ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਫਿਲੌਰ ‘ਚ ਵੱਡੇ ਫੇਰ-ਬਦਲ ਦੀ ਸੰਭਾਵਨਾ…..!

*ਹਲਕੇ ‘ਚ ਗੁਪਤ ਥਾਂ ‘ਤੇ ਹੋਈ ਵਰਕਰਾਂ ਦੀ ਮੀਟਿੰਗ ਨੇ ਪਾਰਟੀ ‘ਚ ਮਚਾਈ ਹਲਚਲ*
ਜਲੰਧਰ, ਫਿਲੌਰ (ਵਿਸ਼ੇਸ਼)-ਆਮ ਆਦਮੀ ਪਾਰਟੀ ਹਾਈ ਕਮਾਂਡ ਵਲੋਂ ਵਿਧਾਨ ਸਭਾ ਹਲਕਾ ਫਿਲੌਰ ਦੀ ਲੀਡਰਸ਼ਿਪ ‘ਚ ਵੱਡੇ ਫੇਰਬਦਲ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪਾਰਟੀ ਸੂਤਰਾਂ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ‘ਚ ਹਲਕੇ ਦੇ ਇੰਚਾਰਜ ਨੂੰ ਬਦਲਿਆ ਜਾ ਸਕਦਾ ਹੈ ਤੇ ਉਨਾਂ ਦੀ ਜਗਾ ‘ਤੇ ਪਾਰਟੀ ਵਲੋਂ ਅਜਿਹੇ ਚਿਹਰੇ ਦੀ ਕੀਤੀ ਜਾ ਰਹੀ ਹੈ, ਜੋ ਕਿ ਸਾਰੀ ਪਾਰਟੀ ਨੂੰ ੱਿਕ ਝੰਡੇ ਥੱਲੇ ਲਿਆਉਣ ਦੀ ਕਾਬਲੀਅਤ ਰੱਖਦਾ ਹੋਵੇ। ਸਰਕਾਰ ਬਨਣ ਤੋਂ ਬਾਅਦ ਪਾਰਟੀ ਦੀ ਫਿਲੌਰ ਇਕਾਈ ਦੇ ਹਾਲਾਤ ਬਦ ਤੋਂ ਬਦਤਰ ਹਨ। ਬਦਲਾਅ ਦੇ ਨਾਂ ‘ਤੇ ਆਈ ਪਾਰਟੀ ਅੱਜ ਖੁਦ ਹਲਕਾ ਫਿਲੌਰ ‘ਚ ਬਦਲਾਅ ਭਾਲ ਰਹੀ ਹੈ। ਇੱਥੇ ਇਹ ਦੱਸਣਯੋਗ ਹੈ ਕਿ ਪਿਛਲੇ ਦਿਨੀਂ ਹਲਕਾ ਫਿਲੌਰ ਦੀ ਕਿਸੇ ਗੁਪਤ ਜਗਾ ‘ਤੇ ਹਲਕੇ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਹੋਏ ਲੀਡਰਾਂ ਨੇ ਇੱਕ ਵੱਡਾ ਇਕੱਠ ਕੀਤਾ, ਜਿਸ ‘ਚ ਇੱਕ ਰਾਏ ‘ਤੇ ਸਹਿਮਤੀ ਬਣੀ ਕਿ ਜੇਕਰ ਪਾਰਟੀ ਹਲਕੇ ਫਿਲੌਰ ‘ਚ ਹਲਕਾ ਇੰਚਾਰਜ ਬਦਲਦੀ ਹੈ ਤਾਂ ਉਸਦੀ ਜਗਾ ਪੁਰਾਣੇ ਟਕਸਾਲੀ ਆਗੂਆਂ ‘ਚ ਹਲਕਾ ਇੰਚਾਰਜ ਦੀ ਜਿੰਮੇਵਾਰੀ ਦੇਣ ਦੀ ਅਪੀਲ ਕੀਤੀ ਜਾਵੇਗੀ। ਸਮੂਹ ਆਗੂ ਇਸ ਗੱਲ ‘ਤੇ ਵੀ ਇੱਕਮੁੱਠ ਨਜ਼ਰ ਆਏ ਕਿ ਹਲਕਾ ਫਿਲੌਰ ਤੋਂ ਬਾਹਰ ਦਾ ਉਮੀਦਵਾਰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।  ਆਪ ਪਾਰਟੀ ਜੋ ਵਾਅਦੇ ਲੈ ਕੇ ਸੱਤਾ ‘ਚ ਆਈ ਸੀ, ਪੰਜਾਬ ਸਰਕਾਰ ਤਾਂ ਉਨਾਂ ਵਾਅਦਿਆਂ ‘ਤੇ ਪੂਰੇ ਉਤਰਨ ਲਈ ਵਚਨਬੱਧ ਨਜ਼ਰ ਆ ਰਹੀ ਹੈ ਤੇ ਕਈ ਗਾਰੰਟੀਆਂ ਪੂਰੀਆਂ ਵੀ ਕੀਤੀਆਂ ਗਈਆਂ, ਜਿਨਾਂ ‘ਚ ਬਿਜਲੀ ਦੀ ਗਰੰਟੀ ਜਿਕਰਯੋਗ ਹੈ, ਪਰੰਤੂ ਹਲਕਾ ਫਿਲੌਰ ਦੇ ਹਾਲਾਤ ਜਿਉਂ ਦੇ ਤਿਉ ਬਣੇ ਹੋਏ ਹਨ। ਹਲਕੇ ‘ਚ ਦਿਨ ਰਾਤ ਸ਼ਰੇਆਮ ਰੇਤ ਦੀ ਤਸਕਰੀ ਜਾਰੀ ਹੈ, ਜਦਕਿ ਆਪ ਦਾ ਸਸਤੀ ਰੇਤ ਲੋਕਾਂ ਤੱਕ ਮੁਹੱਈਆ ਕਰਵਾਉਣ ਦਾ ਚੋਣਾਂ ਦੇ ਸਮੇਂ ਮੁੱਖ ਵਾਅਦਾ ਸੀ, ਜੋ ਕਿ ਹਲਕੇ ‘ਚ ਬਿਲਕੁਲ ਵੀ ਪੂਰਾ ਨਹੀਂ ਹੋ ਚੁੱਕਿਆ। ਇਸੇ ਤਰਾਂ ਹਲਕੇ ‘ਚ ਸ਼ਰੇਆਮ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਕਚਿਹਰੀਆਂ ਤੇ ਥਾਣਿਆਂ ‘ਚ ਰਿਸ਼ਵਤ ਤੋਂ ਬਿਨਾ ਕੋਈ ਵੀ ਕੰਮ ਨਹੀਂ ਹੋ ਰਿਹਾ, ਆਮ ਲੋਕਾਂ ਦੀ ਸਰਕਾਰੇ ਦਰਬਾਰੇ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਤੇ ਲੋਕ ਖੱਜਲ-ਖੁਆਰ ਹੋਣ ਲਈ ਮਜਬੂਰ ਹਨ। ਜਦਕ ਿਹਲਕਾ ਫਿਲੌਰ ਦੇ ਆਪ ਇੰਚਾਰਜ ਇਸ ਨੂੰ ਰੋਕਣ ‘ਚ ਅਸਫਲ ਸਾਬਤ ਹੋਏ ਹਨ। ਜਿਸ ਦੇ ਚਲਦੇ ਪਾਰਟੀ ਹਾਈ ਕਮਾਂਡ ਵਲੋਂ ਇਹ ਫੈਸਲਾ ਲਿਆ ਜਾ ਰਿਹਾ ਹੈ। ਵਰਕਰਾਂ ਵਲੋਂ ਅਜਿਹੇ ਲੀਡਰ ਦੀ ਮੰਗ ਕੀਤੀ ਜਾ ਰਹੀ ਹੈ ਜੋ ਲੋਕਾਂ ਦੇ ਕੰਮ ਕਰਵਾਉਣ ਲਈ ਚੌਵੀ ਘੰਟੇ ਹਲਕੇ ‘ਚ ਮੌਜੂਦ ਰਹੇ ਤੇ ਆਮ ਲੋਕਾਂ ਦੀ ਪਹੁੰਚ ਦੇ ਅੰਦਰ ਹੋਵੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਜਨਮ ਦਿਨ ‘ਤੇ ਵਿਸ਼ੇਸ਼
Next articleਪਿੰਡ ਤਖਤੂਪੁਰਾ ਵਿਖੇ ਸਾਹਿਤ,ਸਭਿਆਚਾਰ ਅਤੇ ਪੰਜਾਬੀਅਤ ਨੂੰ ਸਮਰਪਿਤ ਜੀਵੇ ਜਵਾਨੀ ਅਤੇ ਮਾਂ ਬੋਲੀ ਪੰਜਾਬੀ ਸਮਾਗਮ ਸੰਪੰਨ