ਕਪੂਰਥਲਾ, (ਸਮਾਜ ਵੀਕਲੀ) (ਕੌੜਾ)-ਸਾਲ 2013 ਤੋਂ ਆਮ ਆਦਮੀ ਪਾਰਟੀ ਨੂੰ ਆਪਣੀਆਂ ਯੋਗ ਸੇਵਾਵਾਂ ਦੇ ਰਹੇ ਪਾਰਟੀ ਦੇ ਨਿਧੜਕ ਲੀਡਰ ਅਤੇ ਵਿਸ਼ਵ ਪ੍ਰਸਿੱਧ ਸ਼ਾਇਰ ਕੰਵਰ ਇਕਬਾਲ ਸਿੰਘ ਜ਼ਿਲ੍ਹਾ ਪ੍ਰਧਾਨ “ਆਪ” ਵਪਾਰ ਮੰਡਲ ਕਪੂਰਥਲਾ ਨੂੰ ਜਿੱਥੇ ਪਾਰਟੀ ਨੇ ਕੁਝ ਮਹੀਨੇ ਪਹਿਲਾਂ ਹੀ ਪੰਜਾਬ ਸਰਕਾਰ ਦੇ ਅਦਾਰੇ “ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਚੰਡੀਗੜ੍ਹ” ਦੀ ਤਿੰਨ ਮੈਂਬਰੀ ਕਮੇਟੀ ਵਿੱਚ ਬਤੌਰ ਸੀਨੀਅਰ ਮੈਂਬਰ ਸ਼ਾਮਿਲ ਕਰਕੇ ਬਹੁਤ ਵੱਡਾ ਮਾਣ ਬਖ਼ਸ਼ਿਆ ਹੈ ਓਥੇ ਹੀ ਸੂਬਾ ਸਰਕਾਰ ਨੇ ਉਰਦੂ ਅਕੈਡਮੀ ਪੰਜਾਬ ਦੀ 21 ਮੈਂਬਰੀ ਕਮੇਟੀ ਵਿੱਚ ਸ਼ਾਇਰ ਕੰਵਰ ਇਕਬਾਲ ਸਿੰਘ ਨੂੰ ਬਤੌਰ ਮੈਂਬਰ ਸ਼ਾਮਿਲ ਕੀਤਾ ਹੈ।
ਪ੍ਰੌਟੋਕੋਲ ਮੁਤਾਬਿਕ ਮੁੱਖ ਮੰਤਰੀ ਪੰਜਾਬ ਇਸ ਉਰਦੂ ਅਕੈਡਮੀ ਦੇ ਚੇਅਰਪਰਸਨ ਅਤੇ ਮਾਲੇਰਕੋਟਲਾ ਤੋਂ “ਆਪ” ਦੇ ਵਿਧਾਇਕ ਡਾ.ਜਮੀਲ-ਉਰ-ਦੀਨ ਰਹਿਮਾਨ ਇਸ ਸੰਸਥਾ ਦੇ ਪ੍ਰਧਾਨ ਹਨ ਇਨ੍ਹਾਂ ਦੋਹਾਂ ਹੀ ਸ਼ਖ਼ਸੀਅਤਾਂ ਦੀ ਅਗਵਾਈ ਹੇਠ ਮਾਲੇਰਕੋਟਲਾ ਵਿਖੇ ਸਥਿੱਤ ਮੁੱਖ ਦਫ਼ਤਰ ਤੋਂ ਚਲਾਈ ਜਾ ਰਹੀ ਇਸ ਅਕੈਡਮੀ ਵੱਲੋਂ ਪੰਜਾਬ ਦੀ 21 ਮੈਂਬਰੀ ਕਮੇਟੀ ਦੀ ਮੀਟਿੰਗ ਸੱਦ ਕੇ ਕੀਤੀ ਸਲਾਹ ਨਾਲ ਹੀ ਸੂਬੇ ਵਿੱਚ ਸਮੇਂ-ਸਮੇਂ ਸਮਾਗਮ ਕਰਵਾਏ ਜਾ ਰਹੇ ਹਨ।
ਪਾਰਟੀ ਨੇ ਕੰਵਰ ਇਕਬਾਲ ਸਿੰਘ ਜੀ ਦੀ ਕਾਬਲੀਅਤ ਨੂੰ ਵੇਖਦਿਆਂ ਹੋਇਆਂ ਅਕਤੂਬਰ ਯਾਂ ਸਤੰਬਰ 2024 ਵਿੱਚ ਹਰਿਆਣਾ ਵਿਖੇ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਜਿੰਮੇਵਾਰੀ ਬਤੌਰ “ਬਲਾਕ ਇੰਚਾਰਜ ਗੁੜਗਾਉਂ (ਦਿੱਲੀ)” ਲਗਾਈ ਹੈ । ਜ਼ਿਕਰਯੋਗ ਹੈ ਕਿ ਦਿੱਲੀ ਦੀ ਵੱਖੀ ਵਿੱਚ ਵੱਸਦੇ ਲੋਕ ਸਭਾ ਹਲਕਾ ਗੁੜਗਾਉਂ ਦੀ ਅਸੈਂਬਲੀ ਨੰਬਰ 80 ਅਧੀਨ ਆਉਂਦੇ ਤਕਰੀਬਨ 33 ਪਿੰਡਾਂ ਵਿੱਚ ਸ੍ਰ. ਕੰਵਰ ਇਕਬਾਲ ਸਿੰਘ ਜੀ ਪੰਜਾਬ ਅਤੇ ਦਿੱਲੀ ਦੀ ਟੀਮ ਨਾਲ ਰਲ ਕੇ 2024 ਨੂੰ ਹਰਿਆਣਾ ਦੀਆਂ ਹੋ ਰਹੀਆਂ ਵਿਧਾਨ ਸਭਾ ਚੋਣਾਂ ਸਬੰਧੀ ਬਲਾਕ ਇੰਚਾਰਜ, ਸਰਕਲ ਇੰਚਾਰਜ ਅਤੇ ਬੂਥ ਇੰਚਾਰਜ ਨਿਯੁਕਤ ਕਰ ਕੇ ਲਿਸਟ ਪਾਰਟੀ ਹਾਈਕਮਾਨ ਨੂੰ ਸੌਂਪਣਗੇ ਅਤੇ ਸਟਾਰ ਪ੍ਰਚਾਰਕ ਵਜੋਂ ਪਾਰਟੀ ਹਿੱਤ ਵਿੱਚ ਚੋਣ ਪ੍ਰਚਾਰ ਕਰਨਗੇ ।
ਇੱਥੇ ਇਹ ਵੀ ਵਿਸ਼ੇਸ਼ ਤੌਰ ਤੇ ਵਰਨਣਯੋਗ ਹੈ ਕਿ ਪਾਰਟੀ ਨੇ ਸਮੇਂ-ਸਮੇਂ, ਜਦੋਂ-ਜਦੋਂ ਵੀ ਹਲਕਾ ਕਪੂਰਥਲਾ ਤੋਂ ਇਲਾਵਾ ਹਲਕਾ ਸੁਲਤਾਨਪੁਰ ਲੋਧੀ ਸਾਹਿਬ ਅਤੇ ਜਲੰਧਰ ਆਦਿ ਹਲਕਿਆਂ ਵਿੱਚ ਕੰਵਰ ਇਕਬਾਲ ਸਿੰਘ ਦੀ ਚੋਣ ਪ੍ਰਚਾਰ ਦੀ ਡਿਊਟੀ ਲਾਈ ਹੈ ਤਾਂ ਇਨ੍ਹਾਂ ਨੇ ਬੜੀ ਹੀ ਇਮਾਨਦਾਰੀ ਨਾਲ ਆਪਣਾ ਫ਼ਰਜ਼ ਨਿਭਾਇਆ ਹੈ । ਇੱਕ ਸ਼ਾਇਰ ਦੇ ਤੌਰ ਤੇ ਪੂਰੀ ਦੁਨੀਆਂ ਵਿੱਚ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਕੰਵਰ ਇਕਬਾਲ ਸਿੰਘ ਜੀ ਨੂੰ ਸਾਲ 2016 ਵਿੱਚ ਵੀ ਪਾਰਟੀ ਹਾਈਕਮਾਨ ਨੇ ਪੰਜਾਬ ਦੀ 5 ਮੈਂਬਰੀ ਸੱਭਿਆਚਾਰਕ ਕਮੇਟੀ ਦਾ ਮੈਂਬਰ ਮੈਂਬਰ ਨਿਯੁਕਤ ਕੀਤਾ ਸੀ । ਸਾਲ 2021 ਵਿੱਚ ਨਗਰ ਕੌਂਸਲ ਕਪੂਰਥਲਾ ਦੀ ਇਲੈਕਸ਼ਨ ਵੇਲੇ ਪਾਰਟੀ ਨੇ ਕੰਵਰ ਇਕਬਾਲ ਸਿੰਘ ਅਤੇ ਉਨ੍ਹਾਂ ਦੇ ਸਪੁੱਤਰ ਪੁਸ਼ਪਿੰਦਰ ਸਿੰਘ ਨੂੰ ਸ਼ਹਿਰ ਦੇ ਦੋ ਵਾਰਡਾਂ ਵਿੱਚੋ ਚੋਣ ਮੈਦਾਨ ਵਿੱਚ ਉਤਾਰਿਆ ਸੀ।
ਪਿਛਲੇ 11 ਸਾਲਾਂ ਤੋਂ ਪਾਰਟੀ ਵਿੱਚ ਗਰਾਉਂਡ ਲੈਵਲ ਤੇ ਕੰਮ ਕਰ ਰਹੇ ਕੰਵਰ ਇਕਬਾਲ ਸਿੰਘ ਦੀ ਗੁੜਗਾਓਂ ਦੇ ਬਲਾਕ ਪ੍ਰਭਾਰੀ ਲੱਗਣ ਵਾਲੀ ਨਵੀਂ ਨਿਯੁਕਤੀ ਤੇ ਹਲਕੇ ਦੇ ਸਭ ਲੀਡਰਾਂ ਅਤੇ ਵਲੰਟੀਅਰਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ । ਅਜਿਹਾ ਜਾਪਦਾ ਹੈ ਪਾਰਟੀ ਹਾਈਕਮਾਨ ਪਾਰਟੀ ਵਾਸਤੇ ਦਿਨ ਰਾਤ ਕੰਮ ਕਰਨ ਵਾਲੇ ਉਨ੍ਹਾਂ ਸਾਰੇ ਹੀ ਸਾਥੀਆਂ ਨੂੰ ਛੇਤੀ ਹੀ ਵੱਖ-ਵੱਖ ਜ਼ਿੰਮੇਵਾਰੀਆਂ ਦੇਣ ਜਾ ਰਹੀ ਹੈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly