“ਆਪ” ਪੰਜਾਬ ਦੇ ਬੇਬਾਕ ਲੀਡਰ ਕੰਵਰ ਇਕਬਾਲ ਸਿੰਘ ਹਲਕਾ ਕੋਆਰਡੀਨੇਟਰ ਸੁਲਤਾਨਪੁਰ ਲੋਧੀ ਨਿਯੁਕਤ

ਹਾਈਕਮਾਨ ਵੱਲੋਂ ਦਿੱਤੀ ਵੱਡੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ – ਕੰਵਰ ਇਕਬਾਲ 
ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਜ਼ਿਲ੍ਹਾ ਕਪੂਰਥਲਾ ਵਿੱਚ ਸਾਲ 2013 ਤੋਂ ਆਮ ਆਦਮੀ ਪਾਰਟੀ ਨੂੰ ਆਪਣੀਆਂ ਯੋਗ ਸੇਵਾਵਾਂ ਦੇ ਰਹੇ ਪਾਰਟੀ ਦੇ ਨਿਧੜਕ ਲੀਡਰ ਅਤੇ ਵਿਸ਼ਵ ਪ੍ਰਸਿੱਧ ਪੰਜਾਬੀ ਸ਼ਾਇਰ ਕੰਵਰ ਇਕਬਾਲ ਸਿੰਘ ਜ਼ਿਲ੍ਹਾ ਪ੍ਰਧਾਨ “ਆਪ” ਵਪਾਰ ਮੰਡਲ ਕਪੂਰਥਲਾ ਨੂੰ ਜਿੱਥੇ ਪਹਿਲਾਂ ਹੀ ਪਾਰਟੀ ਨੇ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਜੀ ਦੀ ਚੇਅਰਮੈਨਸ਼ਿਪ ਹੇਠ ਚੱਲ ਰਹੇ ਪੰਜਾਬ ਸਰਕਾਰ ਦੇ ਅਦਾਰੇ “ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਚੰਡੀਗੜ੍ਹ” ਜਿਸ ਵਿੱਚ ਮਾਣਯੋਗ ਕੈਬਨਿਟ ਮੰਤਰੀ ਅਤੇ ਵਿਧਾਇਕ ਵੀ ਮੈਂਬਰ ਹਨ ਉਸ ਵੱਡ ਅਕਾਰੀ ਸੰਸਥਾਂ ਵਿੱਚ ਕੰਵਰ ਇਕਬਾਲ ਸਿੰਘ  ਨੂੰ ਬਤੌਰ ਮੈਂਬਰ ਸ਼ਾਮਿਲ ਕਰਕੇ ਪੂਰੇ ਪੰਜਾਬ ਦੇ ਕਾਲਜਾਂ, ਟੈਕਨੀਕਲ ਯੂਨੀਵਰਸਿਟੀਆਂ, ਅਤੇ ਸਾਇੰਸ ਸਿਟੀ ਵਰਗੇ ਅਦਾਰਿਆਂ ਦੀ ਅਗਵਾਈ ਕਰਨ ਦਾ ਮਾਣ-ਤਾਣ  ਬਖਸ਼ਿਆ ਹੈ।
ਉਥੇ ਹੀ ਸ਼ਾਇਰੀ ਪੱਖੋਂ ਪੂਰੀ ਦੁਨੀਆਂ ਵਿੱਚ ਆਪਣੀਂ ਕਾਬਲੀਅਤ ਦਾ ਲੋਹਾ ਮਨਵਾਉਣ ਵਾਲੇ ਸ਼ਾਇਰ ਕੰਵਰ ਇਕਬਾਲ ਸਿੰਘ ਜੀ ਨੂੰ ਸੂਬਾ ਸਰਕਾਰ ਨੇ ਉਰਦੂ ਅਕੈਡਮੀ ਪੰਜਾਬ ਦੀ 21 ਮੈਂਬਰੀ ਕਮੇਟੀ ਵਿੱਚ ਬਤੌਰ ਮੈਂਬਰ ਸ਼ਾਮਿਲ ਕੀਤਾ ਹੋਇਆ ਹੈ।