ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਲਾਇਨਜ਼ ਕਲੱਬ ਫਰੈਡਜ ਬੰਦਗੀ ਵੱਲੋਂ ਸਰਕਾਰੀ ਮਿਡਲ ਸਕੂਲ ਪਰਵੇਜ਼ ਨਗਰ ਦੇ ਸਕੂਲ ਵਿਖੇ 100 ਦੇ ਕਰੀਬ ਬੱਚਿਆਂ ਨੂੰ ਕਾਪੀਆਂ, ਪੈੱਨ, ਪੈਂਨਸਲਾ,ਸਾ਼ਰਪਨਰ,ਅਰੇਜਰ ਅਤੇ ਟੀਚਰਾਂ ਵਾਸਤੇ ਚਾਕ ਦੇ ਡੱਬੇ ਦਿੱਤੇ ਗਏ ਇਸ ਮੌਕੇ ਮਾਸਟਰ ਅਨਿਲ ਕੁਮਾਰ ਨੇ ਆਏ ਹੋਏ ਲਾਇਨਜ ਕਲੱਬ ਦੇ ਅਹੁਦੇਦਾਰ ਅਤੇ ਮੈਂਬਰਾਂ ਨੂੰ ਜੀ ਆਇਆਂ ਆਖਿਆ ।ਇਸ ਉਪਰੰਤ ਸੁਰਜੀਤ ਸਿੰਘ ਚੰਦੀ ਨੇ ਆਪਣੇ ਭਾਸ਼ਨ ਵਿੱਚ ਬੋਲਦਿਆ ਸਕੂਲ ਦੇ ਹੈਡ ਟੀਚਰ ਜਯੋਤੀ ਮਹਿੰਦਰੂ ਅਤੇ ਸਟਾਫ ਦਾ ਧੰਨਵਾਦ ਕੀਤਾ ਕਿ ਉਹਨ੍ਹਾਂ ਨੇ ਕਲੱਬ ਨੂੰ ਮਾਣ ਬਖਸ਼ਿਆ ।ਇਸ ਮੌਕੇ ਚੰਦੀ ਨੇ ਕਿਹਾ ਕਿ ਲਾਇਨ ਕਲੱਬ ਫਰੈਂਡਜ ਬੰਦਗੀ ਵੱਲੋਂ ਸਕੂਲ ਨੂੰ ਹਮੇਸ਼ਾਂ ਲਈ ਅਡੋਪਟ ਕਰਦਾ ਹੈ । ਚੰਦੀ ਨੇ ਸਕੂਲ ਦੇ ਸਟਾਫ ਨੂੰ ਵਿਸ਼ਵਾਸ ਦਵਾਇਆ ਕਿ ਲਾਇਨਜ ਕਲੱਬ ਹਮੇਸ਼ਾਂ ਸਕੂਲ ਅਤੇ ਬੱਚਿਆਂ ਦੇ ਕਿਸੇ ਵੀ ਕੰਮ ਲਈ ਤਿਆਰ-ਬਰ-ਤਿਆਰ ਹੈ।
ਚੰਦੀ ਨੇ ਕਿਹਾ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਅਤੇ ਮਨ ਲਾ ਕੇ ਪੜ੍ਹਨ ਲਈ ਪ੍ਰੇਰਿਤ ਕੀਤਾ। ਕਲੱਬ ਪ੍ਰਧਾਨ ਪਰਸ਼ਾਂਤ ਸ਼ਰਮਾ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਇਨ੍ਹਾਂ ਬੱਚਿਆਂ ਤੋਂ ਦੇਸ਼, ਸਕੂਲ ਅਤੇ ਪਰਿਵਾਰ ਨੂੰ ਬਹੁਤ ਉਮੀਦਾਂ ਹਨ ਅਤੇ ਬੱਚਿਆਂ ਨੂੰ ਗਲਤ ਕੰਮਾਂ ਦੀ ਬਜਾਏ ਪੜ੍ਹਾਈ ਲਈ ਪ੍ਰੇਰਿਤ ਕੀਤਾ ਹੈ । ਸਕੂਲ ਦੇ ਹੈਡ ਟੀਚਰ ਜਯੋਤੀ ਮਹਿਦਰੂ ਵੱਲੋਂ ਆਏ ਹੋਏ ਕਲੱਬ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਵੱਲੋਂ ਸਕੂਲ ਨੂੰ ਅਡਾਪਟ ਕਰਨ ਤੇ ਸਮੂਹ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਉਪਰੰਤ ਸਮੂਹ ਸਟਾਫ ਨੇ ਆਏ ਹੋਏ ਕਲੱਬ ਦੇ ਸਮੂਹ ਮੈਂਬਰਾਂ ਦਾ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ।ਇਸ ਮੌਕੇ ਵਾਈਸ ਪ੍ਰਧਾਨ ਲਾਇਨ ਕੁਲਵਿੰਦਰ ਸਿੰਘ ਲਾਡੀ, ਸੈਕਟਰੀ ਲਾਇਨ ਅਮਨ ਸੂਦ, ਸੀਨੀਅਰ ਮੈਂਬਰ ਲਾਇਨ ਕੁਲਦੀਪ ਸਿੰਘ, ਜੁਆਇੰਟ ਪੀ ਆਰ ਓ ਲਾਇਨ ਅਸੋਕ ਕੁਮਾਰ, ਲਾਇਨ ਰਮੇਸ਼ ਲਾਲ, ਪਿੰਡ ਦੇ ਸਰਪੰਚ ਲਾਇਨ ਭੁਪਿੰਦਰ ਸਿੰਘ, ਸਟੂਡੈਂਟ ਮੈਂਬਰ ਲਾਇਨ ਨਿਸ਼ਾਂਤ ਸ਼ਰਮਾ, ਸੈਂਟਰ ਹੈਡ-ਟੀਚਰ ਬਲਜੀਤ ਕੌਰ, ਮਾਸਟਰ ਸਰਬਜੀਤ ਸਿੰਘ ਘੁਮਣ, ਮਾਸਟਰ ਹਰਵਿੰਦਰ ਸਿੰਘ,ਟੀਚਰ ਹਰਜਿੰਦਰ ਕੌਰ, ਮਾਸਟਰ ਵਿਕਰਮ ਕੁਮਾਰ, ਮਾਸਟਰ ਅਨਿਲ ਸਹੋਤਾ ਆਦਿ ਹਾਜਿਰ ਸਨ।