ਵਿਦੇਸ਼ਾਂ

ਮਨਪ੍ਰੀਤ ਕੌਰ ਚਹਿਲ

(ਸਮਾਜ ਵੀਕਲੀ)

ਭਾਰਤ ‘ਚ ਵੱਧ ਗਈ ਬੇਰੁਜ਼ਗਾਰੀ ਆ ,
ਹੁਣ ਯੂ.ਐੱਸ.ਏ. ਦੀ ਤਿਆਰੀ ਆ
ਨਵੀ ਉਡਾਨ ਭਰਨ ਦੀ ਸਾਡੀ ਵਾਰੀ ਆ ।

ਘਰ ਛੱਡਣਾ ਪੈਦਾ ਨਾ ਜੇ ਕੰਮ ਪੰਜਾਬ ‘ਚ ਮਿਲ ਜਾਂਦਾ ,
ਆਪਣੀਆਂ ਮੁਸ਼ਕਿਲਾਂ ਦਾ ਹੱਲ ਹੋ ਕੇ ਨਵਾਂ ਫੁੱਲ ਖਿਲ ਜਾਂਦਾ ।

ਕਮਾਈ ਘੱਟ ਕਰਜੇ ਦੀ ਪੰਡ ਵੱਧ ਗਈ ਸੀ ,
ਮਰਦੇ ਨੂੰ ਅੱਕ ਚੱਬਣਾ ਪੈ ਗਿਆ ,
ਮੈਨੂੰ ਚੰਦਰਾਂ ਇਹ ਪੈਸਾ ਗਰੀਬੀ ਪੰਜਾਬ ਤੋਂ ਦੂਰ ਲੈ ਗਿਆ।

ਮਾਂ ਦੇ ਹੰਝੂ ਦਿਸਦੇ ਨੇ ਜਦ ਕੰਮ ਤੇ ਜਾਂਦਾ ਹਾਂ ,
ਬਾਪੂ ਦੀ ਪੈਲੀ ਚੇਤੇ ਆ ਜਿਸ ਨੂੰ ਵੇਚ ਤੁਰਿਆ ਹਾਂ ,
ਹੁਣ ਚਹਿਲਾ ਬਸ ਘਰ ਤੋਂ ਕੰਮ ਤੇ ਕੰਮ ਤੋਂ ਘਰ ਵਾਲੇ ਰਾਹ ਰੁੜਿਆ ਹਾਂ ।

ਮਨਪ੍ਰੀਤ ਕੌਰ ਚਹਿਲ
84377 52216

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੇਰਾ ਮਾਹੀਆ
Next articleਜ਼ਿੰਦਗੀ ਇਕ ਵੇਲ*******/