(ਸਮਾਜ ਵੀਕਲੀ)
ਹਰ ਲੜ੍ਹਾਈ ਜਿੱਤਣ ਲਈ ਨਹੀਂ ਹੁੰਦੀ
ਹਰ ਜੰਗ ਹਾਰਨ ਲਈ ਵੀ ਨਹੀਂ ਹੁੰਦੀ
ਹਰ ਜੰਗ ਵਿੱਚ ਲੜਾਈ ਲੜਨ ਦਾ ਅਰਬ
ਸਾਡੇ ਜਿਉਦੇ ਤੇ ਜਾਗਦੇ ਹੋਣ ਦਾ ਸਬੂਤ ਹੁੰਦੀ ਹੈ
ਪੰਜਾਬ ਦੇ ਪਿੰਡਾਂ ਦ ਵਿੱਚ ਇਹੋ ਜਿਹੇ
ਸੂਚਕ ਬੋਰਡਾ਼ ਦਾ ਲੱਗਣਾ.
ਜਾਗਦੇ ਹੋਣ ਦਾ ਪ੍ਰਮਾਣ ਹੈ
ਇਹ ਬੋਰਡ ਮਹਿਜ ਚੇਤਾਵਨੀ ਹੀ ਨਹੀਂ
ਸਗੋ ਜੰਗ ਦਾ ਅੈਲਾਨਾਮਾ ਹਨ
ਇਹ ਅੇਲਾਣਾਮਾ ਸਾਡੇ ਜਿਉਦੇ ਹੋਣ ਦੀ ਹੋੰਦ ਹੈ
ਹੁਣ ਇਸ ਅੈਲਾਨਾਮੇ ਨੂੰ ਅਸਲੀ ਜਾਮਾ ਦੇਣ ਦਾ ਸਮਾਂ ਹੈ
ਸਮਾਂ ਤੇਹਵਾ ਦਾ ਰੁਖ ਹੁਣ ਪਿੰਡਾਂ ਦੇ ਵੱਲ ਹੈ
ਜਾਗਦੇ ਪਿੰਡ ਜਾਗਦੇ ਲੋਕ ਹੁਣ
ਸੱਤਾ ਦੀ ਅੱਖ ਦੇ ਵਿੱਚ ਅੱਖਾਂ ਪਾ ਕੇ ਝਾਕਣਗੇ ਤੇ ਸਵਾਲ ਕਰਨਗੇ…..
ਉਹ ਸਵਾਲ ਜੋ ਹਰ ਵਾਰ
ਛਾਤੀ ਚੋ ਉਠ ਕੇ ਮੂੰਹ ਵਿੱਚ ਆਟਕ ਜਾਂਦੇ ਸੀ
ਹੁਣ ਜੇ ਉਹ ਬੋਲ ਬਣਦੇ ਹਨ ਤਾਂ
ਰੁੱਤ ਦਾ ਬਦਲਣਾ ਸੁਭਾਵਿਕ ਹੈ
ਆਓ ਰੁੱਤ ੇ ਹਵਾਵਾਂ ਦਾ ਰੁਖ ਬਦਲੀਏ..
ਜੰਗ ਦਾ ਅੈਲਾਨ ਹੋ ਗਿਆ ਹੈ
ਆਓ ਲੜੀਏ
ਆਪਣੀ ਹੋਦ ਲਈ.
ਜੰਗ ਦਾ ਬਿਗਲ ਵੱਜ ਗਿਆ ਹੈ
ਜਿੱਤ ਹਾਰ ਦੀ ਉਡੀਕ ਨਾ ਕਰੀਏ
ਸਗੋਂ ਲੜ੍ਹਾਈ ਲੜੀਏ।
ਬੁੱਧ ਸਿੰਘ ਨੀਲੋੰ
94643 70823
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly