ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਐਕਸੀਡੈਂਟ ਦਾ ਨਾ ਸੁਣਦੇ ਹੀ ਤ੍ਰਾਹ ਨਿਕਲ ਜਾਂਦੀ ਹੈ, ਸਿਰ ਚੱਕਰਾ ਜਾਂਦਾ ਹੈ। ਨਿੱਤ ਪਤਾ ਨਹੀਂ ਕਿੰਨੀਆਂ ਮਾਵਾਂ, ਭੈਣਾਂ ਅਤੇ ਧੀਆਂ ਦਾ ਸੁਹਾਗ ਉਜੜ੍ਹਦਾ ਹੈ? ਕਿੰਨੇ ਘਰਾਂ ਦੇ ਚਿਰਾਗ਼ ਬੁੱਝਦੇ ਹਨ? ਬਸ ਇੱਕ ਅੱਖ ਝੱਮਕਣ ਜਿਨ੍ਹਾਂ ਹੀ ਸਮਾਂ ਲਗਦਾ ਹੈ,ਸੱਭ ਕੁੱਝ ਤਬਾਹਹੋਣ ਨੂੰ,ਕੁੱਝ ਕਾਰਨ ਹਨ ਜਿਹਨਾਂ ਨੂੰ ਸੁਧਾਰਣ ਨਾਲ ਕਈ ਕੀਮਤੀ ਜਾਨਾਂ ਬੱਚ ਸਕਦੀਆਂ ਹਨ…..
*ਤੇਜ਼ ਰਫਤਾਰ —-ਸਪੀਡ ਕੈਮਰੇ ਲਾਏ ਜਾਣ।
*ਨਸ਼ਾ ਕਰਕੇ ਗੱਡੀ ਚਲਾਉਣੀ —ਸਮੇਂ ਸਮੇਂ ਸਿਰ ਸਾਹ ਟੈਸਟ ਕੀਤਾ ਜਾਵੇ।
*ਤੇਜ਼ ਰੋਸ਼ਨੀ ਵਾਲੀਆਂ ਹੈੱਡ ਲਾਈਟਾਂ —ਲੋਅ ਵੀਮ ਤੇ ਗੱਡੀ ਚਲਾਈ ਜਾਵੇ,… ਰਾਤ ਨੂੰ ਡੀਪਰ ਦੀ ਵਰਤੋਂ ਕੀਤੀ ਜਾਵੇ।
*ਗੱਡੀ ਤੇ ਵਾਧੂ ਲਾਈਟਾਂ ਲਾਉਣੀਆਂ, ਜਿਸ ਨਾਲ ਅਗਿਓਂ ਆਉਣ ਵਾਲੇ ਚਾਲਕ ਨੂੰ ਸਹੀ ਨਾ ਦਿਸਣਾ।
*ਗੱਡੀ ਦੀ ਅਜੀਬੋ ਗਰੀਬ ਬਣਤਰ ਬਣਾਉਣਾ –ਮੋਹਰਲਾ ਉਸ ਨੂੰ ਦੇਖਦਾ ਦੇਖਦਾ.. ਐਕਸੀਡੈਂਟ ਕਰਾ ਵਹਿੰਦਾ ਹੈ।
*ਤੇਜ਼ ਅਵਾਜ਼ ਵਾਲੇ ਅਨੋਖੇ ਹੋਰਨ / ਗੱਡੀ ਮਤਾਵਕ ਹੋਰਨ ਨਾ ਲਾਉਣਾ —ਜਿਸ ਨਾਲ ਡਰ ਕੇ ਸਟੇਰਿੰਗ /ਹੈਂਡਲ ਦਾ ਘੁੰਮ ਜਾਣਾ ਤੇ…..ਦੁਰਘਟਨਾ ਦਾ ਹੋਣਾ।
*ਸੜਕ ਸੁਰੱਖਿਆ ਨਿਝਮਾਂ ਦਾ ਪਾਲਣ ਨਾ ਕਰਨਾ —
