ਰੋਪੜ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਜਿਲ੍ਹਾ ਰੂਪਨਗਰ ਦੇ ਪ੍ਰਧਾਨ ਗੋਲਡੀ ਪੁਰਖਾਲੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਦਲਿਤਾਂ ਤੇ ਹੁੰਦੇ ਅੱਤਿਆਚਾਰ ਦੀ ਸੁਣਵਾਈ ਕਰਨ ਵਾਲੇ ਐਸ ਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਦੀ ਲਗਭਗ ਪਿਛਲੇ ਤਿੰਨ ਸਾਲ ਤੋਂ ਖਾਲੀ ਪਈ ਅਸਾਮੀ ਨੂੰ ਨਹੀਂ ਭਰਿਆ ਜਾ ਰਿਹਾ ਸਗੋਂ ਹੁਣ ਪੰਜਵੀ ਵਾਰ ਅਸਾਮੀ ਭਰਨ ਲਈ ਇਸਤਿਹਾਰ ਦੇ ਕੇ ਸਰਕਾਰ ਆਪਣੀਆਂ ਸਮੱਸਿਆਵਾਂ ਲੈ ਕੇ ਦਰ ਦਰ ਭਟਕ ਰਹੇ ਦਲਿਤਾਂ ਦੇ ਜਖਮਾਂ ਤੇ ਲੂਣ ਛਿੜਕ ਰਹੀ ਹੈ। ਪੰਜਾਬ ਦੇ ਰਿਜਰਵ ਸੀਟਾਂ ਤੋ ਜਿੱਤੇ ਐਮ ਐਲ ਏ ਮੂਕ ਦਰਸ਼ਕ ਬਣਕੇ ਆਪਣੀ ਜੁਬਾਨ ਬੰਦ ਕਰਕੇ ਇਹ ਸਭ ਤਮਾਸ਼ਾ ਦੇਖ ਰਹੇ ਹਨ ਅਤੇ ਸਰਕਾਰ ਦੇ ਸੀਰੀ ਬਣਕੇ ਸਿਰਫ਼ ਜੀ ਹਜੂਰੀ ਵਿੱਚ ਵਿਅਸਤ ਹਨ। ਇਹ ਸੀਰੀ ਸਾਡੀ ਆਉਣ ਵਾਲੀ ਅਗਲੀ ਪੀੜੀ ਦਾ ਭਵਿੱਖ ਵੀ ਬਰਬਾਦ ਕਰ ਦੇਣਗੇ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly