HOME ਦੁਰਘਟਨਾਂ 

ਦੁਰਘਟਨਾਂ 

2
ਕਰਮਜੀਤ ਸਿੰਘ ਈਲਵਾਲ
(ਸਮਾਜ ਵੀਕਲੀ) 
ਸੜਕਾਂ ਕਹਿਂਦੇ
 ਸੋਹਣੀਆਂ ਬਣੀਆਂ
ਗੱਡੀ ਸੌ ਦੋ ਸੌ ਤੇ
ਚੜ੍ਹਦੀ ਆ
ਪੁੱਤ ਘਰੋਂ ਬਾਹਰ
ਨੇ ਜਾਂਦੇ
ਮਾਂ ਅੰਦਰ ਬੈਠੀ
ਡਰਦੀ ਆ
ਦੁਰਘਟਨਾਂ ਵਿੱਚ
ਮਰਿਆ ਪੁੱਤਰ ਨਹੀਓਂ
ਭੁੱਲਿਆ ਜਾਵੇ
ਅੱਖਾਂ ਵਿਚੋਂ
ਹੰਝੂ ਕਿਰਦੇ
ਮਾਂ ਕਿਸਨੂੰ
ਦੁੱਖ ਸੁਣਾਵੇ
ਪਰ ਬੰਦਾ ਵਾਪਿਸ
ਨਹੀਓਂ ਮੁੜਦਾ
ਲੋਹਾ ਕੁੱਟਿਆ
ਸਿੱਧਾ ਹੋਵੇ
ਪਤਨੀ ਵਿਚਾਰੀ
ਕੀ ਕਰੇ ਕਾਕੇ
ਬੱਚਿਆਂ ਦੇ ਗਲ਼
ਲੱਗ ਰੋਵੇ
ਕਰਮਜੀਤ ਸਿੰਘ ਈਲਵਾਲ
Previous article ਠਾਕੀਆਂ ਜੀਭਾਂ ਵਾਲੇ!
Next articleਗ਼ਜ਼ਲ