*ਥਾਪਰ ਮਾਡਲ ਤਹਿਤ ਛੱਪੜ ਦੇ ਚੱਲ ਰਹੇ ਵਿਕਾਸ ਕਾਰਜਾਂ ਦਾ ਵੀ ਹਰਜੋਤ ਲੋਹਟੀਆ ਨੇ ਲਿਆ ਜਾਇਜ਼ਾ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਪਿੰਡ ਚੱਕ ਦੇ ਸਰਪੰਚ ਸਿਮਰਜੀਤ ਕੌਰ ਸਹੋਤਾ ਦੇ ਯਤਨਾਂ ਸਦਕਾ ਅੱਜ ਪਿੰਡ ਨੂੰ ਇੱਕ ਵਾਰ ਫਿਰ ਤੋਂ ਨਵੀਂ ਤਕਨੀਕ ਵਾਲੀ ਜਿੰਮ ਨਸੀਬ ਹੋਈ ਹੈ। ਆਪੋ ਆਪਣੇ ਸਮੇਂ ਅਨੁਸਾਰ ਪਿਛਲੀਆਂ ਪੰਚਾਇਤਾਂ ਨੇ ਵੀ ਪਿੰਡ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਕਸਰਤ ਵਾਸਤੇ ਜਿੰਮ ਦਾ ਸਮਾਨ ਲਿਆਂਦਾ ਅਤੇ ਜਿੰਮ ਖੋਲ ਕੇ ਦਿੱਤੀ ਸੀ ਪਿੰਡ ਦੇ ਐਨ. ਆਰ. ਆਈ ਅਮਰੀਕ ਸਿੰਘ ਪੱਕਿਆਂ ਵਾਲੇ ਨੇ ਵੀ ਕਈ ਵਾਰੀ ਪਿੰਡ ਦੇ ਨੌਜਵਾਨਾਂ ਨੂੰ ਜਿੰਮ ਦਾ ਸਮਾਨ ਲਿਆ ਕੇ ਦਿੱਤਾ। ਕਿਉਕਿ ਹੁਣ ਪਹਿਲੀ ਜਿੰਮ ਵਾਲਾ ਸਮਾਨ ਪੁਰਾਣਾ ਅਤੇ ਨਕਾਰਾ ਹੋਣ ਕਰਨ ਪਿੰਡ ਦੇ ਨੌਜਵਾਨ ਨਿੱਜੀ ਅਤੇ ਮਹਿੰਗੀਆਂ ਜਿੰਮਾਂ ਵੱਲ੍ਹ ਜਾਣ ਲਈ ਮਜਬੂਰ ਸਨ ਇਸ ਕਰਕੇ ਸਰਪੰਚ ਸਿਮਰਜੀਤ ਕੌਰ ਨੇ ਯਤਨ ਕਰਕੇ ਇਹ ਜਿੰਮ ਹੀ ਪਿੰਡ ਦੇ ਨੌਜਵਾਨਾਂ ਨੂੰ ਲਿਆ ਕੇ ਦਿੱਤੀ ਜਿਸ ਦਾ ਉਦਘਾਟਨ ਹਲਕਾ ਫਿਲੌਰ ਨਵਨਿਜੁਕਤ ਇੰਚਾਰਜ ਸ੍ਰੀਮਤੀ ਹਰਜੋਤ ਕੌਰ ਲੋਹਟੀਆਂ ਨੇ ਕੀਤਾ। ਸ੍ਰੀਮਤੀ ਲੋਹਟੀਆਂ ਨੇ ਜਿੰਮ ਦੇ ਉਦਘਾਟਨ ਤੋਂ ਬਾਅਦ ਪਿੰਡ ਦੇ ਛੱਪੜ ਦੀ ਕਾਇਆ ਕਲਪ ਕਰਕੇ ਥਾਪਰ ਮਾਡਲ ਵਿੱਚ ਤਬਦੀਲ ਕਰਨ ਦੇ ਕੰਮ ਦਾ ਮੁਆਇਨਾ ਕੀਤਾ। ਇਥੇ ਦੱਸ ਦੇਈਏ ਕੇ ਚੱਕ ਸਾਹਬੂ ਦੀ ਪੰਚਾਇਤ ਦੇ ਇਤਿਹਾਸ ਵਿੱਚ ਸਰਪੰਚ ਸਿਮਰਜੀਤ ਕੌਰ ਸਹੋਤਾ ਹੁਣ ਤੱਕ ਦੀ ਸਭ ਤੋਂ ਸਫ਼ਲ ਸਰਪੰਚ ਸਿੱਧ ਹੋਈ ਹੈ ਕਿਉਂਕਿ ਸਿਮਰਜੀਤ ਕੌਰ ਨੇ ਸਰਪੰਚ ਬਣਨ ਤੋਂ ਬਾਅਦ ਪਿੰਡ ਦੇ ਕਈ ਕੰਮ ਅਜਿਹੇ ਕੀਤੇ ਹਨ ਜੋ ਪਿਛਲੇ ਕਈ ਦਹਾਕਿਆਂ ਰੁਕੇ ਹੋਏ ਸਨ, ਉਦਾਰਹਣ ਦੇ ਤੌਰ ਤੇ ਪਿੰਡ ਦੇ ਵਿੱਚੋ ਵਿੱਚ ਇੱਕ ਬਹੁਤ ਹੀ ਵੱਡਾ ਕੂੜੇ ਦਾ ਢੇਰ ਚੁਕਾਇਆ ਜਿਸਨੂੰ ਕੂੜੇ ਦਾ ਪਹਾੜ ਵੀ ਕਿਹਾ ਜਾਂਦਾ ਸੀ, ਸਭ ਤੋਂ ਵੱਡੀ ਸੱਮਸਿਆ ਪਿੰਡ ਦੇ ਛੱਪੜ ਦੀ ਸੀ ਜੋ ਪਿਛਲੇ ਕਾਫੀ ਅਰਸੇ ਤੋਂ ਰੁਕਿਆ ਹੋਇਆ ਸੀ ਉਸਨੂੰ ਵੀ ਥਾਪਰ ਮਾਡਲ ਵਿੱਚ ਤਬਦੀਲ ਕਰਕੇ ਛੱਪੜ ਦੀ ਕਾਇਆ ਕਲਪ ਕਰ ਦਿੱਤੀ ਏ ਅਤੇ ਹੋਰ ਵੀ ਕਈ ਅਨੇਕਾਂ ਕੰਮ ਨੇ ਜੋ ਸਿਮਰਜੀਤ ਕੌਰ ਨੇ ਸਰਪੰਚ ਬਣਨ ਤੋਂ ਬਾਅਦ ਕੀਤੇ ਹਨ । ਇਸ ਮੌਕੇ ਸਮੂਹ ਪੰਚਾਇਤ ਅਤੇ ਸਮੂਹ ਨਗਰ ਨਿਵਾਸੀ ਮੌਜੂਦ ਸਨ।ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly





