ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਭਾਰੀ ਬਹੁਮਤ ਨਾਲ ਜਿੱਤਣਗੇ – ਸਤਨਾਮ ਸਿੰਘ ਲੋਹਗੜ੍ਹ

ਫੋਟੋ ਕੈਪਸਨ:- ਬਲਾਕ ਪ੍ਰਧਾਨ ਸਤਨਾਮ ਸਿੰਘ ਲੋਹਗੜ੍ਹ ਆਮ ਆਦਮੀ ਪਾਰਟੀ। ਤਸਵੀਰ ਖਿੰਡਾ

ਮਹਿਤਪੁਰ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਖਿੰੰਡਾ)– ਜਿਵੇਂ ਜਿਵੇਂ ਲੋਕ ਸਭਾ ਹਲਕਾ ਜਲੰਧਰ ਦੀ ਜਿੰਮਨੀ ਚੌਣ ਨੇੜੇ ਆ ਰਹੀ ਹੈ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਧੜਕਣਾਂ ਤੇਜ ਹੋ ਰਹੀਆਂ ਹਨ। ਪਰ ਮਜ਼ਬੂਤ ਤੇ ਮਿਹਨਤੀ ਤੇ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਨ ਵਾਲਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਲੋਕਾਂ ਦਾ ਪਿਆਰ ਅਤੇ ਦੁਆਵਾਂ ਕਬੂਲ ਰਿਹਾ ਹੈ।ਇਹ ਸ਼ਬਦ ਹਨ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਰਦਾਰ ਸਤਨਾਮ ਸਿੰਘ ਲੋਹਗੜ੍ਹ ਦੇ। ਸਤਨਾਮ ਸਿੰਘ ਲੋਹਗੜ੍ਹ ਅਨੁਸਾਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਹਾਈਕਮਾਂਡ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਸੋਚ ਅਤੇ ਜਿੰਮਨੀ ਚੋਣ ਲੋਕ ਸਭਾ ਹਲਕਾ ਜਲੰਧਰ ਨੂੰ ਮਿਲੇ ਪੜੇ ਲਿਖੇ ਮਿਲਣਸਾਰ ਅਤੇ ਲੋਕ ਪੱਖੀ ਸੋਚ ਦੇ ਧਾਰਨੀ ਸੁਸ਼ੀਲ ਰਿੰਕੂ ਲੋਕ ਸਭਾ ਜਲੰਧਰ ਦੀ ਸੀਟ ਦੇ ਜੇਤੂ ਉਮੀਦਵਾਰ ਹਨ।

ਬਲਾਕ ਪ੍ਰਧਾਨ ਨੇ ਸੁਸ਼ੀਲ ਰਿੰਕੂ ਦੀ ਜਿੱਤ ਜ਼ਕੀਨੀ ਬਣਾਉਂਦਿਆਂ ਕਿਹਾ ਕਿ ਸੁਸ਼ੀਲ ਰਿੰਕੂ ਦਾ ਕੰਮ ਬੋਲਦਾ ਹੈ, ਪੂਰੇ ਜਲੰਧਰ ਇਲਾਕੇ ਵਿਚ ਸੁਸ਼ੀਲ ਰਿੰਕੂ ਦੇ ਮਿਠ ਬੋਲੜੇ ਸੁਭਾਅ ਦੇ ਚਰਚੇ ਹਨ। ਬੱਚੇ, ਬਜ਼ੁਰਗ, ਮਾਵਾ , ਭੈਣਾ ਸਭ ਲੋਕਾਂ ਦਾ ਚਹੇਤਾ ਉਮੀਦਵਾਰ ਹੈ ਰਿੰਕੂ, ਲੋਕ ਉਤਾਵਲੇ ਹਨ ਤੇ ਬੇ ਸਬਰੀ ਨਾਲ ਵੋਟਾਂ ਵਾਲੇ ਦਿਨ ਦਾ ਇੰਤਜ਼ਾਰ ਕਰ ਰਹੇ ਹਨ ਕਿਉਂਕਿ ਇਹ ਜਿਤ ਆਮ ਆਦਮੀ ਪਾਰਟੀ ਦੇ ਨਾਲ ਨਾਲ ਲੋਕਾਂ ਦੀ ਹੋਣੀ ਹੈ, ਜਲੰਧਰ ਜ਼ਿਲ੍ਹੇ ਦੇ ਵਿਕਾਸ ਦੀ ਹੋਣੀ ਹੈ। ਇਹ ਜਿਤ ਇਕ ਐਮ ਪੀ ਸੀਟ ਦੀ ਹੀ ਨਹੀਂ ਨੋ ਵਿਧਾਨ ਸਭਾ ਹਲਕਿਆਂ ਦੀ ਹੋਣੀ ਹੈ। ਤੇ ਲੋਕਾਂ ਨੂੰ ਇਸ ਜਿੱਤ ਦੇ ਜਸ਼ਨ ਦਾ ਬੇਸਬਰੀ ਨਾਲ ਇੰਤਜ਼ਾਰ ਹੈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -276
Next article“ਸਮਾਰਟ ਸਕੂਲ ਹੰਬੜਾਂ ਨੇ ਵਿੱਦਿਅਕ ਮੱਲਾਂ ਮਾਰੀਆਂ”