ਗੜ੍ਹਸ਼ੰਕਰ (ਸਮਾਜ ਵੀਕਲੀ) (ਬਲਵੀਰ ਚੌਪਰਾ ) ਅਦਾਰਾ ਪੈਗ਼ਾਮ-ਏ -ਜਗਤ ਦੀ ਪਹਿਲੀ ਵਰ੍ਹੇਗੰਢ ਅਤੇ ਪੁੱਤਰ ਵਿਭੂ ਦੇ ਜਨਮਦਿਨ ਮੌਕੇ ਸਵੈ-ਇੱਛੁਕ ਖ਼ੂਨਦਾਨ ਕੈਂਪ 25 ਅਗਸਤ ਨੂੰ ਪਿੰਡ ਸਾਧੋਵਾਲ,ਸਮੂਹ ਪਿੰਡ ਵਾਸੀਆਂ ਅਤੇ ਭਾਈ ਘਨ੍ਹਈਆ ਚੈਰੀਟੇਬਲ ਬਲੱਡ ਬੈਂਕ ਹੁਸ਼ਿਆਰਪੁਰ ਅਦਾਰਾ ਪੈਗ਼ਾਮ-ਏ -ਜਗਤ ਤੋਂ ਮੁੱਖ ਸੰਪਾਦਕ ਦਵਿੰਦਰ ਕੁਮਾਰ ਅਤੇ ਸੁਰਿੰਦਰ ਪਾਲ ਝੱਲ ਇਨ੍ਹਾਂ ਦੇ ਸਹਿਯੋਗ ਨਾਲ 25 ਅਗਸਤ ਦਿਨ ਐਤਵਾਰ ਨੂੰ ਪਿੰਡ ਸਾਧੋਵਾਲ ਵਿਖ਼ੇ ਲਗਾਇਆ ਜਾ ਰਿਹਾ |ਇਸ ਮੌਕੇ ਅਤੇ ਹੈਪੀ ਸਾਧੋਵਾਲ ਨੇ ਸਮੂਹ ਖੂਨਦਾਨੀ ਵੀਰਾਂ ਭੈਣਾਂ ਨੂੰ ਇਸ ਖ਼ੂਨਦਾਨ ਕੈਂਪ ਵਿੱਚ ਪਹੁੰਚਣ ਲਈ ਅਪੀਲ ਕੀਤੀ ਤੇ ਇਨ੍ਹਾਂ ਕਿਹਾ ਕਿ ਕੋਈ ਸ਼ੱਕ ਨਹੀਂ ਕਿ ਖੂਨਦਾਨ ਕਰਨ ਨਾਲ ਮਾਨਸਿਕ ਸੰਤੁਸ਼ਟੀ ਮਿਲਦੀ ਹੈ ਕਿਉਂਕਿ ਖੂਨਦਾਨ ਕਰਨ ਵਾਲਾ ਕਿਸੇ ਦੀ ਜਾਨ ਬਚਾਉਣ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਦਿੰਦਾ ਹੈ।ਖੂਨਦਾਨ ਇੱਕ ਮਹਾਨ ਦਾਨ ਹੈ। ਜੇਕਰ ਲੋਕ ਸੇਵਾ ਕਰਨੀ ਹੈ ਤਾਂ ਖੂਨਦਾਨ ਇੱਕ ਉੱਤਮ ਸੇਵਾ ਹੈ। ਅਖੀਰ ਵਿੱਚ ਗੱਲਬਾਤ ਕਰਦਿਆਂ ਦਰਸ਼ਨ ਸਿੰਘ ਮੱਟੂ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ, ਭੁਪਿੰਦਰ ਸਿੰਘ ਰਾਣਾ ਉਪਕਾਰ ਚੈਰੀਟੇਬਲ ਟਰੱਸਟ, ਸਤੀਸ਼ ਸੋਨੀ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ (ਰਜਿ), ਡਾਕਟਰ ਲਖਵਿੰਦਰ ਸਿੰਘ ਲੱਕੀ ਬਿਲੜੋ,ਸਰਪੰਚ ਹਰਪ੍ਰੀਤ ਸਿੰਘ ਬੈਂਸ ਸਾਧੋਵਾਲ ਨੇ ਕਿਹਾ ਕਿ ਖੂਨਦਾਨ ਦੀ ਮੁਹਿੰਮ ਹਰ ਸਾਲ ਲੱਖਾਂ ਜਾਨਾਂ ਬਚਾਉਂਦੀ ਹੈ ਅਤੇ ਖੂਨ ਪ੍ਰਾਪਤ ਕਰਨ ਵਾਲੇ ਵਿਅਕਤੀ ਨੂੰ ਨਵੀਂ ਜ਼ਿੰਦਗੀ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਚਿਹਰੇ ’ਤੇ ਮੁਸਕਾਨ ਪ੍ਰਦਾਨ ਕਰਦੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly