HOME ਐਡੀਲੇਡ ਵਿੱਚ ਆਸਟਰੇਲੀਆ-ਪੱਧਰੀ ਵਾਲੀਬਾਲ ਸ਼ੂਟਿੰਗ ਮੁਕਾਬਲਿਆਂ ‘ਚ ਬਾਬਾ ਦੀਪ ਸਿੰਘ ਸਪੋਰਟਸ ਕਲੱਬ...

ਐਡੀਲੇਡ ਵਿੱਚ ਆਸਟਰੇਲੀਆ-ਪੱਧਰੀ ਵਾਲੀਬਾਲ ਸ਼ੂਟਿੰਗ ਮੁਕਾਬਲਿਆਂ ‘ਚ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਬ੍ਰਿਸਬੇਨ ਚੈਂਪਿਅਨ ਘੋਸ਼ਿਤ ਕੀਤੀ ਗਈ

6

ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਤ ਕਰਨ ਲਈ ਐਡੀਲੇਡ ‘ਚ ਵੱਡੇ ਪੱਧਰ ‘ਤੇ ਵਾਲੀਬਾਲ ਸ਼ੂਟਿੰਗ ਟੂਰਨਾਮੈਂਟ ‘ਚ ਫਸਵੇਂ ਮੁਕਾਬਲੇ ਹੋਏ 

