ਪੰਜਾਬ ਸਰਕਾਰ 18 ਮਹੀਨਿਆਂ ਤੋਂ ਗਰੀਬਾਂ ਦੀ 2 ਰੁਪਏ ਕਿਲੋ ਵਾਲੀ ਕਣਕ ਖਾ ਰਹੀ ਹੈ : ਐਡਵੋਕੇਟ ਪਲਵਿੰਦਰ ਮਾਨਾ
ਹੁਸ਼ਿਆਰਪੁਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਅੱਜ ਮੁਹੱਲਾ ਕਮਾਲਪੁਰ ਹੁਸ਼ਿਆਰਪੁਰ ਵਿਖੇ ਬਸਪਾ ਦੇ ਸੀਨੀਅਰ ਆਗੂ ਦਿਨੇਸ਼ ਕੁਮਾਰ ਪੱਪੂ ਦੀ ਅਗਵਾਈ ਹੇਠ ਮੀਟਿੰਗ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਐਡਵੋਕੇਟ ਰਣਜੀਤ ਕੁਮਾਰ (ਇੰਚਾਰਜ ਲੋਕ ਸਭਾ ਹੁਸ਼ਿਆਰਪੁਰ), ਸ. ਮਨਿੰਦਰ ਸਿੰਘ ਸ਼ੇਰਪੁਰੀ ਸਕੱਤਰ ਬਸਪਾ ਪੰਜਾਬ, ਐਡਵੋਕੇਟ ਪਲਵਿੰਦਰ ਮਾਨਾ ਬਸਪਾ ਆਗੂ, ਡਾ. ਰਤਨ ਚੰਦ ਜ਼ਿਲ੍ਹਾ ਸੈਕਟਰੀ ਬਸਪਾ, ਇੰਜੀਨੀਅਰ ਮਹਿੰਦਰ ਸਿੰਘ ਸੰਧਰ ਬਸਪਾ ਆਗੂ, ਸੁਖਦੇਵ ਸਿੰਘ ਬਿੱਟਾ ਸਾਬਕਾ ਸੂਬਾ ਕਮੇਟੀ ਮੈਂਬਰ, ਵਰਿੰਦਰ ਬੱਧਣ ਸ਼ਹਿਰੀ ਪ੍ਰਧਾਨ, ਬੀਬੀ ਮਹਿੰਦਰ ਕੌਰ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਬਸਪਾ ਆਦਿ ਪਹੁੰਚੇ।
ਐਡਵੋਕੇਟ ਰਣਜੀਤ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਪ ਸਰਕਾਰ ਦੇ MP ਅਤੇ MLA ਘਰ ਬਣਾਉਣ ਦੀ ਗਰਾਂਟਾਂ ਆਪਣੇ ਚਹੇਤਿਆਂ ਨੂੰ ਦੇ ਰਹੇ ਹਨ ਅਤੇ ਗਰੀਬ ਲੋਕਾਂ ਨਾਲ ਧੱਕਾ ਕਰ ਰਹੇ ਹਨ। ਸਿਵਿਲ ਹਸਪਤਾਲ ਵਿੱਚ ਵੀ ਡਾਕਟਰ ਜੋ ਦਵਾਈਆਂ ਲਿਖ ਕੇ ਮਰੀਜਾਂ ਨੂੰ ਦਿੰਦੇ ਹਨ ਉਹ ਹਸਪਤਾਲ ਵਿੱਚੋਂ ਨਹੀਂ ਬਲਕਿ ਬਾਹਰੋਂ ਦੁਕਾਨਾਂ ਤੋਂ ਮਿਲਦੀਆਂ ਹਨ। ਐਡਵੋਕੇਟ ਪਲਵਿੰਦਰ ਮਾਨਾ ਨੇ ਕਿਹਾ ਕਿ ਪਿੱਛਲੇ 18 ਮਹੀਨਿਆਂ ਤੋਂ ਪੰਜਾਬ ਸਰਕਾਰ 2 ਰੁਪਏ ਕਿਲੋ ਵਾਲੀ ਕਣਕ ਨਹੀਂ ਦੇ ਰਹੀ ਜਿਸ ਦੇ ਸੰਬੰਧ ਵਿੱਚ 25 ਸਤੰਬਰ ਦਿਨ ਬੁੱਧਵਾਰ ਨੂੰ ਬਸਪਾ ਵਰਕਰਾਂ ਵੱਲੋਂ ਡੀ ਸੀ ਦਫ਼ਤਰ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ ਅਤੇ ਮੰਗ ਪੱਤਰ ਦਿੱਤਾ ਜਾਵੇਗਾ ਤਾਂ ਜੋ ਸਰਕਾਰ ਰਹਿੰਦੀਆਂ ਮੰਗਾਂ ਨੂੰ ਪੂਰੀਆਂ ਕਰਨ ਵੱਲ ਧਿਆਨ ਦੇਵੇ। ਇਸ ਮੌਕੇ ਦਰਸ਼ਨ ਲੱਧੜ ਜ਼ਿਲ੍ਹਾ ਸੈਕਟਰੀ ਬਸਪਾ, ਲਹਿੰਬਰ ਰਾਮ ਝੱਮਟ, ਵਿਜੈ ਮੱਲ ਬੱਸੀ ਖਵਾਜੂ, ਵਿਜੈ ਖਾਨਪੁਰੀ, ਹਰਭਜਨ ਭੱਟੀ, ਬੀਬੀ ਕਰਿਸ਼ਣਾ ਦੇਵੀ, ਰੇਨੂ ਲੱਧੜ, ਹਰਮੇਸ਼ ਸਿੰਘ, ਸੰਤੋਸ਼ ਰੱਲ, ਦੀਪੂ ਬੂਲਾਂਬਾੜੀ, ਪ੍ਰਿੰਸ ਬਜਵਾੜਾ, ਰਮੇਸ਼ ਕਿੱਟੀ, ਗੁਰਦੇਵ ਬਿੱਟੂ, ਗੁਰਮੁੱਖ ਪੰਡੋਰੀ, ਰਕੇਸ਼ ਸ਼ੇਖੂਪੁਰ, ਉਂਕਾਰ ਨਲੋਈਆਂ ਅਤੇ ਹੋਰ ਵੀ ਸਾਥੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly