ਅਦਬੀ ਸ਼ਾਮ ਕਪੂਰਥਲਾ ਵੱਲੋਂ ਕਵੀ ਦਰਬਾਰ ਦਾ ਆਯੋਜਨ

ਕਪੂਰਥਲਾ, (ਸਮਾਜ ਵੀਕਲੀ)  (ਕੌੜਾ)– ਅਦਬੀ ਸ਼ਾਮ ਕਪੂਰਥਲਾ ਵੱਲੋਂ ਸਾਹਿਤਕ ਗਤੀਵਿਧੀਆਂ ਨੂੰ ਤੇਜ ਕਰਦੇ ਹੋਏ ਹੋਟਲ ਗਾਰਡਨ ਗਿਰਿਲਜ਼ ਵਿਖੇ  ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਅਦਬੀ ਸ਼ਾਮ ਦੇ ਪ੍ਰਧਾਨ ਸ਼ਹਿਬਾਜ਼ ਖਾਨ ਨੇ ਕੀਤੀ ।  ਇਸ ਮੌਕੇ ਤੇ ਚਿੰਤਕ ਨਿਰਵੈਰ ਸਿੰਘ ਨੇ ਕਿਹਾ ਕਿ ਸਾਹਿਤ ਦੀ ਰਚਨਾ ਤੁਹਾਡਾ ਭਵਿਖ ਤਹਿ ਕਰਦੀ ਹੈ । ਚਾਹੇ ਉਹ ਕਵਿਤਾ, ਕਹਾਣੀ ਜਾਂ ਕੋਈ ਵੀ ਰਚਨਾ ਹੋਵੇ ਉਹ ਸਾਹਿਤ ਦਾ ਹਿੱਸਾ ਬਣਦੀ ਹੈ। ਸਾਹਿਤ ਨੇ ਹੀ ਸਮਾਜ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਣੀ ਹੁੰਦੀ ਹੈ। ਅੱਜ ਦੇ ਮਸ਼ੀਨੀ ਯੁੱਗ ਵਿੱਚ ਮੋਬਾਇਲ ਕ੍ਰਾਂਤੀ ਬੇਸ਼ਕ ਲੋਕਾਂ ਨੂੰ ਪੁਸਤਕਾਂ ਤੋਂ ਦੂਰ ਕਰ ਰਹੀ ਹੈ ਪਰ ਸ਼ਾਇਰ ਅਤੇ ਬੁੱਧੀਜੀਵੀ ਲੋਕਾਂ ਨੂੰ ਆਪਣੀ ਬਣਦੀ ਭੂਮਿਕਾ ਨਿਭਾਉਂਦੇ ਰਹਿਣਾ ਚਾਹੀਦਾ ਹੈ । ਅਗਰ ਮਾਂ ਬੋਲੀ ਦੀ ਸੇਵਾ ਕਰਨੀ ਹੈ ਤਾਂ ਸਾਨੂੰ ਸਾਹਿਤਕ ਪੱਖ ਤੋਂ ਮਜਬੂਤ ਹੋਣਾ ਪਵੇਗਾ ।
ਕਵੀ ਦਰਬਾਰ ਦਾ ਸੰਚਾਲਨ ਸ਼੍ਰੀਮਤੀ ਨਰਿੰਦਰਨੀਤ ਨੇ ਕੀਤਾ ਅਤੇ ਸ਼ਾਇਰਾਂ ਨੂੰ ਜੀ ਆਇਆਂ ਕਿਹਾ । ਕਵੀ ਮੱਸਾ ਸਿੰਘ ਧੰਜੂ, ਇੰਜੀ. ਖਜਾਨ ਸਿੰਘ, ਬਲਵੰਤ ਸਿੰਘ, ਧਰਮ ਪਾਲ ਪੈਂਥਰ, ਲਾਡੀ ਲੌਹਾਰੀ, ਕੁਲਵੰਤ ਸਿੰਘ, ਅਵਤਾਰ ਸਿੰਘ ਭੰਡਾਲ ਨਰਿੰਦਰਨੀਤ, ਅਮ੍ਰਿਤਾ, ਅਵਤਾਰ ਸਿੰਘ, ਮੁਨੱਜਾ ਖਾਨ ਅਤੇ ਸ਼ਹਿਬਾਜ਼ ਖਾਨ ਨੇ ਆਪੋ ਆਪਣੀਆਂ ਤਾਜ਼ਾ ਰਚਨਾਵਾਂ ਸਾਂਝੀਆਂ ਕੀਤੀਆਂ । ਹਾਜ਼ਰ ਸ਼ਾਇਰਾਂ ਤੇ ਸਰੋਤਿਆਂ ਦਾ ਧੰਨਵਾਦ ਸ਼ਹਿਬਾਜ਼ ਖਾਨ ਨੇ ਅਤੇ ਅੱਗੋਂ ਤੋਂ  ਆਪਣੀ ਹਾਜ਼ਰੀ ਯਕੀਨੀ ਬਣਾਉਣ ਬੇਨਤੀ ਕੀਤੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਸ਼ਹੀਦ ਸੇਵਾ ਸਿੰਘ ਠੀਕਰੀਵਾਲਾ
Next articleਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ‘ਚ ਨੈਸ਼ਨਲ ਸਪੇਸ ਡੇ ਮਨਾਇਆ