*ਗਲਤ ਪਾਸੇ ਤੋਂ ਅਗਲੀ ਗੱਡੀ ਨੂੰ ਓਵਰਟੇਕ ਕਰਨਾ —
*ਸੜਕ ਤੇ ਮਸਤੀ ਮਾਰਨੀ, ਸਟੰਟ ਕਰਨੇ —
ਇੱਕ ਬਹੁਤ ਹੀ ਨੋਟ ਕਰਨ ਵਾਲਾ ਕਾਰਨ ਹੈ, ਜਿਸ ਨੂੰ ਅਸੀਂ ਕਦੇ ਨੋਟਿਸ ਨਹੀਂ ਕੀਤਾ…….. ਉਹ ਹੈ ਗੱਡੀ ਦੀ ਵਾਇਰਿੰਗ ਨਾਲ ਛੇੜਖਾਨੀ ਕਰਨਾ ਤੇ ਵਾਧੂ ਤੇਜ਼ ਰੋਸ਼ਨੀ ਅਤੇ ਚਮਕਣ ਵਾਲੀਆਂ ਲਾਈਟਾਂ ਲਾਉਣੀਆਂ ਅਤੇ ਉਹਨਾਂ ਦਾ ਮੂੰਹ ਉੱਪਰ ਨੂੰ ਚੁੱਕਣਾ, ਜਿਸ ਕਾਰਨ ਮੋਹਰਲੇ ਚਾਲਿਕ ਨੂੰ ਠੀਕ ਨਾ ਦਿਸਣਾ ਬਹੁਤ ਵੱਡਾ ਕਾਰਨ ਬਣਦਾ ਹੈ ਦੁਰਘਟਨਾਵਾਂ ਦਾ।ਜਿਸ ਕਾਰਨ ਕਈ ਵਾਰੀ ਗੱਡੀ ਨੂੰ ਅੱਗ ਵੀ ਲੱਗ ਜਾਂਦੀ , ਜਿਸ ਨਾਲ ਬੜੀਆਂ ਘਾਤਕ ਦੁਰਘਟਨਾਵਾਂ ਹੁੰਦੀਆਂ ਹਨ। ਇਹਨਾਂ ਘਟਨਾਵਾਂ ਨੂੰ ਰੋਕਣ ਲਈ, ਆਵਾਜਾਈ ਵਿਭਾਗ ਨੂੰ ਅਸਰਦਾਰ ਢੁੱਕਵੇਂ ਕਦਮ ਚੁੱਕਣੇ ਚਾਹੀਦੇ ਹਨ। ਡ੍ਰਾਈਵਿੰਗ ਲਾਈਸੈਂਸ ਨੂੰ ਬਣਾਉਣ ਅਤੇ ਨਵੀਕਰਨ ਕਰਦੇ ਸਮੇਂ ਚਾਲਿਕ ਤੋਂ ਹੋਏ ਐਕਸੀਡੈਂਟ ਦਾ ਵੇਰਵਾ ਚੈੱਕ ਕਰਨਾ ਅਤੇ ਸਮੇਂ ਸਮੇਂ ਤੇ ਚਾਲਿਕ ਨੂੰ ਦਿਤੀਆਂ ਵਾਰਨਿੰਗ ਨੂੰ ਘੋਖਣਾ ਅਤਿ ਜਰੂਰੀ ਸਮਝਿਆ ਜਾਵੇ।
ਜਿਸ ਨਾਲ ਕਿਸੇ ਹੱਦ ਤੱਕ ਦੁਰਘਟਨਾਵਾਂ ਦਾ ਘੱਟਣਾ ਤੇ ਸੁਧਾਰ ਹੋਣਾ ਲਾਜ਼ਮੀ ਹੈ।
ਹਰੀ ਕ੍ਰਿਸ਼ਨ ਬੰਗਾ
ਜਨਰਲ ਸੈਕਟਰੀ
ਆਦਰਸ਼ ਸੋਸ਼ਿਲ ਵੈਲਫ਼ੇਅਰ ਸੋਸਾਇਟੀ ਪੰਜਾਬ ਰਜਿ.
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj