ਅਬੋਹਰ: ਟੈਂਕਰ ਨੇ ਮੋਟਰਸਾਈਕਲ ਸਵਾਰਾਂ ਨੂੰ ਪਿੱਛੋਂ ਟੱਕਰ ਮਾਰੀ, ਔਰਤ ਸਣੇ 3 ਮੌਤਾਂ

ਬਲੂਆਣਾ (ਅਬੋਹਰ) (ਸਮਾਜ ਵੀਕਲੀ):  ਅੱਜ ਸਵੇਰੇ ਕਰੀਬ ਅੱਠ ਵਜੇ ਅਬੋਹਰ ’ਚ ਮਲੋਟ ਰੋਡ ’ਤੇ ਨਾਗਪਾਲ ਪੈਟਰੋਲ ਪੰਪ ਦੇ ਸਾਹਮਣੇ ਹਾਦਸੇ ਵਿਚ ਦੋ ਨੌਜਵਾਨਾਂ ਸਣੇ ਤਿੰਨ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਇਕ ਔਰਤ ਵੀ ਹੈ। ਮੁੱਢਲੀ ਜਾਣਕਾਰੀ ਅਨੁਸਾਰ ਤਿੰਨੋਂ ਮੋਟਰਸਾਈਕਲ ’ਤੇ ਜਾ ਰਹੇ ਸਨ। ਇਸੇ ਦੌਰਾਨ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਤੇਲ ਟੈਂਕਰ ਨੇ ਮੋਟਰਸਾਈਕਲ ਨੂੰ ਲਪੇਟ ਵਿੱਚ ਲੈ ਲਿਆ। ਸਿੱਟੇ ਵਜੋਂ ਮੋਟਰਸਾਈਕਲ ’ਤੇ ਸਵਾਰ ਤਿੰਨ ਜਣਿਆਂ ਦੀ ਮੌਕੇ ’ਤੇ ਮੌਤ ਹੋ ਗਈ। ਥਾਣਾ ਸਿਟੀ ਅਬੋਹਰ ਦੇ ਐੱਸਐੱਚਓ ਮਨੋਜ ਕੁਮਾਰ ਵੱਲੋਂ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਨਰ ਸੇਵਾ ਨਾਰਾਇਣ ਸੇਵਾ ਦੀ ਮਦਦ ਨਾਲ ਲਾਸ਼ਾਂ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੰਡੀ ਅਹਿਮਦਗੜ੍ਹ: ਫਾਰਚੂਨਰ ਨਹਿਰ ’ਚ ਡਿੱਗਣ ਕਾਰਨ ਪੰਜ ਮੌਤਾਂ
Next articleਉੱਘੇ ਅਨੁਵਾਦਕ ਮਹਿੰਦਰ ਬੇਦੀ ਨਹੀਂ ਰਹੇ