ਅੰਮ੍ਰਿਤਸਰ (ਸਮਾਜ ਵੀਕਲੀ)- ਪੰਜਾਬੀ ਲੇਖਕ ਡਾ. ਜਸਬੀਰ ਸਿੰਘ ਸਰਨਾ ਤੇ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਪੜ੍ਹ ਚੁੱਕੇ ਤੇ ਇਸ ਸਮੇਂ ਪੜ੍ਹ ਰਹੇ ਲੇਖਕਾਂ ਪਾਸੋਂ ਅਦਬਨਾਮਾ ਦੀ ਦੂਜੀ ਸੋਧੀ ਹੋਈ ਐਡੀਸ਼ਨ ਪ੍ਰਕਾਸ਼ਿਤ ਕਰਨ ਲਈ ਵੇਰਵੇ ਮੰਗੇ ਹਨ। ਪ੍ਰੈਸ ਨੂੰ ਜਾਰੀ ਬਿਆਨ ਵਿੱਚ ਦੋਵਾਂ ਲੇਖਕਾਂ ਨੇ ਕਿਹਾ ਕਿ ਅਦਬਨਾਮਾ ਖਾਲਸਾ ਕਾਲਜ ਦੀ ਪਹਿਲੀ ਐਡੀਸ਼ਨ 2017 ਵਿੱਚ ਛਾਪੀ ਗਈ ਸੀ, ਜੋ ਹੁਣ ਖ਼ਤਮ ਹੋ ਚੁੱਕੀ ਹੈ। ਹੁਣ ਦੂਜੀ ਅਡੀਸ਼ਨ ਛਾਪਣ ਦੀ ਤਿਆਰੀ ਹੈ। ਇਸ ਲਈ ਸਾਹਿਤਕਾਰਾਂ ਨੂੰ ਬੇਨਤੀ ਹੈ ਕਿ ਹੇਠ ਲਿਖੇ ਵੇਰਵੇ ਫੋਟੋ ਸਮੇਤ ਜਲਦੀ ਭੇਜਣ ਦੀ ਖੇਚਲ ਕਰਨ :-
- ਲੇਖਕ ਦਾ ਨਾਮ
- ਜਨਮ ਮਿਤੀ ਸਥਾਨ
- ਮਾਤਾ ਪਿਤਾ ਦਾ ਨਾਮ
- ਕਿਤੇ ਦਾ ਵੇਰਵਾ
- ਛਪੀਆਂ ਪੁਸਤਕਾਂ ਦਾ ਵੇਰਵਾ, ਛਪਣ ਸਾਲ ਸਮੇਤ
- ਸਾਲ ਜਦੋਂ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਪੜ੍ਹਾਈ ਜਾਂ ਨੌਕਰੀ ਕੀਤੀ
- ਪੁਰਸਕਾਰ, ਮਾਨ ਸਨਮਾਨ
- ਮੌਜੂਦਾ ਪਤਾ, ਈ-ਮੇਲ ਤੇ ਫੋਨ ਨੰਬਰ
ਇਹ ਵੇਰਵੇ ਵਟਸ ਐਪ ਜਾਂ ਈ ਮੇਲ ਰਾਹੀਂ ਭੇਜਣ ਦੀ ਖੇਚਲ ਕੀਤੀ ਜਾਵੇ। ਡਾ. ਜਸਬੀਰ ਸਿੰਘ ਸਰਨਾ ਦਾ ਵਟਸ ਐਪ ਨੰਬਰ 919906566604 ਈ ਮੇਲ [email protected] ‘ਤੇ ਡਾ. ਚਰਨਜੀਤ ਸਿੰਘ ਗੁਮਟਾਲਾ ਨੂੰ ਉਨ੍ਹਾਂ ਦੇ ਵਟਸ ਐਪ 919417533060 ਜਾਂ ਈ ਮੇਲ [email protected] ਨੂੰ ਭੇਜਣ ਦੀ ਖੇਚਲ ਕਰੋ।