ਗੜ੍ਹਸ਼ੰਕਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਅਦਾਰਾ “ਪੈਗ਼ਾਮ ਏ ਜਗਤ” ਵਲੋਂ ਅਪਣੀ ਪਹਿਲੀ ਵਰ੍ਹੇਗੰਢ ਤੇ 25 ਅਗਸਤ 2024 ਦਿਨ ਐਤਵਾਰ ਨੂੰ ਸਵੈ-ਇਛੁੱਕ ਖੂਨਦਾਨ ਲਗਾਇਆ ਜਾ ਰਿਹਾ ਹੈ। ਜਿਸ ਵਿਚ ਹੁਸ਼ਿਆਪੁਰ ਤੋਂ ਭਾਈ ਘਨੱਈਆ ਚੈਰੀਟੇਬਲ ਬਲੱਡ ਬੈਂਕ ਦੀ ਟੀਮ ਖੂਨ ਕਲੈਕਟ ਕਰਨ ਦੀ ਸੇਵਾ ਨਿਭਾਏਗੀ । ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ, ਮੁੱਖ ਬੁਲਾਰਾ ਪ੍ਰੋ. ਜਗਦੀਸ਼ ਰਾਏ ਅਤੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਲਖਵਿੰਦਰ ਕੁਮਾਰ ਨੇ ਆਪਣੇ ਸਾਂਝੇ ਬਿਆਨ ਵਿਚ ਪ੍ਰੈਸ ਦੇ ਮਾਧਿਅਮ ਰਾਹੀਂ ਇਲਾਕੇ ਦੇ ਸਮੂਹ ਖੂਨਦਾਨੀਆਂ ਨੂੰ ਖੂਨਦਾਨ ਕੈਂਪ ਵਿੱਚ ਵਧ ਚੜ੍ਹ ਕੇ ਪਿੰਡ ਸਾਧੋਵਾਲ ਪਹੁੰਚ ਕੇ ਖੂਨਦਾਨ ਕਰਨ ਲਈ ਬੇਨਤੀ ਕੀਤੀ। ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਕਿਹਾ ਕਿ ਖੂਨਦਾਨ ਸਭ ਤੋਂ ਮਹਾਨ ਦਾਨ ਹੈ, ਜੋ ਕਿ ਇਨਸਾਨੀ ਸਰੀਰ ਚੋਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਨੂੰ ਪ੍ਰਾਪਤ ਕਰਨ ਦਾ ਕੋਈ ਦੂਸਰਾ ਸਰੋਤ ਨਹੀਂ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਖੂਨਦਾਨ ਕਰਕੇ ਇਨਸਾਨੀ ਜਿੰਦਗੀ ਬਚਾਉਣ ਲਈ ਆਪਣੇ ਯੋਗਦਾਨ ਪਾਉਣਾ ਚਾਹੀਦਾ ਹੈ। ਮੁੱਖ ਬੁਲਾਰਾ ਪ੍ਰੋ ਜਗਦੀਸ਼ ਰਾਏ ਨੇ ਕਿਹਾ ਕਿ ਜੇਕਰ ਖੂਨ ਨਾਲੀਆਂ ਵਿਚ ਵਹਿਣ ਦੀ ਬਜਾਏ ਕਿਸੇ ਇਨਸਾਨ ਦੀਆਂ ਨਾੜੀਆਂ ਚ ਵਹੇ ਤਾਂ ਉਸ ਨਾਲ ਦਾ ਭਲਾਈ ਵਾਲਾ ਕੋਈ ਕੰਮ ਨਹੀਂ, ਹਰ ਇਕ ਵਿਅਕਤੀ 90 ਦਿਨਾਂ ਦੇ ਅੰਤਰਾਲ ਚ ਖੂਨਦਾਨ ਕਰ ਸਕਦਾ ਹੈ। ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਲਖਵਿੰਦਰ ਕੁਮਾਰ ਨੇ ਅਦਾਰਾ “ਪੈਗ਼ਾਮ-ਏ-ਜਗਤ” ਵਲੋ ਕੀਤੇ ਜਾ ਰਹੇ ਇਸ ਨੇਕ ਕਾਰਜ ਦੀ ਸਲਾਘਾ ਕੀਤੀ। ਉਹਨਾਂ ਕਿਹਾ ਕਿ ਇਹੋ ਜਿਹੇ ਨੇਕ ਕੰਮ ਨੌਜਵਾਨਾਂ ਨੂੰ ਨਸ਼ਿਆ ਵਰਗੇ ਕੋਹੜ ਤੋ ਬਚਾਉਣ ਲਈ ਕਾਰਗਰ ਭੂਮਿਕਾ ਨਿਭਾਉਂਦੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly