ਲੁਧਿਆਣਾ (ਸਮਾਜ ਵੀਕਲੀ) (ਬਲਬੀਰ ਸਿੰਘ ਬੱਬੀ) ਆਪਣੇ ਹੀ ਡੇਰੇ ਦੀ ਸ਼ਰਧਾਲੂ ਨਾਲ ਅਸ਼ਲੀਲ ਵੀਡੀਉ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਕਿਸੇ ਅਗਿਆਤ ਵਿਅਕਤੀ ਦੀ ਦਰਖਾਸਤ ਤੇ ਕਾਹਲੀ ਕਾਹਲੀ ਕਾਰਵਾਈ ਕਰਦਿਆ ਬੇਸ਼ੱਕ ਤਲਵੰਡੀ ਖੁਰਦ ਦੀ ਭੂਰੀ ਵਾਲੇ ਬਾਬੇ ਸ਼ੰਕਰਾ ਨੰਦ ਖਿਲਾਫ ਪਰਚਾ ਤਾ ਦਰਜ ਕਰ ਲਿਆ, ਪਰ ਐਨਾ ਸਮਾ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਸ਼ੰਕਰਾ ਨੰਦ ਤੇ ਉਸ ਦੇ ਚੇਲਿਆ ਨੂੰ ਗ੍ਰਿਫਤਾਰ ਕਰਨ ਵਿੱਚ ਅਸਫਲ ਦਿਖਾਈ ਦੇ ਰਹੀ ਹੈ, ਕਾਰਨ ਵੀ ਬਿਲਕੁਲ ਸਾਫ ਦਿਖਾਈ ਦੇ ਰਿਹਾ ਹੈ ਕਿ ਸਾਧ ਦੀ ਸਰਕਾਰੇ ਦਰਬਾਰੇ ਵੱਡੀ ਪਹੁੰਚ ਹੈ, ਉਕਤ ਸ਼ਬਦ ਸ਼ੰਕਰਾ ਨੰਦ ਖਿਲਾਫ ਕਾਰਵਾਈ ਕਰਵਾਉਣ ਵਾਲੀ ਐਕਸ਼ਨ ਕਮੇਟੀ ਦੇ ਮੈਬਰ ਜਸਮਿੰਦਰ ਸਿੰਘ ਸਰਾਂ ਤੇ ਸਾਬਕਾ ਸਰਪੰਚ ਹਰਬੰਸ ਸਿੰਘ ਖਾਲਸਾ ਨੇ ਅੱਜ ਗੁਰਦੁਆਰਾ ਲੰਗਰ ਸਹਿਬ ਛੇਵੀਂ ਪਾਤਸ਼ਾਹੀ ਪੰਡੋਰੀ ਵਿਖੇ ਗਲਬਾਤ ਦੋਰਾਨ ਕਹੇ। ਯਾਦ ਰਹੇ ਕਿ ਅੱਜ ਸ਼ੰਕਰਾ ਨੰਦ ਖਿਲਾਫ ਐਕਸ਼ਨ ਕਮੇਟੀ ਅਤੇ ਗ੍ਰਾਮ ਪੰਚਾਇਤ ਤਲਵੰਡੀ ਖੁਰਦ ਵਲੋਂ ਇਲਾਕੇ ਦੇ ਲੋਕ ਵੱਡੀ ਗਿਣਤੀ ਵਿੱਚ ਗੁਰਦੁਆਰਾ ਲੰਗਰ ਸਹਿਬ ਛੇਵੀਂ ਪਾਤਸ਼ਾਹੀ ਪੰਡੋਰੀ ਮੇਨ ਰੋਡ ਤੇ ਕੀਤੀ ਗਈ। ਜਿਸ ਵਿੱਚ ਸੈਂਕੜੇ ਸੰਗਤਾਂ ਨੇ ਮਤਾ ਪਾਸ ਕੀਤਾ ਹੈ ਕਿ ਸ਼ੰਕਰਾਨੰਦ ਦੀ ਗ੍ਰਿਫਤਾਰੀ ਤੁਰੰਤ ਕੀਤੀ ਜਾਵੇ ਅਤੇ ਬਰਸੀ ਸਮਾਗਮ ਪਿੰਡ ਵਲੋਂ ਕੀਤੇ ਜਾਣ ਦੀ ਆਗਿਆ ਪ੍ਰਸ਼ਾਸ਼ਨ ਦੇਵੇ ਤੇ ਸਾਧ ਦੇ ਚੇਲੇ ਓਮਾ ਨੰਦ ਐਂਡ ਪਾਰਟੀ ਕੁਟੀਆ ਛੁਡਾਈ ਜਾਵੇ ਅਤੇ ਕੁੱਟੀਆ ਦਾ ਪ੍ਰਬੰਧ ਨਗਰ ਨਿਵਾਸੀਆਂ ਕੋਲ ਹੋਵੇ ਅਤੇ ਬਾਲ ਘਰ ਦੀ ਸੀ ਬੀ ਆਈ ਜਾਂਚ ਹੋਵੇ । ਜੇਕਰ ਇਹ ਸਭ ਕੁਝ 31 ਜੁਲਾਈ ਤੱਕ ਨਹੀ ਹੁੰਦਾ, ਸਾਡੀਆ ਇਹ ਮੰਗਾਂ ਪ੍ਰਸ਼ਾਸਨ ਵਲੋਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਤਲਵੰਡੀ ਖੁਰਦ 1 ਅਗਸਤ ਨੂੰ ਸਵੇਰੇ 9 ਵਜੇ ਇਲਾਕੇ ਪੱਧਰ ਤੇ ਇੱਕਤਰਤਾ ਕੀਤੀ ਜਾਵੇਗੀ ਅਤੇ ਸਖਤ ਐਕਸ਼ਨ ਕੀਤਾ ਜਾਵੇਗਾ। ਸੰਗਤਾਂ ਨੇ ਸਾਂਝੇ ਫੈਸਲੇ ਤੇ ਸਹਿਮਤੀ ਦਿੱਤੀ ਕਿ ਉਸੇ ਦਿਨ ਲੁਧਿਆਣਾ ਜਗਰਾਉਂ ਹਾਈਵੇ ਜਾਮ ਕੀਤਾ ਜਾਵੇਗਾ। ਇਸ ਸਬੰਧੀ ਕੱਲ੍ਹ ਨੂੰ ਡੀ ਸੀ ਲੁਧਿਆਣਾ ਅਤੇ ਡੀ ਐਸ ਪੀ ਦਾਖਾ ਨੂੰ ਲਿਖਤੀ ਅਪੀਲ ਵੀ ਕੀਤੀ ਜਾਵੇਗੀ। ਐਕਸ਼ਨ ਕਮੇਟੀ ਨੇ ਅੱਜ ਦੀ ਇਕੱਤਰਤਾ ਵਿੱਚ ਵੱਡੀ ਗਿਣਤੀ ਵਿੱਚ ਹਾਜ਼ਰੀ ਭਰਨ ਵਾਲੇ ਵਿਅਕਤੀਆਂ ਦਾ ਧੰਨਵਾਦ ਕੀਤਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਹੀ ਡਟਕੇ ਸਾਥ ਦੇਣ ਦੀ ਬੇਨਤੀ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



