ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਜਿਸ ਉਮਰ ਵਿਚ ਬੱਚੇ ਖੇਡਦੇ ਮੱਲਣ ਵਿਚ ਸਮਾਂ ਬਤੀਤ ਕਰਦੇ ਹੋਣ ਜਾਂ ਅੱਜ ਕੱਲ੍ਹ ਮੋਬਾਇਲਾਂ ਦੀ ਵਰਤੋ ਕਰਦੇ ਹੋਣ, ਉਸ ਉਮਰ ਵਿਚ ਮਹੁੱਲੂ ਪ੍ਰੀਤ ਨਗਰ ਦੇ ਬੱਚਿਆਂ ਨੇ ਲੰਗਰ ਵਰਗੇ ਪਵਿੱਤਰ ਕੰਮ ਕਰ ਰਹੇ ਹਨ।
ਬੱਚਿਆਂ ਦੇ ਇਸ ਕੰਮ ਦੀ ਆਮ ਆਦਮੀ ਪਾਰਟੀ ਦੇ ਆਗੂਆਂ ਇਕਬਾਲ ਸਿੰਘ ਜਿਲ੍ਹਾ ਪ੍ਰਧਾਨ ਵਪਾਰ ਮੰਡਲ, ਪਰਵਿੰਦਰ ਸਿੰਘ ਢੋਟ ਦੁਆਬਾ ਇੰਚਾਰਜ, ਸੇਖਰ ਕੁਮਾਰ ਸੀਨੀਅਰ ਆਪ ਆਗੂ ਭਰਪੂਰ ਸ਼ਲਾਘਾ ਕੀਤੀ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰੀਤਨਗਰ ਮਹੁੱਲਾ ਦੇ ਬੱਚਿਆਂ ਵੱਲੋਂ ਮਾਤਾ ਭੱਦਰਕਾਲੀ ਦੇ ਮੇਲੇ ਦੇ ਸਬੰਧ ਵਿੱਚ ਮਾਤਾ ਭੱਦਰਕਾਲੀ ਨੂੰ ਸਮਰਪਿਤ ਕੜਾਹ ਤੇ ਛੋਲਿਆਂ ਦਾ ਲੰਗਰ ਲਗਾਇਆ ਗਿਆ। ਜਿਸ ਵਿੱਚ ਲੜਕੀਆਂ,ਰਘੁਨੰਦਨ,ਪ੍ਰਕਿਸਿਤ,ਚਿਰਾਗ,ਆਸਾ,ਤਨਵੀਰ,ਰਿਆਨ,ਸਹਿਜ,ਗੌਰਾਂਗ,ਆਰਵੀ, ਸਲੋਨੀ,ਨੇ ਲੰਗਰ ਦੌਰਾਨ ਨਿਸ਼ਕਾਮ ਸੇਵਾ ਕੀਤੀ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly