰੀ ਨੇ ਸਭਨਾਂ ਵਲੋਂ ਮਿਲੇ ਪਿਆਰ ਤੇ ਮਾਣ ਦਾ ਧੰਨਵਾਦ ਕਰਦਿਆਂ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਸਪਸ਼ਟ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਨੇ ਪੰਜਾਬ ਪੰਜਾਬ ਨੂੰ ਹੋਰ ਕਰਜਾਈ ਬਣਾ ਦਿੱਤਾ ਹੈ ਜਿਸ ਦਾ ਬਦਲ ਜਰੂਰੀ ਹੈ|ਸ: ਬਾਜਵਾ ਨੇ ਅਨੇਕਾਂ ਉਦਾਹਰਨਾਂ ਦਿੰਦੇ ਹੋਏ ਕਿਹਾ ਪੰਜਾਬ ਸਰਕਾਰ ਪੰਜਾਬ ਨੂੰ ਖੁਸ਼ਹਾਲ ਬਣਾਉਣ ਵਿਚ ਅਸਮਰਥ ਰਹੀ ਵਾਦਿਆਂ ਤੋਂ ਕਿਤੇ ਦੂਰ ਭੱਜਦੀ ਸਾਫ਼ ਦਿਖਾਈ ਦੇ ਰਹੇ ਹਨ | ਇਸ ਸਰਕਾਰ ਕਹਿਣੀ ਤੇ ਕਰਨੀ ਤੁਸੀਂ ਫਰਕ ਖੁਦ ਮਹਿਸੂਸ ਕਰ ਲਿਆ ਹੋਵੇਗਾ ਅਤੇ ਪੰਜਾਬ ਨੂੰ ਹੋਰ ਪਿਛਾ ਲਿਜਾ ਕੇ ਕਸੂਤੀ ਸਥਿਤੀ ਵਿੱਚ ਲਿਆ ਖਿਲਾਰਿਹਾ ਹੈ|ਭਵਿੱਖ ਚ ਪੰਜਾਬ ਨੂੰ ਇਸ ਦਲਦਲ ਚੋਂ ਬਾਹਰ ਕੱਢ ਖੁਸ਼ਹਾਲ ਸੂਬਾ ਬਣਾਉਣ ਲਈ ਬਦਲ ਦੀ ਲੋੜ ਹੈ |ਆਉਣ ਵਾਲੇ ਸਮੇਂ ‘ਚ ਜਦ ਸਾਡੀ ਸਰਕਾਰ ਆਵੇਗੀ ਤਾਂ ਐਨ. ਆਰ. ਆਈ. ਦੇ ਲਈ ਇਕ ਵਿਸ਼ੇਸ਼ ਸੰਸਥਾ ਬਣੇਗੀ ਜਿਸ ‘ਚ ਐਨ. ਆਰ. ਆਈ. ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਨਗੇ ਸਾਡੀ ਸਰਕਾਰ ਸਾਫ ਸੁਥਰਾ ਸਰਦਾਰ ਪ੍ਰਤਾਪ ਸਿੰਘ ਕੈਰੋਂ ਵਰਗਾ ਰਾਜ ਪੰਜਾਬ ਨੂੰ ਪ੍ਰਦਾਨ ਕਰਨਗੇ । ਬਾਜਵਾ ਨੇ ਪੰਜਾਬ ਚ ਪੰਜਾਬੀਆ ਨੂੰ ਖੁਸ਼ਹਾਲੀ ਲਿਆਉਣ ਲਈ ਸਬ ਨਾਲ ਵਾਇਦਾ ਕੀਤਾ ਤੇ ਸਭਨਾਂ ਨੂੰ ਕਾਂਗ੍ਰੇਸ ਪਾਰਟੀ ਦੀ ਮਦਦ ਕਰਨ ਦੀ ਅਪੀਲ ਕੀਤੀ|ਸਮਾਗਮ ਦੇ ਮੁੱਖ ਪ੍ਰਬੰਧਕ ਅਜੇਪਾਲ ਸਿੰਘ ਕਾਹਲੋਂ (ਗਰੰਥਗੜ) ਨੇ ਕਿਹਾ ਪੰਜਾਬ ਨੂੰ ਖੁਸ਼ਹਾਲ ਵੇਖਣ ਲਈ ਵਿਦੇਸ਼ਾਂ ਤੋਂ ਪੰਜਾਬੀ ਹਮੇਸ਼ਾ ਪੰਜਾਬ ਬਾਰੇ ਚੰਗਾ ਸੋਚਣ ਵਾਲਿਆਂ ਦਾ ਸਾਥ ਦਿੰਦੇ ਆਏ ਹਨ |ਜੇਕਰ ਕਾਂਗਰਸ ਪਾਰਟੀ ਵਧੀਆ ਨੀਤੀਆਂ ਪੰਜਾਬ ਲਈ ਲੈ ਕੇ ਆਉਂਦੀ ਹੈ ਤਾਂ ਐਨ.ਆਰ.ਆਈ ਪੰਜਾਬੀ ਹਮੇਸ਼ਾ ਨਾਲ ਖੜੇ ਮਿਲਣਗੇ|
ਐਡੀਲੇਡ ਸਿਆਸੀ ਸਮਾਗਮ ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੌਜੂਦਾ ਸਰਕਾਰ ਦੀਆਂ ਗਲਤ ਨੀਤੀਆਂ ਨਾਲ ਪੰਜਾਬ ਦੇ ਹੋਏ ਨੁਕਸਾਨ ਖਿਲਾਫ ਖੁੱਲ੍ਹ ਕੇ ਵਿਰੋਧ ਕੀਤਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



