ਬਹੁ-ਭਾਸ਼ਾਈ ਸਿਨੇਮਾ ਤੋ ਮਿਊਜ਼ਿਕ ਇੰਡਸਟਰੀ ਵੱਲ ਹੋਏ ਅਦਾਕਾਰ ਯੁਵਰਾਜ਼ ਐਸ ਸਿੰਘ 

  (ਸਮਾਜ ਵੀਕਲੀ)-  ਹਿੰਦੀ ਅਤੇ ਪੰਜਾਬੀ ਸਿਨੇਮਾਂ ਖੇਤਰ ਵਿੱਚ ਅਦਾਕਾਰ ਅਤੇ ਨਿਰਮਾਤਾ ਦੇ ਤੌਰ ਤੇ ਵਿਲੱਖਣ ਅਤੇ ਸ਼ਾਨਦਾਰ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਯੁਵਰਾਜ ਐਸ ਸਿੰਘ , ਜੋ ਹੁਣ ਮਿਊਜ਼ਿਕ ਪੇਸ਼ਕਾਰ ਦੇ ਤੌਰ ਤੇ ਵੀ ਨਵੀਆਂ ਪੈੜਾ ਉਲੀਕਣ ਵੱਲ ਵਧ ਰਹੇ ਹਨ, ਜਿੰਨਾਂ ਵੱਲੋਂ ਨਿਰਮਿਤ ਕੀਤਾ ਗਿਆ ਪਹਿਲਾ ਗਾਣਾ ‘ਫਕੀਰ’ ਜਲਦੀ ਵੱਖ -ਵੱਖ ਸੰਗ਼ੀਤਕ ਪਲੇਟਫ਼ਾਰਮ ਉਪਰ ਜਾਰੀ ਹੋਣ ਜਾ ਰਿਹਾ ਹੈ।

  ‘ਰੇਜ ਫਿਲਮ ਅਤੇ ਮਿਊਜ਼ਿਕ’ ਦੇ ਲੇਵਲ ਅਧੀਨ ਪ੍ਰਸਤੁਤ ਕੀਤੇ ਜਾ ਰਹੇ ਅਤੇ ਮਸ਼ਹੂਰ ਸੰਗੀਤਕ ਲੇਬਲ ‘ਟਿਪਸ ਪੰਜਾਬੀ” ਵੱਲੋ ਵੱਡੇ ਪੱਧਰ ਉੱਪਰ ਸੰਗੀਤ ਮਾਰਕੀਟ ਵਿੱਚ ਵੱਡੇ ਪੱਧਰ ਤੇ ਜਾਰੀ ਕੀਤੇ ਜਾ ਰਹੇ ਇਸ ਗਾਣੇ ਨੂੰ ਆਵਾਜ਼ ਚਰਚਿਤ ਪੰਜਾਬੀ ਗਾਇਕ ਮਾਇਲ ਵੱਲੋਂ ਦਿੱਤੀ ਗਈ ਹੈ, ਜਦ ਕਿ ਇਸ ਦਾ ਮਿਊਜ਼ਿਕ ਗ੍ਰੈਂਡ ਸਿੰਘ ਵੱਲੋ ਤਿਆਰ ਕੀਤਾ ਗਿਆ ਹੈ ਅਤੇ ਬੋਲ ਰਚਨਾ ਮੁਕਾਬ ਦੀ ਹੈ ।
    ਬਹੁ-ਭਾਸ਼ਾਈ ਸਿਨੇਮਾਂ ਤੋਂ ਮਿਊਜਿਕ ਇੰਡਸਟਰੀ ਵੱਲ ਹੋਏ ਝੁਕਾਵ ਸਬੰਧੀ ਗੱਲਬਾਤ ਕਰਦਿਆਂ, ਇਸ ਹੋਣਹਾਰ ਅਦਾਕਾਰ ਅਤੇ ਨਿਰਮਾਤਾ ਨੇ ਦੱਸਿਆ ਕਿ ਸੰਗੀਤ ਨਾਲ ਸਾਂਝ ਬਚਪਣ ਸਮੇਂ ਤੋੰ ਹੀ ਰਹੀ ਹੈ ਅਤੇ ਤੁਹਾਨੂੰ ਇਹ ਸੁਣ ਕੇ ਹੈਰਾਨੀ ਹੋਵੇਗੀ ਕਿ ਗਿਟਾਰ ਪਲੇ ਕਰਨ ਤੋਂ ਲੈ ਸੰਗੀਤਕ ਸਾਜਾਂ ਅਤੇ ਰਾਗਾਂ ਦੀ ਚੰਗੀ ਸਮਝ ਵੀ ਰੱਖਦਾ ਹਾਂ , ਹਾਲਾਂਕਿ ਇਹ ਗੱਲ ਵੱਖਰੀ ਰਹੀ ਹੈ ਕਿ ਅਦਾਕਾਰੀ ਅਤੇ ਫਿਲਮ ਨਿਰਮਾਣ ਦੇ ਪਿਛਲੇ ਕਈ ਸਾਲਾਂ ਤੋਂ ਰਹੇ ਲਗਾਤਾਰ ਰੁਝੇਵਿਆਂ ਦੇ ਚਲਦਿਆ ਇਸ ਪਾਸੇ ਜਿਆਦਾ ਧਿਆਨ ਕੇਂਦਰਿਤ ਨਹੀਂ ਕਰ ਸਕਿਆ, ਪਰ ਹੁਣ ਹੋਲੀ ਹੋਲੀ ਇਸ ਪਾਸੇ ਬਾਕਾਇਦਗੀ ਨਾਲ ਫੋਕਸ ਕਰਨ ਜਾ ਰਿਹਾ ਹੈ, ਜਿਸ ਦੀ ਪਹਿਲੀ ਲੜੀ ਦੇ ਤੌਰ ਤੇ ਹੀ ਸਾਹਮਣੇ ਆਵੇਗਾ ਉਕਤ ਗਾਣਾ ,ਜਿਸ ਨੂੰ ਉਚ ਪੱਧਰੀ ਸੰਗ਼ੀਤਕ ਮਾਪਦੰਢਾ ਅਧੀਨ ਤਿਆਰ ਕੀਤਾ ਗਿਆ ਹੈ ।
    ਉਨਾਂ ਦੱਸਿਆ ਕਿ ਮੋਲੋਡੀਅਸ ਰੰਗਾਂ ਵਿੱਚ ਰੰਗੇ ਹੋਏ ਇਸ ਮਨ ਨੂੰ ਛੂਹ ਲੈਣ ਵਾਲੇ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ । ਜਿਸ ਨੂੰ ਦੇਸ਼ ਦੀਆਂ ਵੱਖ -ਵੱਖ ਅਤੇ ਖੂਬਸੂਰਤ ਲੋਕੋਸ਼ਨਜ਼ ਉਪਰ ਸ਼ੂਟ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਲੰਮੇਂ ਸਮੇਂ ਬਾਅਦ ਸੰਗੀਤਕ ਖੇਤਰ ਵਿਚ ਫਿਰ ਧਮਾਲ ਪਾਉਣ ਜਾ ਰਹੇ ਗਾਇਕ ਮਾਇਲ ਵੱਲੋ ਬਹੁਤ ਹੀ ਖੁੰਬ ਕੇ ਗਾਇਆ ਗਿਆ ਹੈ ਇਹ ਸੌਂਗ, ਜੋ ਉਨਾਂ ਦੀ ਨਯਾਬ ਗਾਇਕੀ ਨੂੰ ਹੋਰ ਨਵੇਂ ਆਯਾਮ ਦੇਣ ਵਿਚ ਵੀ ਅਹਿਮ ਭੂਮਿਕਾ ਨਿਭਾਵੇਗਾ । ਮੂਲ ਰੂਪ ਵਿੱਚ ਹਰਿਆਣਾ ਦੀ ਟਰਾਈ ਸਿਟੀ ਮੰਨੇ ਜਾਂਦੇ ਗੂਰੂ ਗ੍ਰਾਮ ਨਾਲ ਸਬੰਧਿਤ ਅਤੇ ਅਜਕੱਲ੍ਹ ਬਾਲੀਵੁਡ ਅਤੇ ਪਾਲੀਵੁੱਡ ਦੇ ਨਾਮੀ ਗਿਰਾਮੀ ਨਿਰਮਾਤਾਵਾਂ ਵਿੱਚ ਆਪਣਾ ਸ਼ੁਮਾਰ ਕਰਵਾਉਣ ਵੱਲ ਵੱਧ ਰਹੇ ਯੁਵਰਾਜ ਐਸ ਸਿੰਘ ਅਨੁਸਾਰ ਜਲਦ ਹੀ ਅਪਣੇ ਸੰਗੀਤਕ ਲੇਬਲ ਅਧੀਨ ਕੁਝ ਹੋਰ ਬੇਹਤਰੀਣ ਟਰੈਕ ਵੀ ਸੰਗੀਤਕ ਮਾਰਕੀਟ ਵਿੱਚ ਜਾਰੀ ਕਰਨਗੇ , ਜਿੰਨਾਂ ਨੂੰ ਇੰਨੀਂ ਦਿਨੀ ਤੇਜ਼ੀ ਨਾਲ ਆਖਰੀ ਛੋਹਾਂ ਦਿੱਤੀਆਂ ਜਾ ਰਹੀਆ ਹਨ। ਪੰਜਾਬੀ ਸਿਨੇਮਾਂ ਦੀ ਉਮਦਾ ਫਿਲਮਾਂ ਵਿਚ ਸ਼ੁਮਾਰ ਕਰਵਾਉਦੀਆਂ ‘ਕਿਸਮਤ’, ‘ਕਿਸਮਤ 2’, ‘ਸਹੁਰਿਆਂ ਦਾ ਪਿੰਡ’ , ‘ਮੁੰਡਾ ਹੀ ਚਾਹੀਦਾ’ , ‘ਸੁਰਖੀ ਬਿੰਦੀ’, ‘ਮੋਹ’, ‘ਬਾਜਰੇ ਦਾ ਸਿੱਟਾ’ ਆਦਿ ਜਿਹੀਆਂ ਕਈ ਸਫਲ ਅਤੇ ਬਹੁ-ਚਰਚਿਤ ਫਿਲਮਾਂ ਨਾਲ ਸਹਿ ਨਿਰਮਾਤਾ ਦੇ ਤੌਰ ਤੇ ਜੁੜੇ ਰਹੇ ਯੁਵਰਾਜ ਅਨੁਸਾਰ ਨਿਰਮਾਤਾ ਅਤੇ ਅਦਾਕਾਰ ਦੇ ਤੌਰ ਤੇ ਉਨਾਂ ਦੇ ਕੁਝ ਹੋਰ ਪ੍ਰੋਜੈਕਟਸ ਵੀ ਵਜੂਦ ਪੜਾਅ ਵੱਲ ਵਧਣ ਜਾ ਰਹੇ ਹਨ, ਜਿੰਨਾਂ ਦੁਆਰਾ ਵੀ ਕੁਝ ਨਾ ਕੁਝ ਅਲਹਦਾ ਕਰਨ ਦੀ ਕੋਸ਼ਿਸ਼ ਉਨਾਂ ਵੱਲੋ ਕੀਤੀ ਜਾਵੇਗੀ ।
     ਸ਼ਿਵਨਾਥ ਦਰਦੀ ਫ਼ਰੀਦਕੋਟ 
     ਸੰਪਰਕ:- 9855155392

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਤਰਕਸ਼ੀਲ ਸੁਸਾਇਟੀ ਵਲੋਂ ਡਾ. ਸਟਾਲਿਨਜੀਤ ਤੇ ਸੀ.ਏ.ਪ੍ਰਦੀਪ ਕੁਮਾਰ ਦਾ ਸਨਮਾਨ*
Next articleਇਤਿਹਾਸਕ ਗੁ: ਦਮਦਮਾ ਸਾਹਿਬ ਠੱਟਾ ‘ਚ ਸਤਾਈਆਂ ਦੇ ਸ਼ਹੀਦੀ ਜੋੜ ਮੇਲੇ ਦੀਆਂ ਤਿਆਰੀਆਂ ਸਬੰਧੀ ਮੀਟਿੰਗ