HOME ਐਡੀਲੇਡ ਕਨਵੈਂਸ਼ਨ ਸੈਂਟਰ ਵਿਖੇ ਦੀਵਾਲੀ ਦਾ ਤਿਉਹਾਰ ਸਰਧਾ ਨਾਲ ਮਨਾਇਆ ਗਿਆ

ਐਡੀਲੇਡ ਕਨਵੈਂਸ਼ਨ ਸੈਂਟਰ ਵਿਖੇ ਦੀਵਾਲੀ ਦਾ ਤਿਉਹਾਰ ਸਰਧਾ ਨਾਲ ਮਨਾਇਆ ਗਿਆ

ਐਡੀਲੇਡ,  (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਐਡੀਲੇਡ (ਦੱਖਣੀ ਆਸਟਰੇਲੀਆ) – ਐਡੀਲੇਡ ਕਨਵੈਂਸ਼ਨ ਸੈਂਟਰ ਵਿੱਚ ਦੀਵਾਲੀ ਦਾ ਤਿਉਹਾਰ ਸ਼ਰਦਾ ਨਾਲ ਮਨਾਇਆ ਗਿਆ। ਇਸ ਮੌਕੇ ‘ਤੇ ਦੱਖਣੀ ਆਸਟਰੇਲੀਆ ਦੇ ਪ੍ਰੀਮੀਅਰ ਮਾਣਯੋਗ ਪੀਟਰ ਮਲੀਨੌਸਕਸ ਜੋ ਭਾਰਤੀ ਪਹਿਰਾਵੇ ਨੂੰ ਦਰਸਾਉਂਦੇ ਹੋਏ ਜੈਕੇਟ ਪਹਿਨ ਕੇ ਦੀਵਾਲੀ ਮੇਲੇ ਚ ਪਹੁੰਚੇ, ਮਾਣਯੋਗ ਜ਼ੋਏ ਬੈਟੀਸਨ ਐੱਮ-ਪੀ ਮਨਿਸਟਰ ਫੋਰ ਮਲਟੀਕਲਚਰਲ ਅਫੇਅਰਜ਼ ਆਫ ਸਾਊਥ ਆਸਟ੍ਰੇਲੀਆ ,ਕੌਂਸਲ ਜਨਰਲ ਆਫ਼ ਇੰਡੀਆ (ਸਿਡਨੀ)ਐੱਸ-ਜਾਨਕੀ ਰਮਣ, ਲੁਈਸਾ ਗ੍ਰੈਕੋ ਚੇਅਰ, ਅਮਰਜੀਤ ਸਿੰਘ ਗਰੇਵਾਲ ਡਿਪੁਟੀ ਚੇਅਰ ਸਾਊਥ ਆਸਟ੍ਰੇਲੀਆ ਮਲਟੀਕਲਚਰਲ ਕਮਿਸ਼ਨ ਤੇ ਆਈਸਾ ਪ੍ਰਧਾਨ ਮੋਨਿਕਾ ਸ਼ਰਮਾ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਵੱਖ-ਵੱਖ ਭਾਈਚਾਰਿਆਂ ਦੇ ਨੇਤਾਵਾਂ ਨੇ ਦੀਵਾਲੀ ਦੇ ਤਿਉਹਾਰ ਬਾਰੇ ਜਾਣਕਾਰੀ ਸਾਂਝੀ ਕੀਤੀ ਸਭਨਾਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ।ਜੋਈ ਬੈਟਿਸਨ ਨੇ ਬੱਚਿਆਂ ਨਾਲ ਗੱਲਬਾਤ ਦੌਰਾਨ ਦਿਵਾਲੀ ਦੀ ਮਹੱਤਤਾ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਪੁੱਛਿਆ ਕਿ ਦੀਵਾਲੀ ਦਾ ਤਿਉਹਾਰ ਵੱਖ-ਵੱਖ ਥਾਵਾਂ ’ਤੇ ਕਿਵੇਂ ਮਨਾਇਆ ਜਾਂਦਾ ਹੈ। ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਦੇਸ਼ਾਂ ਅਤੇ ਪਰਿਵਾਰਾਂ ਵਿੱਚ ਦੀਵਾਲੀ ਰੋਸ਼ਨੀ, ਮਿਠਾਈਆਂ, ਪਟਾਖਿਆਂ ਅਤੇ ਸਾਂਝੀ ਖੁਸ਼ੀ ਨਾਲ ਮਨਾਈ ਜਾਂਦੀ ਹੈ। ਇਹ ਤਿਉਹਾਰ ਅਸਲੀਅਤ ਵਿੱਚ ਬੁਰਾਈ ਉਤੇ ਚੰਗਾਈ ਦੀ ਜਿੱਤ, ਰੋਸ਼ਨੀ ਦੀ ਅੰਧਕਾਰ ਉਤੇ ਜਿੱਤ ਅਤੇ ਨਵੀਂ ਸ਼ੁਰੂਆਤ ਦੀ ਨਿਸ਼ਾਨੀ ਹੈ।ਦੀਵਾਲੀ ਇੱਕ ਐਸਾ ਤਿਉਹਾਰ ਹੈ ਜੋ ਨਾ ਸਿਰਫ ਭਾਰਤ ਵਿੱਚ, ਸਗੋਂ ਵਿਸ਼ਵ ਭਰ ਵਿੱਚ ਵੱਖ-ਵੱਖ ਧਰਮਾਂ ਅਤੇ ਭਾਈਚਾਰਿਆਂ ਵੱਲੋਂ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।ਇਹ ਤਿਉਹਾਰ ਪਰਿਵਾਰਕ ਮਿਲਣ, ਸਾਂਝੇ ਸਮਾਗਮਾਂ ਅਤੇ ਆਤਮਿਕ ਸ਼ੁੱਧਤਾ ਦਾ ਪ੍ਰਤੀਕ ਹੈ।ਇਸ ਸਮਾਗਮ ਰਾਹੀਂ ਆਸਟਰੇਲੀਆ ਦੀ ਸਰਕਾਰ ਨੇ ਆਪਣੀ ਬਹਿਰੁਪਤਾ ਅਤੇ ਸਭਿਆਚਾਰਕ ਸਮਰਥਨ ਨੀਤੀ ਨੂੰ ਇੱਕ ਵਾਰ ਫਿਰ ਦਰਸਾਇਆ। ਐਸੇ ਸਮਾਗਮ ਨਾ ਸਿਰਫ ਸਮਾਜ ਵਿੱਚ ਏਕਤਾ ਅਤੇ ਭਾਈਚਾਰੇ ਨੂੰ ਵਧਾਉਂਦੇ ਹਨ, ਸਗੋਂ ਨੌਜਵਾਨ ਪੀੜ੍ਹੀ ਨੂੰ ਵੀ ਆਪਣੇ ਆਦਰਸ਼ਾਂ ਅਤੇ ਪਰੰਪਰਾਵਾਂ ਨਾਲ ਜੋੜਦੇ ਹਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਪੈਸ਼ਲ ਬੱਚਿਆਂ ਵੱਲੋਂ ਟ੍ਰਿਪਲ ਐਮ ਪਬਲਿਕ ਸਕੂਲ ਵਿਖੇ ਪ੍ਰਦਰਸ਼ਨੀ ਲਗਾਈ ਗਈ
Next articleਹਲਕਾ ਵਿਧਾਇਕ ਨੇ ਵੱਖ ਵੱਖ ਪਿੰਡਾਂ ਵਿੱਚ ਸੜਕਾਂ ਦੇ ਨਵੀਨੀਕਰਨ ਦਾ ਕੀਤਾ ਉਦਘਾਟਨ