ਐਡੀਲੇਡ,  (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਮਹਾਰਾਜਾ ਰਣਜੀਤ ਸਿੰਘ ਐਡੀਲੇਡ ਸਪੋਰਟਸ ਕਲੱਬ ਵੱਲੋਂ ਐਡੀਲੇਡ ਦੇ ਪੈਰਾਫੀਲਡ ਗਾਰਡਨਜ਼ ਰਿਕ੍ਰੀਏਸ਼ਨ ਸੈਂਟਰ ਵਿਖੇ ਆਸਟਰੇਲੀਆ ਪੱਧਰੀ ਵਾਲੀਬਾਲ ਸ਼ੂਟਿੰਗ ਟੂਰਨਾਮੈਂਟ ਦਾ ਵਿਸ਼ਾਲ ਆਯੋਜਨ ਕੀਤਾ ਗਿਆ।ਇਸ ਟੂਰਨਾਮੈਂਟ ਵਿੱਚ ਆਸਟਰੇਲੀਆ ਦੇ ਵੱਖ-ਵੱਖ ਸੂਬਿਆਂ ਅਤੇ ਨਿਊਜ਼ੀਲੈਂਡ ਦੀਆਂ 16 ਚੋਟੀ ਦੀਆਂ ਟੀਮਾਂ ਨੇ ਭਾਗ ਲਿਆ, ਜਿੱਥੇ ਹਰ ਇੱਕ ਮੈਚ ਦੌਰਾਨ ਜਬਰਦਸਤ ਹੋੜ ਅਤੇ ਉਤਸ਼ਾਹ ਵੇਖਣ ਨੂੰ ਮਿਲਿਆ।ਇਸ ਟੂਰਨਾਮੈਂਟ ਵਿੱਚ ਪਹਿਲਾ ਸਥਾਨ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਬ੍ਰਿਸਬੇਨ ਨੇ ਜਿੱਤਿਆ, ਜਿਸਨੇ ਚੈਂਪਿਅਨ ਕੱਪ ਨਾਲ ਨਾਲ $3100 ਨਕਦ ਇਨਾਮ ਵੀ ਹਾਸਲ ਕੀਤਾ।ਦੂਜਾ ਸਥਾਨ ਮਹਾਰਾਜਾ ਰਣਜੀਤ ਸਿੰਘ ਸਪੋਰਟਸ ਕਲੱਬ ਐਡੀਲੇਡ ਨੇ ਹਾਸਲ ਕੀਤਾ, ਜਿਸਨੂੰ $2100 ਨਕਦ ਇਨਾਮ ਦਿੱਤਾ ਗਿਆ।ਤੀਸਰੇ ਅਤੇ ਚੌਥੇ ਸਥਾਨ ਲਈ ਟੀਮਾਂ ਨੂੰ $500 ਤੱਕ ਦੇ ਇਨਾਮ ਦਿੱਤੇ ਗਏ।ਟੂਰਨਾਮੈਂਟ ਦੌਰਾਨ ਤਿੰਨ ਬਿਹਤਰੀਨ ਖਿਡਾਰੀਆਂ ਨੂੰ ਸੋਨੇ ਦੇ ਕੈਣਥੇ ਭੇਂਟ ਕੀਤੇ ਗਏ, ਜਿਨ੍ਹਾਂ ਵਿੱਚ ਭਾਉ (ਐਡੀਲੇਡ)ਦਿਲਰਾਜ ਗਿੱਲ,ਸੁਖਾ (ਮੈਲਬੋਰਨ)ਇਸ ਦੇ ਇਲਾਵਾ, ਬੈਸਟ ਪਲੇਅਰ ਆਫ਼ ਟੂਰਨਾਮੈਂਟ ਦੇ ਤੌਰ ’ਤੇ ਸੁਖਾ (ਮੈਲਬੋਰਨ) ਅਤੇ ਸਰਬੀ (ਬ੍ਰਿਸਬੇਨ) ਨੂੰ ਆਈਫ਼ੋਨ – 17 ਪ੍ਰਬੰਧਕਾ ਵੱਲੋਂ ਸਨਮਾਨ ਵਜੋਂ ਦਿੱਤੇ ਗਏ।ਮਹਾਰਾਜਾ ਰਣਜੀਤ ਸਿੰਘ ਐਡੀਲੇਡ ਸਪੋਰਟਸ ਕਲੱਬ ਵੱਲੋਂ ਡਾਲੀ ਬਰਾੜ, ਰਵੀ ਖੋਸਾ, ਰੌਬੀ ਬੁੱਟਰ, ਕਿਰਪਾਲ ਬਰਾੜ, ਭਾਉ ਸੰਧੂ, ਮਨਦੀਪ ਸਿੰਘ ਅਤੇ ਹੋਰ ਕਲੱਬ ਮੈਂਬਰਾਂ ਦੇ ਨਾਲ ਨਾਲ ਸਪਾਂਸਰਾਂ ਅਤੇ ਸਮੂਹ ਭਾਈਚਾਰੇ ਦੇ ਸਹਿਯੋਗ ਨਾਲ ਇਹ ਟੂਰਨਾਮੈਂਟ ਸਫਲਤਾ ਨਾਲ ਕਰਵਾਇਆ ਗਿਆ।ਟੂਰਨਾਮੈਂਟ ਦੌਰਾਨ ਗੁਰੂ ਦਾ ਲੰਗਰ ਵੀ ਅਟੁੱਟ ਤਰੀਕੇ ਨਾਲ ਵਰਤਾਇਆ ਗਿਆ, ਜਿਸ ਨੇ ਖਿਡਾਰੀਆਂ, ਸੇਵਾਦਾਰਾਂ ਅਤੇ ਦਰਸ਼ਕਾਂ ਨੂੰ ਇੱਕ ਆਧਿਆਤਮਿਕ ਅਤੇ ਸੰਸਕਾਰਕ ਮਾਹੌਲ ਨਾਲ ਜੋੜਿਆ।ਇਸ ਟੂਰਨਾਮੈਂਟ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ, ਸਿਹਤਮੰਦ ਜੀਵਨ ਸ਼ੈਲੀ ਲਈ ਉਤਸ਼ਾਹਤ ਕਰਨਾ ਅਤੇ ਭਾਈਚਾਰੇ ਵਿਚ ਸਦਭਾਵਨਾ ਅਤੇ ਇਕਤਾ ਦਾ ਸੰਦੇਸ਼ ਫੈਲਾਉਣਾ ਸੀ।ਸਾਰੇ ਪਰਬੰਧਕ, ਸਹਿਯੋਗੀ ਅਤੇ ਸੇਵਾਦਾਰ ਟੀਮ ਵੱਲੋਂ ਟੂਰਨਾਮੈਂਟ ਦੀ ਸਫਲਤਾ ਲਈ ਵੱਡੀ ਮਿਹਨਤ ਕੀਤੀ ਗਈ।ਪਰਬੰਧਕਾਂ ਵੱਲੋਂ ਹਾਜ਼ਰੀ ਲਗਾਉਣ ਵਾਲੇ ਹਰ ਵਿਅਕਤੀ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਜੀ ਆਇਆਂ ਆਖ ਕੇ ਧੰਨਵਾਦ ਵੀ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਲੀਗਲ ਅਵੇਅਰਨੈਸ ਮੰਚ ਨੇ ਜੱਜ ‘ਤੇ ਚੱਪਲ ਸੁੱਟਣ ਵਾਲੇ ਦੋਸ਼ੀ ਵਕੀਲ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ
Next articleਡਾ. ਅੰਬੇਡਕਰ ਚੌਂਕ ਬਨਾਉਣ ਲਈ ਸਹਾਇਕ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ : ਢੋਸੀਵਾਲ