ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਆਈਲੈਟਸ  ਅਕੈਡਮੀ, ਕੰਸਲਟੈਂਟ ਇੰਸਟਿਟੂਟ ਅਤੇ ਟਰੈਵਲ ਏਜੰਟਸ ਦੇ ਲਾਇਸੰਸ ਕੀਤੇ ਰੱਦ

ਵਧੀਕ ਜ਼ਿਲ੍ਹਾ ਮੈਜਿਸਟਰੇਟ ਰਾਜੀਵ ਵਰਮਾ

ਨਵਾਂਸ਼ਹਿਰ (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ)
ਵਧੀਕ ਜ਼ਿਲ੍ਹਾ ਮੈਜਿਸਟਰੇਟ ਰਾਜੀਵ ਵਰਮਾ ਨੇ ਹੁਕਮ ਜਾਰੀ ਕਰਕੇ ਪੰਜਾਬ ਪ੍ਰੋਫੈਸ਼ਨਲ ਐਕਟ-2012 ਦੇ ਸੈਕਸ਼ਨ 6(1)(g) ਅਧੀਨ ਪ੍ਰਾਰਥਣ ਸ਼੍ਰੀਮਤੀ ਯਸ਼ੋਦਾ ਮਟਰੇਜਾ  ਪਤਨੀ ਸ਼੍ਰੀ ਗਰੀਸ਼ ਮਟਰੇਜਾ ਵਾਸੀ 11/173/2 ਕਾਣਾ ਮੰਡੀ, ਬੰਗਾ ਤਹਿਸੀਲ ਬੰਗਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਜਾਰੀ ਕੀਤਾ ਗਿਆ ਲਾਇਸੰਸ ਨੰਬਰ 54/ਐਮ.ਏ/ਐਮ.ਸੀ.2 ਮਿਤੀ 13/7/2016 ਫਰਮ M/S ”MUTREJA IELTS ACADEMY” ਸਟਾਰ ਕੰਪਲੈਕਸ, ਮੇਨ ਰੋਡ, ਨੇੜੇ ਗੁਰੂ ਤੇਗ ਬਹਾਦਰ ਗੇਟ, ਬੰਗਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨੂੰ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(g) ਤਹਿਤ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤਾ ਹੈ।
ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਪੰਜਾਬ ਟਰੈਵਲ ਪ੍ਰੋਫੈਸ਼ਨ ਰੈਗੁਲੇਸ਼ਨ ਐਕਟ ਤਹਿਤ ਬਣੇ ਰੂਲਜ ਅਨੁਸਾਰ ਲਾਇਸੰਸ ਦੀ ਮਿਆਦ ਖਤਮ ਹੋਣ ਦੀ ਮਿਤੀ ਤੋਂ ਦੋ ਮਹੀਨੇ ਪਹਿਲਾ ਸਮੇਤ ਸਬੰਧਤ ਦਸਤਾਵੇਜ਼ ਅਪਲਾਈ ਕੀਤਾ ਜਾਂਦਾ ਹੈ। ਪ੍ਰੰਤੂ ਲਾਇਸੰਸ ਧਾਰਕ ਵਲੋਂ ਲਾਇਸੰਸ ਰੀਨਿਊ ਕਰਨ ਸਬੰਧੀ ਦਰਖਾਸਤ ਇਸ ਦਫਤਰ ਵਿੱਚ ਪੇਸ਼ ਨਹੀਂ ਕੀਤੀ ਗਈ। ਇਸ ਸਬੰਧੀ ਸਬੰਧਤ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਲਾਇਸੰਸੀ ਦੇ ਦਫਤਰੀ ਪਤੇ ਅਤੇ ਰਿਹਾਇਸ਼ੀ ਪਤੇ ਤੇ ਰਜਿਸਟਰਡ ਪੋਸਟ ਰਾਹੀਂ ਭੇਜਿਆ ਗਿਆ। ਪ੍ਰੰਤੂ ਰਜਿਸਟਰਡ ਪੋਸਟ ਰਾਹੀਂ ਭੇਜਿਆ ਗਿਆ ਪੱਤਰ ਅਣਡਲੀਵਰ ਪ੍ਰਾਪਤ ਹੋਇਆ। ਇਸ ਤੋਂ ਇਲਾਵਾ ਉਪ ਮੰਡਲ ਮੈਜਿਸਟਰੇਟ, ਬੰਗਾ ਵਲੋਂ ਰਿਪੋਰਟ ਕੀਤੀ ਗਈ ਕਿ ਉਕਤ ਟਰੈਵਲ ਏਜੰਟ ਮੌਕੇ ਤੇ ਮੌਜੂਦ ਨਹੀਂ ਹੈ। ਇਸ ਲਈ ਫਰਮ ਮੈ/ਸ ”ਮੁਤਰੇਜਾ ਆਈਲੈਟਸ ਅਕੈਡਮੀ” ਸਟਾਰ ਕੰਪਲੈਕਸ, ਮੇਨ ਰੋਡ, ਨੇੜੇ ਗੁਰੂ ਤੇਗ ਬਹਾਦਰ ਗੇਟ, ਬੰਗਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨੂੰ ਜਾਰੀ ਲਾਇਸੰਸ 54/ਐਮ.ਏ/ਐਮ.ਸੀ.2 ਮਿਤੀ 13/7/2016 ਨੂੰ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(g) ਤਹਿਤ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤਾ ਹੈ।
ਇਸੇ ਤਰ੍ਹਾਂ ਵਧੀਕ ਜ਼ਿਲ੍ਹਾ ਮੈਜਿਸਟਰੇਟ ਰਾਜੀਵ ਵਰਮਾ ਨੇ ਹੁਕਮ ਜਾਰੀ ਕਰਕੇ ਪੰਜਾਬ ਪ੍ਰੋਫੈਸ਼ਨਲ ਐਕਟ-2012 ਦੇ ਸੈਕਸ਼ਨ 6(1)(g) ਤਹਿਤ ਪ੍ਰਾਰਥੀ ਸ਼੍ਰੀ ਚਰਨ ਦਾਸ ਪੁੱਤਰ ਸ਼੍ਰੀ ਬਚਨ ਰਾਮ, ਵਾਸੀ ਹੀਓ ਰੋਡ, ਬੈਕਸਾਈਡ ਸੀਤਲਾ ਮੰਦਿਰ, ਬੰਗਾ, ਤਹਿਸੀਲ ਬੰਗਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਜਾਰੀ ਲਾਇਸੰਸ ਨੰਬਰ 56/ਐਮ.ਏ./ਐਮ.ਸੀ.2 ਮਿਤੀ 04-10-2016 ਫਰਮ M/S “ਗਲੋਬਲ ਪਲੱਸ ਇੰਸਟੀਚਿਊਟ ਆਫ ਕੰਸਲਟੈਂਟਸ ” ਮੇਨ ਰੋਡ, ਬੰਗਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤਾ ਹੈ। ਇਸ ਤੋਂ ਇਲਾਵਾ ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਹੁਕਮ ਜਾਰੀ ਕਰਕੇ ਪੰਜਾਬ ਪ੍ਰੋਫੈਸ਼ਨਲ ਐਕਟ-2012 ਦੇ ਸੈਕਸ਼ਨ 6(1) (g) ਤਹਿਤ ਪ੍ਰਾਰਥੀ ਸ਼੍ਰੀ ਜਸਵਿੰਦਰ ਸਿੰਘ ਬੋਆਲ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਪਿੰਡ ਖੋਥੜਾਂ ਤਹਿਸੀਲ ਬੰਗਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਜਾਰੀ ਲਾਇਸੰਸ ਨੰਬਰ 65/ਐਮ.ਏ/ਐਮ.ਸੀ.2 ਮਿਤੀ 21-11-2017 ਫਜਮ M/S ” ਗੁਰਨੂਰ ਟਰੈਵਲਜ਼ ਏਜੰਟਸ” ਬੱਸ ਸਟੈਂਡ ਅੱਡਾ ਬਹਿਰਾਮ, ਤਹਿਸੀਲ ਬੰਗਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਤੁਰੰਤ ਪ੍ਰਭਾਵ ਤੋਂ ਰੱਦ/ ਕੈਂਸਲ ਕਰ ਦਿੱਤਾ ਗਿਆ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸਤਲੁਜ ਦਰਿਆ ਤੇ ਬਿਸਤ ਦੁਆਬ ਨਹਿਰ ’ਚ ਨਹਾਉਣ ਦੀ ਮਨਾਹੀ
Next articleਜ਼ਿਲ੍ਹਾ ਟਾਸਕ ਫੋਰਸ ਨੇ ਜ਼ਿਲ੍ਹੇ ਵਿੱਚ ਬਾਲ ਭਿੱਖਿਆ ਅਤੇ ਬਾਲ ਮਜ਼ਦੂਰੀ ਨੂੰ ਰੋਕਣ ਲਈ ਚਲਾਈ ਮੁਹਿੰਮ