ਅਦਾਰਾ ਪੈਗ਼ਾਮ -ਏ- ਜਗਤ ਵਲੋਂ ਪਹਿਲਾ ਸਵੈ ਇੱਛੁਕ ਖੂਨਦਾਨ ਅਤੇ ਅੱਖਾਂ ਦਾ ਚੈਕਅਪ ਕੈਂਪ ਲਗਾਇਆ ਗਿਆ

ਗੜ੍ਹਸ਼ੰਕਰ , (ਸਮਾਜ ਵੀਕਲੀ) ( ਬਲਵੀਰ ਚੌਪੜਾ ) ਅਦਾਰਾ ਪੈਗ਼ਾਮ -ਏ- ਜਗਤ ਦੀ ਪਹਿਲੀ ਵਰ੍ਹੇਗੰਢ ਮੌਕੇ ਸਤਿਕਾਰਯੋਗ ਸ੍ਰੀ ਜਗਤ ਰਾਮ ਜੀ ਕਿੱਤਣਾ ਦੀ ਨਿੱਘੀ ਯਾਦ ਨੂੰ ਸਮਰਪਿਤ ਪਹਿਲਾ ਸਵੈ ਇਛਕ ਖੂਨਦਾਨ ਅਤੇ ਅੱਖਾਂ ਦਾ ਚੈਕਅਪ ਕੈਂਪ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਸਾਧੋਵਾਲ ਵਿਖੇ ਲਗਾਇਆ ਗਿਆ। ਭਾਈ ਘਨੱਈਆ ਬਲੱਡ ਬੈਂਕ ਸੋਸਾਇਟੀ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਲਗਾਏ ਗਏ ਇਸ ਖੂਨਦਾਨ ਕੈਂਪ ਵਿੱਚ ਲਗਭਗ 74 ਵਿਅਕਤੀਆਂ ਨੇ ਖੂਨ ਦਾਨ ਕਰਕੇ ਪਰਉਪਕਾਰ ਦਾ ਕਾਰਜ ਕੀਤਾ । ਇਸ ਮੌਕੇ ਸੁਰਿੰਦਰ ਪਾਲ ਝੱਲ ਸਾਬਕਾ ਸਹਾਇਕ ਡਾਇਰੈਕਟਰ ਆਲ ਇੰਡੀਆ ਰੇਡੀਓ ਚੰਡੀਗੜ੍ਹ , ਦਵਿੰਦਰ ਕੁਮਾਰ ਝੱਲ ਮੁਖ ਸੰਪਾਦਕ ਪੈਗ਼ਾਮ -ਏ- ਜਗਤ ਚੰਡੀਗੜ੍ਹ, ਜੋਗਿੰਦਰ ਪਾਲ ਹੈਪੀ,ਸ਼੍ਰੀ ਰਾਮ ਪ੍ਰਕਾਸ਼ ,ਕਾਮਰੇਡ ਦਰਸ਼ਨ ਸਿੰਘ ਮੱਟੂ , ਬੀਬੀ ਸੁਭਾਸ਼ ਮੱਟੂ, ਡਾਕਟਰ ਪ੍ਰਿੰਸੀਪਲ ਬਿਕੱਰ ਸਿੰਘ ,ਜਗਦੀਸ਼ ਰਾਏ ਲੇਖਕ ਉੱਘੇ ਸਮਾਜ ਸੇਵਕ ਗੋਲਡੀ ਬੀਹੜਾਂ, ਸਤੀਸ਼ ਕੁਮਾਰ,ਹੰਸ ਰਾਜ ,ਰੌਕੀ ਮੌਲਾ ਰਣਜੀਤ ਬੰਗਾ, ਫੂਲਾ ਸਿੰਘ ਬੀਰਮਪੁਰ, ਹਰਪ੍ਰੀਤ ਸਿੰਘ ਸਰਪੰਚ ਪਿੰਡ ਸਾਧੋਵਾਲ, ਹਰਭਜਨ ਸਿੰਘ ਸਾਬਕਾ ਸਰਪੰਚ, ਜਗਤਾਰ ਸਿੰਘ ਸਾਬਕਾ ਸਰਪੰਚ, ਤਰਸੇਮ ਲਾਲ,ਸੁਖਬੀਰ ਰਾਮ ਪੰਚ, ਚੰਨਣ ਰਾਮ ਪੰਚ ਸਮੇਤ ਪਿੰਡ ਸਾਧੋਵਾਲ ਨਿਵਾਸੀ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ । ਇਸ ਮੌਕੇ ਰਾਏ ਹਸਪਤਾਲ ਗੜਸ਼ੰਕਰ ਦੀ ਸਮੁੱਚੀ ਟੀਮ ਵੱਲੋਂ ਡਾਕਟਰ ਝਾਅ ਆਈ ਸਪੈਸਲਿਸਟ ਦੀ ਯੋਗ ਅਗਵਾਈ ਹੇਠ ਅੱਖਾਂ ਦਾ ਮੁਫਤ ਮੈਡੀਕਲ ਕੈਂਪ ਵੀ ਲਗਾਇਆ ਗਿਆ । ਮਰੀਜ਼ਾਂ ਦਾ ਚੈੱਕ ਅਪ ਕਰਕੇ ਉਹਨਾਂ ਨੂੰ ਦਵਾਈਆਂ ਦਿੱਤੀਆਂ ਗਈਆਂ । ਅੱਜ ਲਗਾਏ ਗਏ ਇਸ ਕੈਂਪ ਵਿੱਚ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਗੜਸ਼ੰਕਰ, ਜੀਵਨ ਜਾਗਰਤੀ ਮੰਚ, ਉਪਕਾਰ ਐਜੂਕੇਸ਼ਨ ਟਰੱਸਟ ਸਮੇਤ ਸਮਾਜ ਭਲਾਈ ਦੇ ਕਾਰਜ ਕਰਦੀਆਂ ਹੋਰ ਜਥੇਬੰਦੀਆਂ ਅਤੇ ਉਨਾਂ ਦੇ ਮੈਂਬਰਾਂ ਨੇ ਵਿਸ਼ੇਸ਼ ਸਹਿਯੋਗ ਪਾਇਆ । ਇਸ ਮੌਕੇ ਗੱਲਬਾਤ ਕਰਦਿਆਂ ਨਰਿੰਦਰ ਕੁਮਾਰ ਝੱਲ ਅਤੇ ਦਵਿੰਦਰ ਕੁਮਾਰ ਝੱਲ ਚੰਡੀਗੜ੍ਹ ਨੇ ਕਿਹਾ ਕਿ ਅੱਜ ਉਨਾਂ ਨੂੰ ਆਪਣੇ ਬਜ਼ੁਰਗਾਂ ਦੀ ਯਾਦ ਵਿੱਚ ਇਹ ਖੂਨਦਾਨ ਕੈਂਪ ਲਗਵਾ ਕੇ ਖੁਸ਼ੀ ਮਹਿਸੂਸ ਹੋ ਰਹੀ ਹੈ । ਖੂਨਦਾਨ ਇੱਕ ਮਹਾਨ ਦਾਨ ਹੈ । ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਦੇ ਸਮਾਜ ਭਲਾਈ ਦੇ ਕਾਰਜਾਂ ਵਿੱਚ ਵੱਧ ਤੋਂ ਵੱਧ ਸਹਿਯੋਗ ਪਾਉਣ ਲਈ ਹਮੇਸ਼ਾ ਹੀ ਯਤਨਸ਼ੀਲ ਰਹਿਣਾ ਚਾਹੀਦਾ ਹੈ । ਇਸ ਮੌਕੇ ਕਾਮਰੇਡ ਦਰਸ਼ਨ ਸਿੰਘ ਮੱਟੂ ਨੇ ਇਸ ਖੂਨਦਾਨ ਕੈਂਪ ਵਿੱਚ ਸਹਿਯੋਗ ਕਰਨ ਵਾਲੇ ਸਾਰੇ ਹੀ ਸਾਥੀਆਂ ਦਾ ਧੰਨਵਾਦ ਕੀਤਾ । ਗੁਰੂ ਕਾ ਲੰਗਰ ਅਟੁੱਟ ਚੱਲਿਆ । ਖੂਨਦਾਨ ਕਰਨ ਵਾਲੇ ਸਾਰੇ ਹੀ ਸਾਥੀਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleSAMAJ WEEKLY = 27/08/2024
Next articleਜਿਲ੍ਹਾ ਪੁਲਿਸ ਹੁਸ਼ਿਆਰਪੁਰ ਵਲੋਂ ਅੱਜ ਕਰਵਾਈ ਜਾਂ ਰਹੀ ਮੈਰਾਥਨ ਦੌੜ ਲਈ ਆਮ ਅਤੇ ਖਾਸ ਲੋਕਾਂ ਨੂੰ ਖੁੱਲਾ ਸੱਦਾ : ਲਾਂਬਾ