
ਹਾਦਸੇ ਹੋਣ ਜਾ ਗੱਡੀ ਖਰਾਬ ਹੋਣ ਤੋਂ ਬਾਅਦ ਕੋਈ ਵੀ ਵੈਰੀਕੇਡ ਨਾ ਹੋਣ ਕਾਰਨ ਹੋਰ ਲੋਕ ਵੀ ਹੋ ਰਹੇ ਹਾਦਸੇ ਦਾ ਸ਼ਿਕਾਰ ਜਦਕਿ ਨੈਸ਼ਨਲ ਹਾਈਵੇ ਦੀ ਬਣਦੀ ਹੈ ਹਾਦਸੇ ਬਾਰੇ ਜਾਗਰੁਕ ਕਰਨ ਦੀ ਜਿੰਮੇਵਾਰੀ
ਪਰ ਨੈਸ਼ਨਲ ਹਾਈਵੇ ਅਥਾਰਟੀ ਦੇ ਉੱਚ ਅਧਿਕਾਰੀ ਉਡੀਕ ਰਹੇ ਹਨ ਵੱਡੇ ਹਾਦਸੇ ਅਤੇ ਮੂਕਦਰਸ਼ਕ ਬਣਕੇ ਤੱਕ ਰਹੇ ਹਨ ਸਭ ਕੁਝ
ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਸੈਂਕੜੇ ਦੇ ਤਾਦਾਂਦ ਵਿੱਚ ਗੱਡੀਆਂ ਮੋਟਰਾਂ , ਛੋਟੇ ਵੱਡੇ ਵਾਹਨਾਂ ਭਾਰੀ ਵਹੀਕਲਾਂ ਦਾ ਆਉਣ ਜਾਣਾ ਤੇਜ ਰਫਤਾਰੀ ਨਾਲ ਲੱਗਿਆ ਰਹਿੰਦਾ ਹੈ | ਰੋਜ਼ਾਨਾ ਹੀ ਇਸ ਨੈਸ਼ਨਲ ਹਾਈਵੇ ਤੇ ਅਣਅਧਿਕਾਰਿਤ ਕੱਟ ਹੋਣ ਕਰਕੇ ਲੋਕ ਆਪਣੀ ਮੰਜ਼ਿਲ ਵੱਲ ਜਾਣ ਦੇ ਸਮੇਂ ਹੋਰ ਲੋਕਾਂ ਦੀ ਜਾਨ ਨੂੰ ਵੀ ਜ਼ੋਖਮ ਵਿੱਚ ਪਾ ਦਿੰਦੇ ਹਨ | ਜਿਸਦੇ ਚੱਲਦੇ ਜਦੋਂ ਵੀ ਨੈਸ਼ਨਲ ਹਾਈਵੇ ਤੇ ਕੋਈ ਹਾਦਸਾ ਜਾ ਗੱਡੀ ਖਰਾਬ ਹੋ ਜਾਦੀਂ ਹੈ ਤਾਂ ਉਸ ਹਾਦਸੇ ਸਬੰਧੀ ਪਿੱਛੇ ਆਉਣ ਵਾਲੇ ਵਾਹਨਾਂ ਨੂੰ ਨਹੀ ਪਤਾ ਲੱਗਦਾ ਜਿਸਦੇ ਚੱਲਦੇ ਉਹ ਵਾਹਨ ਵੀ ਉਸ ਹਾਦਸਾ ਦਾ ਸ਼ਿਕਾਰ ਹੋ ਜਾਂਦੇ ਹਨ ਜਿਸ ਵਿੱਚ ਮਾਲੀ ਤੇ ਜਾਨੀ ਨੁਕਸਾਨ ਵੀ ਕਈ ਵਾਰ ਹੋ ਜਾਂਦਾ ਹੈ | ਹਾਦਸੇ ਹੋਣ ਤੇ ਉਸ ਵੇਲੇ ਨੈਸ਼ਨਲ ਹਾਈਵੇ ਅਥਾਰਟੀ ਦੀ ਜਿੰਮੇਦਾਰੀ ਬਣਦੀ ਹੈ ਕਿ ਉੱਥੇ ਪਹੁੰਚ ਕੇ ਤੁਰੰਤ ਵੈਰੀਕੇਡ ਲਗਾਏ ਜਾਣ ਜਾ ਕੋਈ ਹੋਰ ਪ੍ਰਬੰਧ ਕੀਤਾ ਜਾਵੇ ਜਿਸ ਤੋਂ ਪਿੱਛੇ ਆਉਣ ਵਾਲੇ ਵਾਹਨ ਸੁਚੇਤ ਹੋਣ ਤੇ ਉਹ ਆਪਣੀ ਗੱਡੀ ਨੂੰ ਹੌਲ਼ੀ ਸਪੀਡ ਨਾਲ ਉੱਥੋਂ ਲੰਘਾਉਣ | ਲੇਕਿਨ ਨੈਸ਼ਨਲ ਹਾਈਵੇ ਅਥਾਰਟੀ ਆਪਣੀ ਇਸ ਜਿੰਮੇਦਾਰੀ ਤੋ ਹਮੇਸ਼ਾ ਭੱਜਦਾ ਹੈ ਅਤੇ ਜਿਸ ਜਗ੍ਹਾ ਵੈਰੀਕੇਡ ਦੀ ਜਰੂਰਤ ਹੁੰਦੀ ਹੈ ਉੱਥੇ ਸਮੇਂ ਤੇ ਕਦੇ ਵੀ ਨਹੀਂ ਪਹੁੰਚਦਾ | ਕਈ ਵਾਰ ਇਕ ਗੱਡੀ ਲੱਗਣ ਤੇ ਪਿੱਛੇ ਤੋਂ ਦੂਸਰੀ ਆ ਰਹੀ ਗੱਡੀ ਵੀ ਓਵਰਟੇਕ ਜਾ ਅਸਤੁਲਿੰਤ ਹੋ ਕੇ ਹਾਦਸਾ ਗ੍ਰਸਤ ਹੋ ਜਾਦੀ ਹੈ | ਜੇਕਰ ਹਾਈਵੇ ਅਥਾਰਟੀ ਵਲੋਂ ਪਹਿਲੀ ਹੀ ਹਾਦਸੇ ਬਾਰੇ ਸੂਚਿਤ ਬੋਰਡ ਜਾ ਵੈਰੀਕੇਡ ਕਰ ਦਿੱਤੀ ਜਾਵੇ ਤਾਂ ਇਸ ਹਾਈਵੇ ਤੋਂ ਰੋਜ਼ਾਨਾ ਹੋ ਰਹੇ ਹਾਦਸਿਆਂ ਨੂੰ ਠੱਲ੍ਹ ਪੈ ਸਕਦੀ ਹੈ | ਇਲਾਕੇ ਦੇ ਲੋਕਾ ਨੇ ਮੰਗ ਕੀਤੀ ਹੈ ਕਿ ਜਲਦ ਹੀ ਨੈਸ਼ਨਲ ਹਾਈਵੇ ਅਥਾਰਟੀ ਹਾਦਸੇ ਹੋਣ ਵਾਲੇ ਜਗਾ ਤੇ ਵੈਰੀਕੇਡ ਦਾ ਪ੍ਰਬੰਧ ਕਰਨ ਨੂੰ ਕਟ ਯਕੀਨੀ ਬਣਾਉਣ | ਜਿਸ ਨਾਲ ਲੱਖਾਂ ਅਜਾਈਂ ਜਾ ਰਹੀਆ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