ਪ੍ਰੌਟੋਕੋਲ ਮੁਤਾਬਿਕ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਇਸ ਉਰਦੂ ਅਕੈਡਮੀ ਦੇ ਚੇਅਰਪਰਸਨ ਅਤੇ ਮਾਲੇਰਕੋਟਲਾ ਤੋਂ “ਆਪ” ਦੇ ਵਿਧਾਇਕ ਡਾ.ਜਮੀਲ-ਉਰ-ਦੀਨ ਰਹਿਮਾਨ ਇਸ ਸੰਸਥਾ ਦੇ ਪ੍ਰਧਾਨ ਹਨ। ਇਨ੍ਹਾਂ ਦੋਹਾਂ ਹੀ ਸ਼ਖ਼ਸੀਅਤਾਂ ਦੀ ਅਗਵਾਈ ਹੇਠ ਮਾਲੇਰਕੋਟਲਾ ਵਿਖੇ ਸਥਿੱਤ ਮੁੱਖ ਦਫ਼ਤਰ ਤੋਂ ਚਲਾਈ ਜਾ ਰਹੀ। ਇਸ ਅਕੈਡਮੀ ਵੱਲੋਂ ਪੰਜਾਬ ਦੀ 21 ਮੈਂਬਰੀ ਕਮੇਟੀ ਦੀ ਮੀਟਿੰਗ ਸੱਦ ਕੇ ਕੀਤੀ ਸਲਾਹ ਉਪਰੰਤ ਹੀ ਸੂਬੇ ਵਿੱਚ ਸਮੇਂ-ਸਮੇਂ ਸਾਹਿਤਕ ਸਮਾਗਮ ਕਰਵਾਏ ਜਾ ਰਹੇ ਹਨ !
ਪਾਰਟੀ ਨੇ ਕੰਵਰ ਇਕਬਾਲ ਸਿੰਘ ਵੱਲੋਂ ਪਾਰਟੀ ਹਿੱਤ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਵੇਖਦਿਆਂ ਹੋਇਆਂ ਸਾਲ 2024 ਵਿੱਚ ਹਰਿਆਣਾ ਅਤੇ 2025 ਵਿੱਚ ਦਿੱਲੀ ਵਿਖੇ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਜਿੰਮੇਵਾਰੀ ਬਤੌਰ ਹਲਕਾ ਪ੍ਰਭਾਰੀ ਗੁੜਗਾਉਂ (ਦਿੱਲੀ)” ਅਤੇ ਹਲਕਾ ਪ੍ਰਭਾਰੀ ਆਰ ਕੇ ਪੂਰਮ ਚਾਣਕਿਆ ਪੁਰੀ ਦਿੱਲੀ ਵਿੱਚ ਲਗਾਈ ਸੀ ।
ਗੁਜਰਾਤ, ਗੁੜਗਾਓਂ (ਹਰਿਆਣਾ) ਅਤੇ ਦਿੱਲੀ ਵਿੱਚ ਹੋਈਆਂ ਚੋਣਾਂ ਦੌਰਾਨ ਚੋਣ ਪ੍ਰਚਾਰ ਕਰਨ ਵਾਲੇ ਕੰਵਰ ਇਕਬਾਲ ਸਿੰਘ ਨੂੰ ਪਾਰਟੀ ਨੇ ਸਮੇਂ-ਸਮੇਂ, ਜਦੋਂ-ਜਦੋਂ ਵੀ ਹਲਕਾ ਕਪੂਰਥਲਾ ਤੋਂ ਇਲਾਵਾ ਸੰਗਰੂਰ ਦੀਆਂ ਜ਼ਿਮਨੀ ਚੋਣਾਂ, ਸੁਲਤਾਨਪੁਰ ਲੋਧੀ ਅਤੇ ਜਲੰਧਰ  ਇਤਿਆਦਿ ਹਲਕਿਆਂ ਵਿੱਚ ਵੀ ਚੋਣ ਪ੍ਰਚਾਰ ਦੀ ਡਿਊਟੀ ਲਾਈ ਸੀ ਤਾਂ ਇਨ੍ਹਾਂ ਨੇ ਬੜੀ ਹੀ ਇਮਾਨਦਾਰੀ ਨਾਲ ਆਪਣਾ ਫ਼ਰਜ਼ ਨਿਭਾਇਆ ! ਇੱਕ ਸ਼ਾਇਰ ਦੇ ਤੌਰ ਤੇ ਪੂਰੀ ਦੁਨੀਆਂ ਵਿੱਚ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਕੰਵਰ ਇਕਬਾਲ ਸਿੰਘ ਜੀ ਨੂੰ ਸਾਲ 2016 ਵਿੱਚ ਵੀ ਪਾਰਟੀ ਹਾਈਕਮਾਨ ਨੇ ਪੰਜਾਬ ਦੀ 5 ਮੈਂਬਰੀ ਸੱਭਿਆਚਾਰਕ ਕਮੇਟੀ ਦਾ ਮੈਂਬਰ ਨਿਯੁਕਤ ਕਰਕੇ ਪੂਰੇ ਪੰਜਾਬ ਦੀਆਂ ਸਾਹਿਤਕ ਅਤੇ ਸੱਭਿਆਚਾਰਕ ਖੇਤਰ ਦੀਆਂ ਨਾਮਵਰ ਸ਼ਖ਼ਸੀਅਤਾਂ ਨੂੰ ਪਾਰਟੀ ਨਾਲ ਜੋੜਿਆ ਸੀ।
ਸਾਲ 2021 ਵਿੱਚ ਨਗਰ ਕੌਂਸਲ ਕਪੂਰਥਲਾ ਦੀ ਇਲੈਕਸ਼ਨ ਵੇਲੇ ਪਾਰਟੀ ਨੇ ਕੰਵਰ ਇਕਬਾਲ ਸਿੰਘ ਅਤੇ ਉਨ੍ਹਾਂ ਦੇ ਸਪੁੱਤਰ ਪੁਸ਼ਪਿੰਦਰ ਸਿੰਘ ਨੂੰ ਸ਼ਹਿਰ ਕਪੂਰਥਲਾ ਦੇ ਦੋ ਵਾਰਡਾਂ ਵਿੱਚੋ ਚੋਣ ਮੈਦਾਨ ਵਿੱਚ ਉਤਾਰਿਆ ਸੀ ।
ਪਿਛਲੇ 12 ਸਾਲਾਂ ਤੋਂ ਪਾਰਟੀ ਵਿੱਚ ਗਰਾਉਂਡ ਲੈਵਲ ਤੇ ਕੰਮ ਕਰ ਰਹੇ ਕੰਵਰ ਇਕਬਾਲ ਸਿੰਘ ਦੀ ਹਲਕਾ ਕੋਆਰਡੀਨੇਟਰ ਸੁਲਤਾਨਪੁਰ ਲੋਧੀ ਵਾਲੀ ਇਸ ਹੋਰ ਨਵੀਂ ਨਿਯੁਕਤੀ ਤੇ ਜ਼ਿਲ੍ਹਾ ਕਪੂਰਥਲਾ ਦੇ ਸਭ ਲੀਡਰਾਂ ਅਤੇ ਵਲੰਟੀਅਰਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ।ਅਜਿਹਾ ਜਾਪਦਾ ਹੈ ਕਿ ਪਾਰਟੀ ਹਾਈਕਮਾਨ ਵਾਸਤੇ ਦਿਨ ਰਾਤ ਕੰਮ ਕਰਨ ਵਾਲੇ ਉਨ੍ਹਾਂ ਸਾਰੇ ਹੀ ਵਲੰਟੀਅਰਾਂ ਨੂੰ ਛੇਤੀ ਹੀ ਵੱਖ-ਵੱਖ ਜ਼ਿੰਮੇਵਾਰੀਆਂ ਦੇਣ ਜਾ ਰਹੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜਾਬ ਪੋਸਟਲ ਦੀ ਭੰਗੜਾ ਟੀਮ ਨੇ ਕਾਲੀਕਟ ਕੇਰਲਾ ਦੀ ਧਰਤੀ ‘ਤੇ ਪਾਈਆਂ ਧੂੰਮਾਂ
Next articleਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਮਮਤਾ ਬਜਾਜ ਦੁਆਰਾ ਜਿਲ੍ਹੇ ਦੇ ਸਮੂਹ ਕਲੱਸਟਰਾਂ ਇਨਚਾਰਜਾਂ ਨਾਲ ਅਹਿਮ ਮੀਟਿੰਗ ਹੋਈ