ਏਕਮ ਪਬਲਿਕ ਸਕੂਲ ਮਹਿਤਪੁਰ ਦੇ ਐਥਲੀਟਾਂ ਨੇ ਸੀ ਬੀ ਐੱਸ ਈ ਕਲਸਟਰ ਨੌਰਥ ਜੋਨ 11 ਚੰਡੀਗੜ੍ਹ ਰੀਜ਼ਨ ਚੋਂ ਮੈਡਲ ਜਿੱਤ ਕੇ ਨੈਸ਼ਨਲ ਪੱਧਰ ਤੇ ਕੀਤਾ ਆਪਣਾ ਸਥਾਨ ਪੱਕਾ ।

ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਏਕਮ ਪਬਲਿਕ ਸਕੂਲ ਮਹਿਤਪੁਰ ਦੇ ਐਥਲੀਟਾਂ ਨੇ ਸੀ ਬੀ ਐੱਸ ਈ ਕਲਸਟਰ ਨੌਰਥ ਜੋਨ ਲੈਵਲ ਵਿੱਚੋਂ 3 ਸਿਲਵਰ ਅਤੇ 1 ਬਰੌਂਜ਼ ਮੈਡਲ ਜਿੱਤਿਆ। ਇਹ ਜਾਣਕਾਰੀ ਸਕੂਲ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਥਿੰਦ ਅਤੇ ਪ੍ਰਿੰਸੀਪਲ ਸ਼੍ਰੀਮਤੀ ਅਮਨਦੀਪ ਕੌਰ ਵਲੋਂ ਦਿੱਤੀ ਗਈ। ਆਪਣੀ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਇਸ ਮੌਕੇ ਅੰਡਰ 14 ਕੈਟੇਗਰੀ ਵਿੱਚ ਸਾਹਿਬਵੀਰ ਸਿੰਘ ਨੇ ਸ਼ੌਰਟ ਪੁੱਟ ਵਿੱਚ ਸਿਲਵਰ ਅਤੇ ਲੌਂਗ ਜੰਪ ਵਿੱਚ ਬਰੌਂਜ਼ ਮੈਡਲ ਜਿੱਤਿਆ। ਇਸੇ ਪ੍ਰਕਾਰ ਅੰਡਰ 19 ਕੈਟੇਗਰੀ ਵਿੱਚ ਮਨਰੂਪ ਕੌਰ ਨੇ ਸ਼ੌਰਟ ਪੁੱਟ ਵਿੱਚ ਅਤੇ ਅਗਮਜੋਤ ਸਿੰਘ ਨੇ 100 ਮੀਟਰ ਰੇਸ ਵਿੱਚ ਸਿਲਵਰ ਮੈਡਲ ਜਿੱਤ ਕੇ ਨੈਸ਼ਨਲ ਪੱਧਰ ਤੇ ਆਪਣਾ ਸਥਾਨ ਪੱਕਾ ਕੀਤਾ। ਇਸ ਮੌਕੇ ਸਕੂਲ ਮੈਂਨਜਮੈਂਟ ਅਤੇ ਸਮੂਹ ਸਟਾਫ਼ ਮੈਬਰਾਂ ਵਲੋਂ ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਕੋਚ ਸਰਦਾਰ ਪਰਮਿੰਦਰ ਸਿੰਘ ਨੂੰ ਵਧਾਈ ਦਿੰਦੇ ਹੋਏ ਨੈਸ਼ਨਲ ਪੱਧਰ ਦੇ ਮੁਕਾਬਲੇ ਵਿੱਚ ਮੈਡਲ ਜਿੱਤਣ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਅਰਵਿੰਦ ਕੇਜਰੀਵਾਲ ਇਕ ਹਫਤੇ ‘ਚ ਸਰਕਾਰੀ ਘਰ ਖਾਲੀ ਕਰਨਗੇ, ਨਵੀਂ ਜਗ੍ਹਾ ਦਾ ਫੈਸਲਾ ਜਲਦ ਹੋਵੇਗਾ
Next articleਪੋਸ਼ਨ ਅਭਿਆਨ ਤਹਿਤ ਗਤੀਵਿਧੀਆਂ ਜਾਰੀ