ਸ਼ਾਹਕੋਟ, (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)– ਅੱਜ ਜ਼ਿਲ੍ਹਾ ਜਲੰਧਰ ਦੇ ਵਿਧਾਨ ਸਭਾ ਹਲਕਾ ਸ਼ਾਹਕੋਟ ਵਿਖੇ ਪੂਰੇ ਉਤਸ਼ਾਹ ਨਾਲ ਮਹਿਲਾਂ ਦਿਵਸ਼ ਮਨਾਇਆ ਗਿਆ ਜਿਸ ਵਿਚ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਉਚੇਚੇ ਤੌਰ ਤੇ ਬਤੋਰ ਮੁੱਖ ਮਹਿਮਾਨ ਪਰਮਿੰਦਰ ਸਿੰਘ ਪੰਡੋਰੀ ਵੱਲੋਂ ਸ਼ਿਰਕਤ ਕੀਤੀ। ਇਸ ਮੌਕੇ ਪਾਰਟੀ ਦੀ ਸੀਨੀਅਰ ਆਗੂ ਹਲਕਾ ਕੁਆਰਡੀਨੇਟਰ ਕਮਲਜੀਤ ਕੌਰ ਮਾਲੋਵਾਲ (ਸ਼ਾਹਕੋਟ) ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦਾ ਇਹ ਪ੍ਰੋਗਰਾਮ ਮਾਣਯੋਗ ਹਲਕਾ ਇੰਚਾਰਜ ਦੀ ਅਗਵਾਈ ਵਿੱਚ ਮਹਿਲਾ ਦਿਵਸ ਵੱਲੋਂ ਮਨਾਇਆ ਗਿਆ ਹੈ। ਜਿਸ ਵਿੱਚ ਇਲਾਕੇ ਭਰ ਤੋਂ ਪੁੱਜੀਆਂ ਮਹਿਲਾਵਾਂ ਦਾ ਭਾਰੀ ਇਕੱਠ ਅਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਕਮਲਜੀਤ ਨੇ ਦੱਸਿਆ ਕਿ ਅੱਜ ਵਿਧਾਨ ਸਭਾ ਵਿੱਚ ਬਜਟ ਪੇਸ਼ ਹੋਇਆ ਹੈ ਜਿਸ ਵਿੱਚ 18 ਸਾਲ ਤੋਂ ਉੱਪਰ ਹਰੇਕ ਮਹਿਲਾ ਨੂੰ 1000 – 1000 ਰੁਪਏ ਹਰ ਮਹੀਨੇ ਦੇਣ ਦਾ ਜੋ ਵਾਅਦਾ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਨੇ ਕੀਤਾ ਸੀ ਉਸ ਨੂੰ ਪੂਰਾ ਕਰ ਦਿੱਤਾ ਹੈ। ਜਿਸ ਦੀ ਹਰ ਪਾਸੇ ਭਰਭੂਰ ਸ਼ਲਾਘਾ ਦੇਖਣ ਨੂੰ ਮਿਲ ਰਹੀ ਹੈ। ਪੂਰੇ ਪੰਜਾਬ ਵਿੱਚ ਅੱਜ ਜਸ਼ਨ ਦਾ ਮਾਹੌਲ ਹੈ l ਉਨ੍ਹਾਂ ਕਿਹਾ ਅਸੀਂ ਅੱਜ ਮਹਿਲਾਂ ਦਿਵਸ਼ ਮੌਕੇ ਸਮੂਹ ਪੰਜਾਬ ਦੀਆਂ ਮਹਿਲਾਵਾਂ ਵੱਲੋਂ ਜਿਥੇ ਹਲ਼ਕਾ ਇੰਚਾਰਜ ਪੰਡੋਰੀ ਸਾਹਬ ਦਾ ਧੰਨਵਾਦ ਕਰਦੇ ਹਾਂ ਉਥੇ ਪੰਜਾਬ ਸਰਕਾਰ ਅਤੇ ਪਾਰਟੀ ਹਾਈਕਮਾਂਡ ਦਾ ਵਿਸ਼ੇਸ਼ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਨੇ ਜੋ ਕਿਹਾਂ ਉਹ ਕਰ ਦਿਖਾਇਆ ਹੈ। ਇਸ ਮੌਕੇ ਸੰਗਠਨ ਇੰਚਾਰਜ ਹਰਜਿੰਦਰ ਸਿੰਘ ਸੀਚੇਵਾਲ, ਬਲਵੀਰ ਸਿੰਘ ਮਾਰਕਿਟ ਕਮੇਟੀ ਚੇਅਰਮੈਨ , ਪਾਰਟੀ ਵਰਕਰ ਬਲਾਕ ਪ੍ਰਧਾਨ ਗਗਨਦੀਪ ਸਿੰਘ, ਲਖਵਿੰਦਰ ਸਿੰਘ, ਨੀਲਮ ਕੌਰ ਮਹਿਲਾ ਵਿੰਗ , ਰਜਵੰਤ ਕੌਰ ਮਹਿਲਾ ਵਿੰਗ ,ਪਰਮਜੀਤ ਕੌਰ ਮਹਿਲਾ ਵਿੰਗ, ਮਮਤਾ ਮਹਿਲਾ ਵਿੰਗ, ਪ੍ਰੀਤ ਮਹਿਲਾ ਵਿੰਗ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ l
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



