HOME ਆਪ ਅਤੇ ਕਾਂਗਰਸ ਨੂੰ ਲੱਗਿਆ ਵੱਡਾ ਝੱਟਕਾ ਦਰਜਨਾਂ ਹੀ ਨੌਜਵਾਨ ਹੋਏ ਬਸਪਾ...

ਆਪ ਅਤੇ ਕਾਂਗਰਸ ਨੂੰ ਲੱਗਿਆ ਵੱਡਾ ਝੱਟਕਾ ਦਰਜਨਾਂ ਹੀ ਨੌਜਵਾਨ ਹੋਏ ਬਸਪਾ ਵਿੱਚ ਸ਼ਾਮਲ

5

ਮਾਹਿਲਪੁਰ   (ਸਮਾਜ ਵੀਕਲੀ)   (ਸਤਨਾਮ ਸਿੰਘ ਸਹੂੰਗੜਾ) ਬਹੁਜਨ ਸਮਾਜ ਪਾਰਟੀ ਹਲਕਾ ਚੱਬੇਵਾਲ ਦੇ ਸੰਗਠਨ ਦੇ ਮੈਂਬਰਾ ਦੀ ਇਕ ਵਿਸ਼ੇਸ਼ ਮੀਟਿੰਗ ਰਾਜੇਸ਼ ਭੁੰਨੋ ਅਤੇ ਚੰਦਨ ਸਿੰਘ ਦੀ ਯੋਗ ਅਗਵਾਈ ਵਿੱਚ ਹੋਈ I ਇਸ ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਐਡਵੋਕੇਟ ਪਲਵਿੰਦਰ ਮਾਨਾ ਜੀ ਇੰਚਾਰਜ ਬਸਪਾ ਹਲਕਾ ਚੱਬੇਵਾਲ ਜੀ ਪੁਹੰਚੇ ਅਤੇ ਉਨ੍ਹਾਂ ਦੇ ਨਾਲ ਰਾਕੇਸ਼ ਕਿਟੀ ਜੀ ਜਿਲਾ ਸਕੱਤਰ ਵਿਸ਼ੇਸ਼ ਤੌਰ ਤੇ ਪੁਹੰਚੇ I ਇਸ ਮੀਟਿੰਗ ਵਿੱਚ ਸੰਗਠਨ ਨੂੰ ਮਜ਼ਬੂਤ ਕਰਨ ਦੇ ਲਈ ਮੈਂਬਰ ਸਹਿਬਾਨ ਦੇ ਨਾਲ ਵਿਚਾਰ ਚਰਚਾ/ਸਲਾਹ ਕੀਤੀ ਗਈ I ਬਸਪਾ ਹਲਕਾ ਚੱਬੇਵਾਲ ਦੀ ਟੀਮ ਦੇ ਮੈਂਬਰ ਸਹਿਬਾਨ ਨੇ ਵਿਚਾਰ ਚਰਚਾ ਕੀਤੀ ਕਿ ਹਲਕੇ ਦੇ ਹਰ ਪਿੰਡ ਦੇ ਸਾਥੀਆ ਨਾਲ ਰਾਬਤਾ ਬਣਾ ਕੇ ਪਿੰਡ ਪਿੰਡ ਮੀਟਿੰਗਾ ਕਰਕੇ ਬਸਪਾ ਦੀ ਪੰਜਾਬ ਸੰਭਾਲੋ ਮੁਹਿੰਮ ਦੀਆ ਨੀਤੀਆਂ ਨੂੰ ਹਰ ਪਿੰਡ ਤੇ ਹਰ ਘਰ ਤੱਕ ਪੁਹੰਚਾਇਆ ਜਾਵੇਗਾ I ਹਲਕਾ ਚੱਬੇਵਾਲ ਦੇ ਵਿਚ ਲਗਾਤਾਰ ਮੀਟਿੰਗਾਂ ਕਰਕੇ ਸੰਗਠਨ ਨੂੰ ਮਜ਼ਬੂਤ ਕੀਤਾ ਜਾਵੇਗਾ I ਇਸ ਮੌਕੇ ਮੀਟਿੰਗ ਵਿੱਚ ਹਾਜ਼ਰ ਵੱਡੀ ਗਿਣਤੀ ਨੌਜਵਾਨਾਂ ਨੇ ਬਸਪਾ ਦੀ ਪੰਜਾਬ ਸੰਭਾਲੋ ਮੁਹਿੰਮ ਦੀਆ ਨੀਤੀਆਂ ਤੋਂ ਖੁਸ਼ ਹੋ ਕੇ ਬਸਪਾ ਵਿਚ ਸ਼ਾਮਿਲ ਹੋਣ ਲਈ ਇੱਛਾ ਜ਼ਾਹਿਰ ਕੀਤੀ ਅਤੇ ਇਸ ਮੌਕੇ ਐਡਵੋਕੇਟ ਪਲਵਿੰਦਰ ਮਾਨਾ ਜੀ ਨੇ ਨੌਜਵਾਨਾਂ ਨੂੰ ਸਨਮਾਨ ਸਹਿਤ ਬਸਪਾ ਦਾ ਸਿਰਪਾਓ ਪਾਂ ਕੇ ਬਸਪਾ ਵਿਚ ਸ਼ਾਮਿਲ ਕੀਤਾ I ਇਸ ਮੌਕੇ ਹਾਜਰ ਸਾਥੀਆ ਵਿਚ ਵਿਕੀ ਬੰਗਾ BVF, ਬਲਵੰਤ ਸਹਿਗਲ ਜੀ , ਰਾਜੇਸ਼ ਭੁੰਨੋ ਜੀ, ਚਰਣਜੀਤ ਬਾਹੋਵਾਲ ਜੀ, ਰੂਪਾ ਬੰਗਾ ਬਸਪਾ ਆਗੂ, ਚੰਦਨ ਸਿੰਘ, ਸ ਮੱਖਣ ਸਿੰਘ ਖਾਲਸਾ, ਪਰਵੀਨ ਕੁਮਾਰ, ਜਤਿੰਦਰ ਸਿੰਘ ਰਾਜੂ, ਕੁੰਦਨ ਸਰੰਗਵਾਲ, ਰਾਜਨ, ਸਮੀਰ ਮਾਨਾ, ਅਨਿਕੇਤ, ਸੌਰਵ ਹੀਰ, ਸੁਰਖਾਬ ਸਿੰਘ, ਸਾਗਰ ਅਤੇ ਹੋਰ ਵੀ ਵੱਡੀ ਗਿਣਤੀ ਵਿੱਚ ਨੌਜਵਾਨ ਸਾਥੀ ਹਾਜਰ ਸੀ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਦੇਸ਼ ਵਿਰੋਧੀ ਅਨਸਰਾਂ ‘ਤੇ ਸਰਕਾਰ ਨੇ ਲਵੇ ਸਖ਼ਤ ਫੈਸਲਾ: ਨਿਸ਼ਾਂਤ ਸ਼ਰਮਾ
Next articleਵਿਧਾਇਕ ਡਾ. ਇਸ਼ਾਂਕ ਕੁਮਾਰ ਨੇ “ਮੇਰੀ ਰਸੋਈ ਯੋਜਨਾ” ਤਹਿਤ 600 ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