ਫਰੀਦਕੋਟ ਤੋਂ ਆਪ ਦੇ ਉਮੀਦਵਾਰ ਕਰਮਜੀਤ ਅਨਮੋਲ ਦੇ  ਜਾਤੀ ਸਰਟੀਫਿਕੇਟ ਸਬੰਧੀ ਉੱਠਿਆ ਵਿਵਾਦ

ਬਲਬੀਰ ਸਿੰਘ ਬੱਬੀ –ਫਰੀਦਕੋਟ ਦੇ ਵਿੱਚੋਂ ਉਸ ਵੇਲੇ ਵੀ ਇੱਕ ਨਵਾਂ ਵਿਵਾਦ ਉੱਠਿਆ ਸੀ ਜਦੋਂ ਮੁਹੰਮਦ ਸਦੀਕ ਹੋਰੀ ਉਥੋਂ ਪਹਿਲੀ ਵਾਰ ਚੋਣ ਲੜੇ ਸਨ। ਉਸ ਵੇਲੇ ਇਹ ਵਿਵਾਦ ਅਕਾਲੀ ਦਲ ਬਾਦਲ ਦੇ ਆਗੂ ਦਰਬਾਰਾ ਸਿੰਘ ਗੁਰੂ ਨੇ ਉਠਾਇਆ ਸੀ ਤੇ ਬਿਲਕੁਲ ਉਸੇ ਤਰ੍ਹਾਂ ਦਾ ਹੀ ਹੁਣ ਵਿਵਾਦ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਸਮੇਂ ਚੋਣ ਲੜ ਰਹੇ ਉਮੀਦਵਾਰ ਪੰਜਾਬੀ ਕਲਾਕਾਰ ਕਰਮਜੀਤ ਅਨਮੋਲ ਦੇ ਨਾਲ ਜੁੜ ਗਿਆ ਹੈ।
   ਇਸ ਗੱਲਬਾਤ ਨੂੰ ਬਾਹਰ ਕੱਢ ਕੇ ਲਿਆਉਣ ਵਾਲੇ ਵਿਅਕਤੀ ਰਿਜ਼ਰਵ ਚੋਰ ਫੜੋ ਮੋਰਚਾ ਮੋਹਾਲੀ ਦੇ ਨਾਲ ਸਬੰਧਤ ਹਨ। ਇਸ ਮਾਮਲੇ ਨੂੰ ਉਠਾਉਣ ਵਾਲੇ ਅਵਤਾਰ ਸਿੰਘ ਸਹੋਤਾ ਜੋ ਕਿ ਮੋਹਾਲੀ ਵਿੱਚ ਚੱਲ ਰਹੇ ਰਿਜਰਵ ਜੋ ਮੋਰਚੇ ਦੇ ਪ੍ਰਮੁੱਖ ਆਗੂ ਹਨ ਤੇ ਇਸ ਵੇਲੇ ਫਰੀਦਕੋਟ ਲੋਕ ਸਭਾ ਹਲਕਾ ਤੋਂ ਆਜ਼ਾਦ ਤੌਰ ਉੱਤੇ ਚੋਣ ਵੀ ਲੜ ਰਹੇ ਹਨ। ਅਵਤਾਰ ਸਿੰਘ ਸਹੋਤਾ ਨੇ ਇੱਕ ਪੱਤਰ ਚੋਣ ਅਧਿਕਾਰੀਆਂ ਨੂੰ ਲਿਖਿਆ ਤੇ ਖੁਦ ਜਾ ਕੇ ਇਹ ਪੱਤਰ ਡਿਪਟੀ ਕਮਿਸ਼ਨਰ ਦਫਤਰ ਨੂੰ ਦਿੱਤਾ ਉਹਨਾਂ ਦਾ ਕਹਿਣਾ ਸੀ ਕਿ ਕਰਮਜੀਤ ਅਨਮੋਲ ਮਰਾਸੀ ਡੂਮ ਜਾਤੀ ਨਾਲ ਸਬੰਧ ਰੱਖਦਾ ਹੈ ਇਹ ਜਾਤੀ ਬੀ ਸੀ ਸ਼੍ਰੇਣੀ ਵਿੱਚ ਆਉਂਦੀ ਹੈ ਤੇ ਕਰਮਜੀਤ ਅਨਮੋਲ ਨੇ ਆਪਣੀ ਸਰਕਾਰ ਦੀ ਮਦਦ ਦੇ ਨਾਲ ਐ ਸੀ ਕੈਟਾਗਰੀ ਅਧੀਨ ਜਾਤੀ ਸਰਟੀਫਿਕੇਟ ਜਾਰੀ ਕਰਵਾ ਕੇ ਜੋ ਕਾਗਜ ਲੋਕ ਸਭਾ ਲਈ ਭਰੇ ਹਨ ਉਹਨਾਂ ਵਿੱਚ ਵਰਤਿਆ ਗਿਆ ਹੈ। ਬੀ ਸੀ ਸ਼੍ਰੇਣੀ ਨਾਲ ਸੰਬੰਧਿਤ ਵਿਅਕਤੀ ਇਸ ਤਰ੍ਹਾਂ ਚੋਣ ਨਹੀਂ ਲੜ ਸਕਦਾ ਇਸ ਮਸਲੇ ਦੇ ਬਾਹਰ ਆਉਣ ਦੇ ਨਾਲ ਫਰੀਦਕੋਟ ਵਿਚਲੇ ਅਕਾਲੀ ਆਗੂ ਵੀ ਜਿਲਾ ਚੋਣ ਦੇ ਮੁੱਖ ਅਫਸਰ ਕੋਲ ਇੱਕ ਸ਼ਿਕਾਇਤ ਲੈ ਕੇ ਪੁੱਜੇ। ਅਵਤਾਰ ਸਿੰਘ ਸਹੋਤਾ ਨੇ ਕਿਹਾ ਕਿ ਮੈਂ ਵਾਰ ਵਾਰ ਅਧਿਕਾਰੀਆਂ ਨੂੰ ਇਹ ਬੇਨਤੀ ਕਰਦਾ ਰਿਹਾ ਕਿ ਮੈਨੂੰ ਕਰਮਜੀਤ ਅਨਮੋਲ ਵੱਲੋਂ ਲਗਾਏ ਗਏ ਸਰਟੀਫਿਕੇਟ ਦੀ ਫੋਟੋ ਸਟੇਟ ਕਾਪੀ ਦਿਤੀ ਜਾਵੇ ਪਰ ਸਾਰੇ ਅਧਿਕਾਰੀ ਇਸ ਵੇਲੇ ਸਰਕਾਰ ਦੇ ਦਬਾਅ ਹੇਠ ਹਨ। ਜਿਨਾਂ ਨੇ ਮੈਨੂੰ ਦਫਤਰ ਵਿੱਚ ਲੰਮਾ ਸਮਾਂ ਬਿਠਾਈ ਰੱਖਿਆ ਤੇ ਅਖੀਰ ਨੂੰ ਕਾਗਜ ਉੱਤੇ ਇਹ ਲਿਖ ਕੇ ਦੇ ਦਿੱਤਾ ਕਿ ਅਸੀਂ ਇਸ ਪੱਤਰ ਦੀ ਫੋਟੋ ਕਾਪੀ ਆਪ ਜੀ ਨੂੰ ਨਹੀਂ ਦੇ ਸਕਦੇ
    ਅਵਤਾਰ ਸਿੰਘ ਨੇ ਕਿਹਾ ਕਿ ਪਹਿਲਾਂ ਵੀ ਫਰੀਦਕੋਟ ਤੋਂ ਮੁਹੰਮਦ ਸਦੀਕ ਇਸ ਤਰ੍ਹਾਂ ਹੀ ਜੇਤੂ ਰਹੇ ਤੇ ਮੁੜ ਕੇ ਹਲਕੇ ਦੀ ਸਾਰ ਨਹੀਂ ਲਈ ਇਹੀ ਕੁਝ ਕਰਮਜੀਤ ਅਨਮੋਲ ਕਰਨ ਜਾ ਰਿਹਾ ਹੈ। ਫਰੀਦਕੋਟ ਲੋਕ ਸਭਾ ਹਲਕੇ ਦੇ ਲੋਕਾਂ ਦੇ ਨਾਲ ਅਜਿਹਾ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਦੂਰਸੰਚਾਰ ਦਾ ਦੁਨੀਆਂ ਦੇ ਸਥਿਰ ਵਿਕਾਸ ਚ ਅਹਿਮ ਰੋਲ”
Next articleਮਿੰਨੀ ਕਹਾਣੀ/    ਅਧੂਰਾ ਘਰ