ਐਡੀਲੇਡ, (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਮਹਾਰਾਜਾ ਰਣਜੀਤ ਸਿੰਘ ਐਡੀਲੇਡ ਸਪੋਰਟਸ ਕਲੱਬ ਵੱਲੋਂ 4 ਅਕਤੂਬਰ 2025 ਨੂੰ ਸਵੇਰੇ 8 ਵੱਜੇ ਤੋ ਰਾਤ 9 ਵੱਜੇ ਤੱਕ ਪੈਰਾਫੀਲਡ ਗਾਰਡਨਜ਼ ਰਿਕ੍ਰੀਏਸ਼ਨ ਸੈਂਟਰ ਵਿਖੇ ਆਸਟਰੇਲੀਆ ਅਤੇ ਨਿਊਜ਼ੀਲੈਂਡ ਪੱਧਰੀ ਵਾਲੀਬਾਲ ਸ਼ੂਟਿੰਗ ਟੂਰਨਾਮੈਂਟ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਸ ਟੂਰਨਾਮੈਂਟ ਵਿੱਚ ਚੋਟੀ ਦੀਆ ਟੀਮਾਂ ਆਪਣੇ-ਆਪਣੇ ਸੂਬਿਆਂ ਦੀ ਨੁਮਾਇੰਦਗੀ ਕਰਦੀਆਂ ਹੋਈਆਂ ਦਿਖਾਈ ਦੇਣਗੀਆਂ। ਇਸ ਸੰਬੰਧੀ ਪੋਸਟਰ ਜਾਰੀ ਕਰਨ ਦੀ ਰਸਮ ਉਮਨੀ ਫੰਕਸ਼ਨ ਸੈਂਟਰ ਵਿਖੇ ਕਰਵਾਈ ਗਈ, ਜਿਸ ਵਿੱਚ ਵਿਸ਼ੇਸ਼ ਮਹਿਮਾਨਾਂ ਵਜੋਂ ਉੱਘੇ ਗੀਤਕਾਰ ਤੇ ਸ਼ਾਇਰ ਦੇਬੀ ਮਖਸੂਸਪੁਰੀ ਵਲੋ ਵੋਲੀਬਾਲ ਦੇ ਖਿਡਾਰੀ ਸਮੇਤ ਨਵੀ ਅਗਨੀਹੋਤਰੀ , ਸੰਨੀ ਖੁਰਾਣਾ, ਸ਼ੁਭਮ ਗੋਇਲ , ਰਜਨੀਸ਼ ਸਰਮਾ , ਪੈਨੀ ਕੌਰ, ਅਤੇ ਰਵਿੰਦਰ ਸਿੰਘ ਸਰਾਭਾ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ।ਇਸ ਟੂਰਨਾਮੈਂਟ ਵਿਚ ਜਿੱਤਣ ਵਾਲੀ ਪਹਿਲੀ ਟੀਮ ਨੂੰ $2100 ਨਕਦ ਇਨਾਮ ਅਤੇ ਸਨਮਾਨ, ਦੂਜੇ ਸਥਾਨ ਲਈ $1100, ਤੇ ਤੀਸਰੇ ਚੌਥੇ ਸਥਾਨ ਲਈ $500 ਤੱਕ ਦੇ ਇਨਾਮ ਦਿੱਤੇ ਜਾਣਗੇ। ਇਨ੍ਹਾਂ ਤੋਂ ਇਲਾਵਾ ਵਿਅਕਤੀਗਤ ਇਨਾਮਾਂ ਵਿੱਚ “ਸਰਬੋਤਮ ਰੱਖਿਆ”, “ਸਰਬੋਤਮ ਨੈੱਟਮੈਨ”, “ਸਰਬੋਤਮ ਖਿਡਾਰੀ ਲਈ ਸੋਨੇ ਦਾ ਕੈਂਠਾ , ਪਲੇਅਰ ਆਫ਼ ਟੂਰਨਾਮੈਂਟ ਨੂੰ ਆਈ ਫੋਨ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਜਾਵੇਗਾ।ਗੁਰੂ ਦਾ ਲੰਗਰ ਸਮਾਗਮ ਦੌਰਾਨ ਅਟੁੱਟ ਵਰਤਾਏ ਜਾਣਗੇ । ਦਾਖਲਾ ਮੁਫ਼ਤ ਹੈ ਅਤੇ ਪ੍ਰਬੰਧਕਾ ਵੱਲੋਂ ਪਰਿਵਾਰ ਸਮੇਤ ਪਹੁੰਚਣ ਦੀ ਬੇਨਤੀ ਕੀਤੀ ਗਈ । ਟੂਰਨਾਮੈਂਟ ਦਾ ਮੁੱਖ ਉਦੇਸ਼ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਰੁਝਾਨ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਤ ਕਰਨਾ ਹੈ।ਹੋਰ ਜਾਣਕਾਰੀ ਲਈ ਪ੍ਰਬੰਧਕਾਂ ਦੇ ਨੰਬਰਾਂ ‘ਤੇ, ਜੋ ਪੋਸਟਰ ’ਤੇ ਦਰਜ ਹਨ ਸੰਪਰਕ ਕੀਤਾ ਜਾ ਸਕਦਾ ਹੈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



