HOME ਅਕਾਦਮਿਕ ਖੋਜ ਨੂੰ ਸਮਾਜਿਕ ਲੋੜਾਂ ਅਨੁਸਾਰ ਵਪਾਰਕ ਰੂਪ ਦੇ ਕੇ ਪੈਦਾ ਕਰਨੇ...

ਅਕਾਦਮਿਕ ਖੋਜ ਨੂੰ ਸਮਾਜਿਕ ਲੋੜਾਂ ਅਨੁਸਾਰ ਵਪਾਰਕ ਰੂਪ ਦੇ ਕੇ ਪੈਦਾ ਕਰਨੇ ਚਾਹੀਦੇ ਹਨ ਰੁਜ਼ਗਾਰ ਦੇ ਨਵੇਂ ਮੌਕੇ: ਡਾ. ਜਗਦੀਪ ਸਿੰਘ

3
ਪਟਿਆਲਾ,   (ਸਮਾਜ ਵੀਕਲੀ)   (ਅੰਗਰੇਜ ਸਿੰਘ ਵਿੱਕੀ) ਪੰਜਾਬੀ ਯੂਨੀਵਰਸਿਟੀ ਦੇ ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਵੱਲੋਂ ‘ਐਂਟਰਪ੍ਰੀਨਿਓਰਸ਼ਿਪ, ਇਨੋਵੇਸ਼ਨ ਐਂਡ ਕਰੀਅਰ ਹੱਬ’ ਦੇ ਸਹਿਯੋਗ ਨਾਲ਼ ਇੱਕ ਰੋਜ਼ਾ ਵਿਸ਼ੇਸ਼ ਵਰਕਸ਼ਾਪ ਕਰਵਾਈ ਗਈ। ‘ਇਨੋਵੇਸ਼ਨ ਐਂਡ ਐਂਟਰਪ੍ਰੀਨਿਓਰਸ਼ਿਪ: ਕੈਂਪਸ ਆਈਡੀਆਜ਼ ਟੂ ਕਰੀਅਰ ਵੈਂਚਰਜ਼’ ਅਤੇ ‘ਆਈਡੀਆਥੌਨ-2026’ ਤਹਿਤ ਕਰਵਾਈ ਇਸ ਵਰਕਸ਼ਾਪ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਉਪ-ਕੁਲਪਤੀ ਡਾ.ਜਗਦੀਪ ਸਿੰਘ ਨੇ ਕੀਤੀ। ਡਾ.ਜਗਦੀਪ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਅਤੇ ਸਟਾਫ਼ ਲਈ ਅਜਿਹਾ ਮਾਹੌਲ ਸਿਰਜਣ ਲਈ ਵਚਨਬੱਧ ਹੈ ਜਿੱਥੇ ਨਵੇਂ ਵਿਚਾਰਾਂ ਨੂੰ ਪ੍ਰਫੁੱਲਤ ਹੋਣ ਦਾ ਮੌਕਾ ਮਿਲੇ।  ਅਜਿਹਾ ਢੁਕਵਾਂ ਪਲੇਟਫਾਰਮ ਪ੍ਰਦਾਨ ਕਰਨ ਲਈ ਵਚਨਬੱਧ ਹੈ, ਜਿੱਥੇ ਨਵੀਨਤਾਕਾਰੀ ਸੋਚ ਅਤੇ ਉੱਦਮਤਾ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਅਕਾਦਮਿਕ ਖੋਜ ਨੂੰ ਸਮਾਜਿਕ ਲੋੜਾਂ ਅਨੁਸਾਰ ਵਪਾਰਕ ਰੂਪ ਦੇ ਕੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨੇ ਚਾਹੀਦੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਯੂਨੀਵਰਸਿਟੀ ਸਟਾਰਟਅੱਪਸ ਨੂੰ ਹਰ ਸੰਭਵ ਸਹਿਯੋਗ ਦੇਵੇਗੀ। ਮੁੱਖ ਮਹਿਮਾਨ ਡਾ.