ਆਦਮਪੁਰ ਦੇ ਏਐੱਸਆਈ ਨੇ ਥਾਣੇ ਵਿੱਚ ਫਾਹਾ ਲਿਆ

ਆਦਮਪੁਰ ਦੋਆਬਾ(ਸਮਾਜ ਵੀਕਲੀ): ਇੱਥੇ ਸੀਆਈਡੀ ਦਫ਼ਤਰ ’ਚ ਤਾਇਨਾਤ ਏਐੱਸਆਈ ਮਨਜਿੰਦਰ ਸਿੰਘ ਨੇ ਅੱਜ ਥਾਣੇ ਵਿੱਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਜੇਬ ’ਚੋਂ ਇੱਕ ਖੁਦਕੁਸ਼ੀ ਨੋਟ ਵੀ ਮਿਲਿਆ ਹੈ। ਪੁਲੀਸ ਨੇ ਇਸ ਦੀ ਪੁਸ਼ਟੀ ਕੀਤੀ ਹੈ ਪਰ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।

ਥਾਣਾ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਆਦਮਪੁਰ ਥਾਣੇ ਵਿਚ ਸਥਿਤ ਸੀਆਈਡੀ ਦਫਤਰ ਦਾ ਏਐੱਸਆਈ ਮਨਜਿੰਦਰ ਸਿੰਘ ਬੀਤੇ ਦਿਨ ਡਿਊਟੀ ਕਰ ਕੇ ਸ਼ਾਮ ਨੂੰ ਘਰ ਨਾ ਪਹੁੰਚਿਆ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਉਸ ਮੋਬਾਈਲ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਫੋਨ ਬੰਦ ਸੀ। ਕੋਈ ਥਹੁ-ਪਤਾ ਨਾ ਲੱਗਣ ’ਤੇ ਉਨ੍ਹਾਂ ਨੇ ਸਵੇਰੇ ਥਾਣੇ ਆ ਕੇ ਦੇਖਿਆ ਤਾਂ ਪਿਛਲੇ ਕਮਰੇ ਦੇ ਪੱਖੇ ਨਾਲ ਉਸ ਦੀ ਲਾਸ਼ ਲਟਕ ਰਹੀ ਸੀ। ਉਨ੍ਹਾਂ ਨੇ ਤੁਰੰਤ ਉੱਚ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਏਐੱਸਪੀ ਅਜੈ ਗਾਂਧੀ ਅਤੇ ਸੀਆਈਡੀ ਵਿਭਾਗ ਦੇ ਡੀਐੱਸਪੀ ਰਾਜਿੰਦਰ ਸ਼ਰਮਾ ਸਮੇਤ ਹੋਰ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤੀ। ਥਾਣਾ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਮਨਜਿੰਦਰ ਸਿੰਘ ਦੇ ਲੜਕੇ ਅਜੈਵੀਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ 174 ਦੀ ਕਾਰਵਾਈ ਕਰ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੂਸ ’ਤੇ ਪਾਬੰਦੀਆਂ ਸਾਰਿਆਂ ਲਈ ਨੁਕਸਾਨਦੇਹ: ਚੀਨ
Next articleਰਾਸ਼ਟਰਪਤੀ ਵੱਲੋਂ 29 ਮਹਿਲਾਵਾਂ ਦਾ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