HOME ਅਭਿਸ਼ੇਕ ਸਿੰਘ ਦੂਸਰੀ ਵਾਰ ਭਾਰਤੀ ਜਨਤਾ ਪਾਰਟੀ ਮੰਡਲ ਅੱਪਰਾ ਦੇ ਪ੍ਰਧਾਨ ਨਿਯੁਕਤ

ਅਭਿਸ਼ੇਕ ਸਿੰਘ ਦੂਸਰੀ ਵਾਰ ਭਾਰਤੀ ਜਨਤਾ ਪਾਰਟੀ ਮੰਡਲ ਅੱਪਰਾ ਦੇ ਪ੍ਰਧਾਨ ਨਿਯੁਕਤ

1

ਫਿਲੌਰ/ਅੱਪਰਾ,  (ਸਮਾਜ ਵੀਕਲੀ)  (ਦੀਪਾ)-ਭਾਰਤੀ ਜਨਤਾ ਪਾਰਟੀਦੀ ਹਾਈ ਕਮਾਂਡ ਵਲੋਂ ਨੌਜਵਾਨ ਆਗੂ ਅਭਿਸ਼ੇਕ ਸਿੰਘ ਨੂੰ  ਦੂਸਰੀ ਵਾਰ ਭਾਜਪਾ ਮੰਡਲ ਅੱਪਰਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਅਭਿਸ਼ੇਕ ਸਿੰਘ ਨੇ ਕਿਹਾ ਕਿ ਉਸਨੂੰ ਇਸ ਮੁਕਾਮ ਤੱਕ ਪਹੁੰਚਾਉਣ ਲਈ ਸਾਬਕਾ ਪ੍ਰਧਾਨ ਮਨੀ ਰਾਮ ਠਾਕੁਰ, ਰਜਿੰਦਰ ਪਾਲ ਕਾਲਾ, ਡਾ. ਰੂਪ ਲਾਲ ਨੇ ਨਰੇਸ਼ ਮਰਵਾਹਾ ਤੇ ਸਮੂਹ ਭਾਜਪਾ ਵਰਕਰਾਂ ਦਾ ਹਮੇਸ਼ਾ ਹੀ ਸਾਥ ਤੇ ਆਸ਼ੀਰਵਾਦ ਮਿਲਿਆ ਹੈ | ਇਸ ਮੌਕੇ ਰਜਿੰਦਰ ਪਾਲ ਕਾਲਾ, ਮਨੀ ਰਾਮ ਠਾਕੁਰ, ਡਾ. ਰੂਪ ਲਾਲ, ਨਰੇਸ਼ ਮਰਵਹਾ, ਮੁਕੇਸ਼ ਦਾਦਰਾ ਮੈਂਬਰ ਕਾਰਜਕਰਨੀ ਪੰਜਾਬ, ਚਮਨ ਲਾਲ ਤੇ ਅਜੈ ਕੁਮਾਰ ਨੇ ਅਭਿਸ਼ੇਕ ਸਿੰਘ ਨੂੰ  ਮੁਬਾਰਕਬਾਦ ਦਿੰਦਿਆਂ ਉਸਦਾ ਮੂੰਹ ਮਿੱਠਾ ਕਰਵਾਇਆ | ਇਸ ਮੌਕੇ ਬੋਲਦਿਆਂ ਅਭਿਸ਼ੇਕ ਸਿੰਘ ਨੇ ਕਿਹਾ ਕਿ ਉਹ ਪਾਰਟੀ ਵਲੋਂ ਦਿੱਤੀ ਹੋਈ ਜਿੰਮੇਵਾਰੀ ਨੂੰ  ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਇਲਾਕੇ ਦੀਆਂ ਸਮੱਸਿਆਵਾਂ ਦੇ ਹਲ ਲਈ ਹਰ ਸਾਰਥਕ ਯਤਨ ਕਰਦੇ ਰਹਿਣਗੇ |

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸਿਹਤ ਵਿਭਾਗ ਦੇ ਮਲਟੀਪਰਪਜ਼ ਕੇਡਰ ਵੱਲੋਂ ਗਣਤੰਤਰ ਦਿਵਸ ‘ਤੇ ਸਰਕਾਰ ਨੂੰ ਯਾਦ ਪੱਤਰ ਸੌਂਪਣ ਦਾ ਫੈਸਲਾ
Next articleA Voice That Confronts Power: Jagmeet Singh Brar