ਜਗਤਾਰ ਸਿੰਘ ਸਿਵੀਆ (ਚੇਅਰਮੈਨ, ਇੰਸਟੀਚਿਊਸ਼ਨ ਆਫ਼ ਇੰਜੀਨੀਅਰਜ਼, ਇੰਡੀਆ) ਨੇ ਪ੍ਰਤੀਭਾਗੀਆਂ ਨੂੰ ਦ੍ਰਿੜਤਾ ਨਾਲ ਅੱਗੇ ਵਧਣ ਦਾ ਸੱਦਾ ਦਿੱਤਾ। ਸਨਮਾਨਿਤ ਮਹਿਮਾਨ ਡਾ.ਰਜਤ ਸੰਧੀਰ (ਡਾਇਰੈਕਟਰ, ਪੀ.ਆਈ.,ਪੰਜਾਬ ਯੂਨੀਵਰਸਿਟੀ) ਨੇ ਸਟਾਰਟਅੱਪ ਸਿਸਟਮ ਲਈ ਸੰਸਥਾਗਤ ਸਹਿਯੋਗ ਦੀ ਲੋੜ ‘ਤੇ ਜ਼ੋਰ ਦਿੱਤਾ ਅਤੇ ਭਵਿੱਖ ਵਿੱਚ ਸਾਂਝੇ ਉਪਰਾਲੇ ਕਰਨ ਦਾ ਭਰੋਸਾ ਦਿੱਤਾ। ਡਾ. ਹਿਮੇਂਦਰ ਭਾਰਤੀ (ਡਾਇਰੈਕਟਰ, ‘ਐਂਟਰਪ੍ਰੀਨਿਓਰਸ਼ਿਪ, ਇਨੋਵੇਸ਼ਨ ਐਂਡ ਕਰੀਅਰ ਹੱਬ’) ਨੇ ਕਿਹਾ ਕਿ ਵਿਚਾਰਾਂ ਨੂੰ ਸਿਰਫ਼ ਕਲਾਸਰੂਮਾਂ ਤੱਕ ਸੀਮਤ ਨਹੀਂ ਰੱਖਣਾ ਚਾਹੀਦਾ, ਸਗੋਂ ਉਨ੍ਹਾਂ ਨੂੰ ਅਸਲ ਜ਼ਿੰਦਗੀ ਦੇ ਹੱਲ ਵਜੋਂ ਵਿਕਸਤ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਜੰਗ ਜਾਂ ਸੰਕਟ ਦੇ ਸਮੇਂ ਐਲ.ਪੀ.ਜੀ ਦੀ ਕਿੱਲਤ ਵਰਗੀਆਂ ਸਮਾਜਿਕ ਚੁਣੌਤੀਆਂ ਦਾ ਹਵਾਲਾ ਦਿੰਦੇ ਹੋਏ ਨੌਜਵਾਨਾਂ ਨੂੰ ਲੋੜ ਅਧਾਰਿਤ ਕਾਢਾਂ ਕੱਢਣ ਲਈ ਪ੍ਰੇਰਿਤ ਕੀਤਾ। ਵਿਭਾਗ ਮੁਖੀ ਡਾ.ਕੁਲਵਿੰਦਰ ਸਿੰਘ ਮੱਲ੍ਹੀ ਅਤੇ ਇੰਜੀਨੀਅਰਿੰਗ ਫੈਕਲਟੀ ਦੇ ਡੀਨ ਡਾ.ਮਨਜੀਤ ਸਿੰਘ ਭਮਰਾ ਨੇ ਵੀ ਵਿਦਿਆਰਥੀਆਂ ਨੂੰ ਕਿਹਾ ਕਿ ਸਫਲ ਸਟਾਰਟਅੱਪ ਲਈ ਵਿਸ਼ੇ ਦੀ ਡੂੰਘੀ ਮੁਹਾਰਤ ਅਤੇ ਖੋਜ ਬਹੁਤ ਜ਼ਰੂਰੀ ਹੈ।ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਕਨਵੀਨਰ ਡਾ.ਸੋਨੀਆ ਗੋਇਲ ਨੇ ਸਵਾਗਤੀ ਭਾਸ਼ਣ ਦੌਰਾਨ ਨਵੀਨਤਾਕਾਰੀ ਸਿੱਖਿਆ ਅਤੇ ਉੱਦਮੀ ਸੋਚ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।ਵਰਕਸ਼ਾਪ ਦੌਰਾਨ ਮਾਹਿਰਾਂ ਨੇ ਅਹਿਮ ਭਾਸ਼ਣ ਦਿੱਤੇ। ਇੰਜੀ. ਨਵਸੁਦੀਪ ਕੌਰ ਨੇ ਨਿਵੇਸ਼ਕਾਂ ਦੀ ਮਾਨਸਿਕਤਾ ਅਤੇ ਫੰਡ ਪ੍ਰਾਪਤ ਕਰਨ ਦੀਆਂ ਰਣਨੀਤੀਆਂ ਬਾਰੇ ਦੱਸਿਆ। ਡਾ.ਐੱਸ.ਐੱਸ.ਮਲਿਕ (ਥਾਪਰ ਇੰਸਟੀਚਿਊਟ) ਨੇ ਖੋਜ ਨੂੰ ਲੈਬ ਤੋਂ ਮਾਰਕੀਟ ਤੱਕ ਲਿਜਾਣ ਦੇ ਨੁਕਤੇ ਸਾਂਝੇ ਕੀਤੇ। ਮਿਸ ਨੇਹਾ ਅਰੋੜਾ ਨੇ ਸਟਾਰਟਅੱਪਸ ਲਈ ਇਨਕਿਊਬੇਟਰਾਂ ਅਤੇ ਮੇਂਟਰਸ਼ਿਪ ਦੀ ਮਹੱਤਤਾ ਬਾਰੇ ਚਾਨਣਾ ਪਾਇਆ।ਸਮਾਗਮ ਵਿੱਚ ਮੁੱਖ ਖਿੱਚ ਦਾ ਕੇਂਦਰ ‘ਆਈਡੀਆਥੌਨ’ ਰਿਹਾ, ਜਿਸ ਵਿੱਚ 30 ਤੋਂ ਵੱਧ ਐਂਟਰੀਆਂ ਪ੍ਰਾਪਤ ਹੋਈਆਂ। ਡਾ.ਪ੍ਰੀਤੀ (ਪ੍ਰੋਗਰਾਮ ਕੋਆਰਡੀਨੇਟਰ) ਅਤੇ ਡਾ.ਅਕਸ਼ਪ੍ਰੀਤ ਕੌਰ ਦੀ ਦੇਖ-ਰੇਖ ਹੇਠ ਸਕ੍ਰੀਨਿੰਗ ਤੋਂ ਬਾਅਦ 10 ਫਾਈਨਲਿਸਟ ਚੁਣੇ ਗਏ। ਵਿਦਿਆਰਥੀਆਂ ਨੇ ਆਪਣੇ ਨਵੀਨਤਾਕਾਰੀ ਮਾਡਲ ਪੇਸ਼ ਕੀਤੇ, ਜਿਨ੍ਹਾਂ ਵਿੱਚੋਂ ਸਰਵੋਤਮ 3 ਜੇਤੂਆਂ ਦਾ ਐਲਾਨ ਕੀਤਾ ਗਿਆ। ਸਮਾਗਮ ਦੀ ਸਫਲਤਾ ਵਿੱਚ ਡਾ.ਸੋਨੀਆ, ਡਾ.ਪ੍ਰੀਤੀ, ਡਾ.ਅੰਮ੍ਰਿਤ ਕੌਰ, ਡਾ.ਅਕਸ਼ਪ੍ਰੀਤ ਕੌਰ ਅਤੇ ਵਿਦਿਆਰਥੀ ਟੀਮ ਨੇ ਅਹਿਮ ਭੂਮਿਕਾ ਨਿਭਾਈ। ਅਖੀਰ ਵਿੱਚ ਡਾ. ਪ੍ਰੀਤੀ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਸ਼ਹੀਦੀ ਦਿਹਾੜੇ ਮੌਕੇ ਖੂਨਦਾਨ ਕੈਂਪ ਆਯੋਜਿਤ
Next articleਨਵੇਂ ਵਿਦਿਆਰਥੀਆਂ ਲਈ ਪ੍ਰੇਰਣਾ ਸਰੋਤ ਬਣਦੀਆਂ ਹਨ ਪੁਰਾਣੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ: ਡਾ. ਜਗਦੀਪ ਸਿੰਘ