ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)(ਸਮਾਜ ਵੀਕਲੀ): ਵਿਧਾਨ ਸਭਾ ਹਲਕਾ ਦਿੜ੍ਹਬਾ ਦੀ ਰਿਜ਼ਰਵ ਸੀਟ ਤੇ ਦਿੜ੍ਹਬਾ ਦੇ ਐਸ਼ ਸੀ ਭਾਈਚਾਰੇ ਦਾ ਬਣਦਾ ਹੱਕ ਦਿੜਬਾ ਹਲਕੇ ਦੇ ਲੋਕਾਂ ਨੂੰ ਦਿਵਾਉਣ ਲਈ ਪਿਛਲੇ ਤਿੰਨ-ਚਾਰ ਮਹੀਨਿਆਂ ਤੋਂ ਲਗਾਤਾਰ ਹਲਕੇ ਦੇ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ ਲੲੀ ਬਣੀ ਤਾਲਮੇਲ ਕਮੇਟੀ ਦੇ ਕਨਵੀਨਰ ਸ੍ਰ ਰਣ ਸਿੰਘ ਮਹਿਲਾਂ ਅਤੇ ਹਲਕੇ ਦੇ ਪ੍ਰਧਾਨ ਸ੍ਰ ਜਗਮੇਲ ਸਿੰਘ ਰੋਗਲਾ ਨੇ ਪਿੰਡ ਬਘਰੌਂਲ ਵਿਖੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਹਲਕੇ ਪ੍ਰਤੀ ਉਨ੍ਹਾਂ ਦੀ ਬਣਦੀ ਜ਼ਿੰਮੇਵਾਰੀ ਤੋ ਉਹਨਾਂ ਨੂੰ ਜਾਣੂ ਕਰਵਾਇਆ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਹਲਕੇ ਦੇ ਲੋਕਲ ਉਮੀਦਵਾਰ ਨੂੰ ਜਿਤਾਉਣ ਸਹਿਯੋਗ ਦੇਣ ਲਈ ਪ੍ਰੇਰਿਤ ਕੀਤਾ ਤਾਂ ਉਸ ਸਮੇਂ ਪਿੰਡ ਦੇ ਪਤਵੰਤੇ ਸੱਜਣ ਨੇ ਹੱਥ ਖੜ੍ਹੇ ਕਰਕੇ ਤਾਲਮੇਲ ਕਮੇਟੀ ਦੇ ਮੈਂਬਰਾਂ ਵੱਲੋਂ ਲੋਕਲ ਉਮੀਦਵਾਰ ਉਤਾਰਨ ਲਈ ਵਿੱਢੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਦਿੱਤਾ ਅਤੇ ਹੱਥ ਖੜ੍ਹੇ ਕਰਕੇ ਪਿੰਡ ਦੇ ਘਰ ਘਰ ਤੱਕ ਇਹ ਸੰਦੇਸ਼ ਪਹੁੰਚਣ ਦਾ ਵਾਅਦਾ ਕੀਤਾ
ਜਿਨ੍ਹਾਂ ਵਿੱਚ ਸ੍ਰ ਜਗਤਾਰ ਸਿੰਘ, ਰਾਜਵੀਰ ਸਿੰਘ,ਬਾਵਾ ਸਿੰਘ ਸਾਬਕਾ ਮੈਂਬਰ, ਲਖਵਿੰਦਰ ਸਿੰਘ, ਪਲਵਿੰਦਰ ਸਿੰਘ,ਨਿਰਭੈ ਸਿੰਘ, ਸ਼ਮਸ਼ੇਰ ਸਿੰਘ, ਗੁਰਚਰਨ ਸਿੰਘ, ਭੋਲ਼ਾ ਸਿੰਘ , ਨੰਬਰਦਾਰ ਖੁਸ਼ੀ ਸਿੰਘ, ਕੁਲਵੀਰ ਸਿੰਘ, ਸਾਬਕਾ ਮੈਂਬਰ ਸ੍ਰ ਹਮੀਰ ਸਿੰਘ, ਗੁਰਵਿੰਦਰ ਸਿੰਘ ਨਿੱਕਾ, ਜੱਗੀ ਸਿੰਘ,ਪੱਪੀ ਸਿੰਘ,ਕਾਲਾ ਸਿੰਘ ਅਤੇ ਸੁਰਜੀਤ ਸਿੰਘ ਦੇ ਨਾਲ-ਨਾਲ ਬਹੁਤ ਸਾਰੇ ਬਜ਼ੁਰਗਾਂ ਨੇ ਵੀ ਲੋਕਲ ਉਮੀਦਵਾਰ ਲਈ ਵਿੱਢੀ ਗਈ ਮੁਹਿੰਮ ਦੀ ਭਰਭੂਰ ਸ਼ਲਾਘਾ ਕੀਤੀ ਅਤੇ ਆਗੂਆਂ ਨੂੰ ਇਸ ਮੁਹਿੰਮ ਵਿੱਚ ਸਫ਼ਲ ਹੋਣ ਦਾ ਅਸ਼ੀਰਵਾਦ ਵੀ ਦਿੱਤਾ । ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਣ ਸਿੰਘ ਮਹਿਲਾਂ ਨੇ ਦੱਸਿਆ ਕਿ ਹਲਕੇ ਦਾ ਹਰ ਵਿਅਕਤੀ ਉਨ੍ਹਾਂ ਦੀ ਇਸ ਗੱਲ ਦਾ ਸਮੱਰਥਨ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਪਿੰਡ ਪਿੰਡ ਮੀਟਿੰਗਾਂ ਕਰਨ ਦੇ ਸੱਦੇ ਆ ਰਹੇ ਹਨ ਉਨ੍ਹਾਂ ਕਿਹਾ ਕਿ ਲੋਕਲ ਉਮੀਦਵਾਰ ਦੇ ਹੱਕ ਵਿੱਚ ਵਿੱਢੀ ਇਹ ਮੁਹਿੰਮ ਜਲਦੀ ਹੀ ਇੱਕ ਵੱਡੀ ਲਹਿਰ ਬਣਨ ਜਾ ਰਹੀ ਹੈ ਜਿਸ ਵਿਚੋਂ ਲੋਕਲ ਉਮੀਦਵਾਰ ਬੜੀ ਅਸਾਨੀ ਨਾਲ ਜਿੱਤ ਪ੍ਰਾਪਤ ਕਰੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly