ਆਮ ਆਦਮੀ ਪਾਰਟੀ ਦੀ ਸਰਕਾਰ ਦਲਿਤ ਤੇ ਸਿੱਖ ਵਿਰੋਧੀ ਸਰਕਾਰ- ਚਰਨਜੀਤ ਸਿੰਘ ਚੰਨੀ

ਆਦਮਪੁਰ/ਜਲੰਧਰ/ਫਿਲੌਰ/ਗੋਰਾਇਆ-(ਜੱਸੀ) (ਸਮਾਜ ਵੀਕਲੀ)- ਪੰਜਾਬ ਦੀਆਂ ‌ਔਰਤਾਂ ਅਤੇ ਆਮ ਲੋਕਾਂ ਨੂੰ ਗੁੰਮਰਾਹ ਕਰਕੇ ਬਦਲਾਅ ਦੇ ਨਾਂ ਤੇ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦਲਿਤ ਤੇ ਸਿੱਖ ਵਿਰੋਧੀ ਸਰਕਾਰ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਜਲੰਧਰ ਦੀ ਜ਼ਿਮਨੀ ਚੋਣ ਦੇ ਕਾਂਗਰਸ ਪਾਰਟੀ ਦੀ ਉਮੀਦਵਾਰ ਪ੍ਰੋ ਕਰਮਜੀਤ ਕੌਰ ਚੌਧਰੀ ਦੇ ਹੱਕ ਵਿੱਚ ਆਦਮਪੁਰ ਹਲਕੇ ਵਿੱਚ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੀ ਅਗਵਾਈ ਵਿੱਚ ਨੰਗਲ ਸ਼ਾਮਾ, ਪਤਾਰਾ, ਚੂਹੜੋਵਾਲੀ, ਲੇਸੜੀਵਾਲ, ਸੰਘਵਾਲ ਅਤੇ ਰੱਖੇ ਸਮਾਗਮਾਂ ਦੌਰਾਨ ਬੋਲਦਿਆਂ ਕਿਹਾ ਕਿ ਭਗਵੰਤ ਮਾਨ ਦਲਿਤ ਵਿਰੋਧੀ ਹੈ ਜੋ ਦਲਿਤਾਂ ਦੀ ਲੀਡਰਸ਼ਿਪ ਤੇ ਅਫ਼ਸਰ ਲਾਬੀ ਨੂੰ ਤਬਾਹ ਕਰਨ ਦੇ ਮਨਸੂਬੇ ਨਾਲ ਕੰਮ ਕਰ ਰਿਹਾ ਹੈ। ਦਲਿਤ ਲਾਅ ਅਫ਼ਸਰਾਂ ਦੀ ਭਰਤੀ ਵਿੱਚ ਰਾਖਵੇਂਕਰਨ ਨਾ ਲਾਗੂ ਕਰਨਾ ਅਤੇ ਦਲਿਤ ਐਕਸਾਈਜ਼ ਇੰਸਪੈਕਟਰਾਂ ਨੂੰ ਪਦ ਉਨਤੀ ਵਿੱਚ ਰਾਖਵੇਂਕਰਨ ਨਾ ਲਾਗੂ ਕਰਨਾ ਇਸ ਦੀ ਉਦਾਹਰਨ ਹੈ।

ਉਨ੍ਹਾਂ ਅੱਗੇ ਕਿਹਾ ਸ੍ਰੀ ਗੁਰੂ ਰਵਿਦਾਸ ਅੰਮ੍ਰਿਤ ਬਾਣੀ ਅਧਿਐਨ ਸੈਂਟਰ ਤੇ 100 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਡਾਕਟਰ ਅੰਬੇਡਕਰ ਮਿਊਜ਼ੀਅਮ ਦਾ ਕੰਮ ਰੋਕਣਾ ਵੀ ਇਨ੍ਹਾਂ ਦੇ ਦਲਿਤ ਵਿਰੋਧੀ ਹੋਣ ਦਾ ਸਬੂਤ ਹੈ‌ ਸ. ਚੰਨੀ ਨੇ ਕਿਹਾ ਕਿ ਹੰਕਾਰੀ ਮੁੱਖ ਮੰਤਰੀ ਸਿੱਖ ਵਿਰੋਧੀ ਹੈ ਜੋ ਕੇਜਰੀਵਾਲ ਦੇ ਇਸ਼ਾਰੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਰਗੀ ਸਿਰਮੌਰ ਸੰਸਥਾ ਦੇ ਜਥੇਦਾਰ ਸਾਹਿਬ ਦੇ ਨਾਲ ਮੱਥਾ ਲਾ ਰਿਹਾ ਹੈ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਦੇ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਲਾਅ ਐਂਡ ਆਰਡਰ ਵਿਚ ਆਪ ਸਰਕਾਰ ਬੁਰੀ ਫੇਲ੍ਹ ਹੋਈ ਹੈ, ਸਿੱਧੂ ਮੂਸੇ ਵਾਲੇ ਦਾ ਕਤਲ ਆਪ ਸਰਕਾਰ ਦੇ ਮੱਥੇ ਤੇ ਕਲੰਕ ਹੈ। ਜਿਸ ਦੇ ਮਾਪੇ ਅੱਜ ਤੱਕ ਇਨਸਾਫ਼ ਵਿੱਚ ਦਰ ਦਰ ਭਟਕ ਰਹੇ ਹਨ। ਸ. ਚੰਨੀ ਕਿਹਾ ਮੇਰੇ ਕਾਰਜਕਾਲ ਆਰੰਭੇ ਅਨੇਕਾਂ ਲੋਕ ਭਲਾਈ ਦੇ ਕਾਰਜ ਭਗਵੰਤ ਮਾਨ ਸਰਕਾਰ ਦੇ ਬੰਦ ਕਰ ਦਿੱਤੇ ਜਾਂ ਠੰਡੇ ਬਸਤੇ ਵਿੱਚ ਪਾ ਦਿੱਤੇ ਜਿਸ ਨਾਲ ਪੰਜਾਬ ਦੇ ਆਮ ਲੋਕਾਂ ਦਾ ਜੀਣਾ ਮੁਹਾਲ ਹੋਇਆ ਪਿਆ ਹੈ। ਉਨ੍ਹਾਂ ਪੰਜਾਬ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚਲਦਾ ਕਰਨ ਲਈ ਕਾਂਗਰਸ ਦੀ ਉਮੀਦਵਾਰ ਪ੍ਰੋ ਕਰਮਜੀਤ ਕੌਰ ਚੌਧਰੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਨ੍ਹਾਂ ਸਮਾਗਮਾਂ ਵਿੱਚ ਗੁਰਕੀਰਤ ਸਿੰਘ ਕੋਟਲੀ ਸਾਬਕਾ ਮੰਤਰੀ, ਲਖਵੀਰ ਸਿੰਘ ਲੱਖਾ ਸਾਬਕਾ ਵਿਧਾਇਕ, ਗੁਰਪ੍ਰੀਤ ਸਿੰਘ ਜੀਪੀ ਸਾਬਕਾ ਵਿਧਾਇਕ, ਕਮਲਜੀਤ ਸਿੰਘ ਲਾਲੀ ਸਾਬਕਾ ਵਿਧਾਇਕ ਅਤੇ ਬਿਕਰਮ ਸਿੰਘ ਬਾਜਵਾ ਵੀ ਨਾਲ ਸਨ। ਇਸ ਮੌਕੇ ਜ਼ੋਰਾਵਰ ਸਿੰਘ ਤੱਕੀ ਅਕਾਲੀ ਦਲ ਛੱਡ ਕੇ ਅਤੇ ਹੋਰ ਬਹੁਤ ਸਾਰੇ ਲੋਕ ਵੱਖ ਵੱਖ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੱਚੇ ਸੁੱਚੇ ਦੋਸਤ
Next articleਮਾਂ ਇਬਾਦਤ