ਆਪ ਮਹਿਲਾ ਆਗੂ ਰਜਿੰਦਰ ਕੌਰ ਰਾਜ ਨੇ ਪਿੰਡ ਕੜ੍ਹਾਲ ਕਲਾਂ ਦੀਆਂ ਔਰਤਾਂ ਨਾਲ ਮੁਲਾਕਾਤ ਕਰ ਸੁਣੀਆਂ ਉਹਨਾਂ ਦੀਆਂ ਮੁਸ਼ਕਿਲਾਂ

ਮਹਿਲਾਵਾਂ ਸਾਡੇ ਸਮਾਜ ਦਾ ਇੱਕ ਅਨਿੱਖੜਵਾਂ ਅੰਗ – ਰਜਿੰਦਰ ਕੌਰ ਰਾਜ
ਕਪੂਰਥਲਾ , 7 ਸਤੰਬਰ ( ਕੌੜਾ  )- ਆਮ ਆਦਮੀ ਪਾਰਟੀ ਦੀ ਸੁਲਤਾਨਪੁਰ ਲੋਧੀ ਤੋਂ ਮਹਿਲਾ ਆਗੂ ਰਜਿੰਦਰ ਕੌਰ ਰਾਜ ਵੱਲੋਂ ਸੁਲਤਾਨਪੁਰ ਲੋਧੀ ਦੇ ਪਿੰਡ ਕੜ੍ਹਾਲ ਦੀਆਂ ਔਰਤਾਂ ਨਾਲ ਮੁਲਾਕਾਤ ਕਰ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਕੜ੍ਹਾਲ ਕਲਾਂ ਪਿੰਡ ਦੀਆਂ ਔਰਤਾਂ ਇਸ ਮੀਟਿੰਗ ਦੇ ਵਿੱਚ ਵੱਡੀ ਗਿਣਤੀ ‘ਚ’ ਸ਼ਾਮਿਲ ਹੋਈਆਂ।ਇਸ ਦੌਰਾਨ ਆਪ ਮਹਿਲਾ ਆਗੂ ਰਜਿੰਦਰ ਕੌਰ ਰਾਜ ਵੱਲੋਂ ਇਸ ਮੀਟਿੰਗ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਔਰਤਾਂ ਸਾਡੇ ਸਮਾਜ ਦਾ ਇੱਕ ਅਨਿੱਖੜਵਾਂ ਅੰਗ ਹਨ। ਜਿੰਨ੍ਹਾ ਤੋਂ ਬਿਨਾਂ ਇੱਕ ਚੰਗੇ ਸਮਾਜ ਦੀ ਕਲਪਨਾ ਵੀ ਨੀ ਕੀਤੀ ਜਾ ਸਕਦੀ। ਅਜਿਹੇ ਦੇ ਵਿੱਚ ਹਰ ਦਿਨ ਮੇਰੇ ਵੱਲੋਂ ਉਹਨਾਂ ਔਰਤਾਂ ਦੇ ਨਾਲ ਮੁਲਾਕਾਤ ਜਾ ਰਹੀ ਹੈ ਜੋ ਸਮਾਜ ਵਿੱਚ ਰਹਿੰਦਿਆ ਮੁਸ਼ਕਿਲਾਂ ਭਰੇ ਦੌਰ ਵਿਚੋਂ ਲੰਘ ਰਹੀਆਂ ਹਨ। ਉਹਨਾਂ ਦੀਆਂ ਮੁਸ਼ਕਿਲਾਂ ਨੂੰ ਸੁਣ ਕੇ ਤੇ ਉਹਨਾਂ ਨੂੰ ਮੇਰੇ ਵੱਲੋਂ ਸੰਪੂਰਨ ਤੌਰ ਤੇ ਇਹ ਯਕੀਨ ਦਵਾਇਆ ਜਾ ਰਿਹਾ ਹੈ ਕਿ ਦਿਨ ਹੋਵੇ ਜਾਂ ਰਾਤ ਮੈਂ ਹਮੇਸ਼ਾ ਉਹਨਾਂ ਦੀ ਸੇਵਾ ਵਿੱਚ ਹਾਜ਼ਿਰ ਹਾਂ।ਜਿੱਥੇ ਵੀ ਉਹਨਾਂ ਨੂੰ ਮੇਰੀ ਲੋੜ ਮਹਿਸੂਸ ਹੁੰਦੀ ਹੈ ਮੈਂ ਹਮੇਸ਼ਾ ਉਹਨਾਂ ਦੇ ਨਾਲ ਹਾਂ। ਇਸ ਖਾਸ ਮੌਕੇ ਦੌਰਾਨ ਆਪ ਮਹਿਲਾ ਆਗੂ ਰਜਿੰਦਰ ਕੌਰ ਰਾਜ ਸਮੇਤ ਹੋਰ ਪਾਰਟੀ ਵਰਕਰ ਤੇ ਪਿੰਡ ਕੜ੍ਹਾਲ ਕਲਾਂ ਦੀਆਂ ਮਹਿਲਾਵਾਂ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪੰਜਾਬ ਦੇ ਭਵਿੱਖ ਨੂੰ ਸੁਧਾਰਨ ਵੱਲ ਅੰਬੇਡਕਰ ਐਜੂਕੇਸ਼ਨ ਸੋਸਾਇਟੀ ਵਲੋਂ ਸ਼ਲਾਘਾਯੋਗ ਕਦਮ, ਪਹਿਲੀ ਵਾਰ ਪੰਜਾਬ ਪੱਧਰ ‘ਤੇ ਕਰਵਾਈ ਜਾ ਰਹੀ ਹੈ ਕਰੀਅਰ ਕਾਉਂਸਲਿੰਗ
Next articleSamaj Weekly 205 = 06/09/2023