ਨਾਭਾ ਤੋਂ ਸਾਈਕਲ ’ਤੇ ਵਿਧਾਨ ਸਭਾ ਪੁੱਜੇ ‘ਆਪ’ ਵਿਧਾਇਕ ਦੇਵ ਮਾਨ

ਚੰਡੀਗੜ੍ਹ (ਸਮਾਜ ਵੀਕਲੀ):  ਵਿਧਾਨ ਸਭਾ ਹਲਕਾ ਨਾਭਾ ਤੋਂ ਵਿਧਾਇਕ ਗੁਰਦੇਵ ਸਿੰਘ (ਦੇਵ ਮਾਨ) ਸਾਈਕਲ ’ਤੇ ਵਿਧਾਨ ਸਭਾ ਪਹੁੰਚੇ ਸਨ ਜਿਨ੍ਹਾਂ ਭਵਿੱਖ ਵਿੱਚ ਵੀ ਨਾਭਾ ਵਾਸੀਆਂ ਦੀ ਸੇਵਾ ਲਈ ਸਾਈਕਲ ਦੀ ਵਰਤੋਂ ਕਰਨ ਦੀ ਗੱਲ ਕਹੀ ਹੈ। ਨਾਭਾ ਤੋਂ ਵਿਧਾਇਕ ਦੇਵ ਮਾਨ ਸਾਈਕਲ ਰਾਹੀਂ ਨਾਭਾ ਤੋਂ ਚੰਡੀਗੜ੍ਹ ਤੱਕ 80 ਕਿਲੋਮੀਟਰ ਸਾਈਕਲ ਚਲਾ ਕੇ ਹੀ ਪਹੁੰਚੇ ਸਨ। ਉਹ ਸਵੇਰੇ 6 ਵਜੇ ਨਾਭਾ ਤੋਂ ਸਾਈਕਲ ’ਤੇ ਚੱਲੇ ਤੇ ਸਰਹਿੰਦ, ਫਤਹਿਗੜ੍ਹ ਸਾਹਿਬ ਤੋਂ ਹੁੰਦੇ ਹੋਏ 10.30 ਵਜੇ ਦੇ ਕਰੀਬ ਪੰਜਾਬ ਵਿਧਾਨ ਸਭਾ ਪਹੁੰਚੇ ਸਨ। ਉਨ੍ਹਾਂ ਦਾ ਰਾਹ ’ਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸਵਾਗਤ ਕੀਤਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁੱਖ ਮੰਤਰੀ ਤੋਂ ਬਾਅਦ ਮਹਿਲਾ ਵਿਧਾਇਕਾਂ ਨੇ ਚੁੱਕੀ ਸਹੁੰ
Next articleਭੁਪੇਂਦਰ ਹੁੱਡਾ ਵੱਲੋਂ ਰਾਹੁਲ ਗਾਂਧੀ ਨਾਲ ਮੁਲਾਕਾਤ