
ਕਪੂਰਥਲਾ (ਸਮਾਜ ਵੀਕਲੀ) (ਕੌੜਾ ) –ਆਮ ਆਦਮੀ ਪਾਰਟੀ ਦੇ ਵੱਲੋਂ ਅੱਜ 18 ਵਿਧਾਨ ਸਭਾ ਹਲਕਿਆਂ ਵਿੱਚ ਹਲਕਾ ਇੰਚਾਰਜ ਦੀ ਲਿਸਟ ਜਾਰੀ ਕੀਤੀ ਗਈ ਹੈ, ਜਿਸ ਵਿੱਚ ਕਪੂਰਥਲਾ ਵਿਧਾਨ ਸਭਾ ਹਲਕਾ ਤੋਂ ਮੰਜੂ ਰਾਣਾ ਨੂੰ ਹਲਕਾ ਇੰਚਾਰਜ ਕਪੂਰਥਲਾ ਤੇ ਭੁਲੱਥ ਤੋਂ ਹਲਕਾ ਇੰਚਾਰਜ਼ ਰਣਜੀਤ ਸਿੰਘ ਰਾਣਾ ਨੂੰ ਲਗਾਇਆ ਗਿਆ ਹੈ। ਜਿਸਦੇ ਬਾਅਦ ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੋੜ ਗਈ ਹੈ । ਉਥੇ ਹੀ ਮੰਜੂ ਰਾਣਾ ਤੇ ਰਣਜੀਤ ਸਿੰਘ ਰਾਣਾ ਨੂੰ ਵਧਾਈ ਦੇਣ ਲਈ ਲੋਕਾ ਦਾ ਤਾਂਤਾ ਲਗਾ ਹੋਇਆ ਹੈ ।
ਇਸ ਮੌਕੇ ਮੰਜੂ ਰਾਣਾ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਪਾਰਟੀ ਪ੍ਰਧਾਨ ਪੰਜਾਬ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਕਪੂਰਥਲਾ ਵਾਸੀਆਂ ਦੇ ਪਿਆਰ ਸਦਕਾ ਹੀ ਅੱਜ ਇਸ ਮੁਕਾਮ ਉੱਤੇ ਪਹੁੰਚੀ ਹਾਂ ਅਤੇ ਮੈਂ ਲੋਕਾਂ ਦੀਆਂ ਉਮੀਦਾਂ ਉੱਤੇ ਪੂਰੀ ਤਰ੍ਹਾਂ ਖਰ੍ਹਾ ਉੱਤਰਨ ਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੀ । ਉਨ੍ਹਾਂ ਕਿਹਾ ਕਿ ਮੇਰੇ ਕੋਲ ਇੱਕ ਈਮਾਨਦਾਰੀ ਹੀ ਹੈ ਜਿਸਨੂੰ ਲੈ ਕੇ ਮੈਂ ਲੋਕਾਂ ਦੇ ਵਿੱਚ ਉਸੇ ਈਮਾਨਦਾਰੀ ਨਾਲ ਸੇਵਾ ਕਰਾਂਗੀ । ਮੈਂ ਕਪੂਰਥਲਾ ਲਈ ਇੱਕ ਅਜਿਹੇ ਸ਼ਹਿਰ ਦਾ ਸੁਪਨਾ ਵੇਖਿਆ ਹੈ ਜਿਸਨੂੰ ਦੇਖਣ ਲੋਕ ਵਿਦੇਸ਼ਾਂ ਤੋਂ ਆਉਂਣਗੇ ਅਤੇ ਇਹ ਇੱਕ ਟੂਰਿਜ਼ਮ ਪਲੇਸ ਦੇ ਤੌਰ ਉੱਤੇ ਮਸ਼ਹੂਰ ਹੋਵੇਗਾ । ਲੜਕੀਆਂ ਦੇ ਲਈ ਅਲੱਗ ਤੋਂ ਸਰਕਾਰੀ ਕਾਲਜ ਬਣਾਉਣਾ ਜਿਸਦੀ ਮੰਗ ਕਪੂਰਥਲਾ ਦੇ ਲੋਕ ਪਿਛਲੇ ਲੰਬੇ ਸਮੇਂ ਤੋਂ ਕਰਦੇ ਹਨ । ਉਥੇ ਹੀ ਕਪੂਰਥਲਾ ਵਿੱਚ ਪਿਛਲੇ ਲੰਬੇ ਸਮੇਂ ਤੋਂ ਲੋਕ ਜਿਸ ਤਰ੍ਹਾਂ ਦਾ ਵਿਕਾਸ ਕਰਵਾਉਂਣਾ ਚਾਹੁੰਦੇ ਹਨ ਉਸੇ ਤਰ੍ਹਾਂ ਦਾ ਵਿਕਾਸ ਹੋਵੇਗਾ ।
ਇਸ ਮੌਕੇ ਆਪਣੇ ਵਿਧਾਨ ਸਭਾ ਹਲਕਾ ਕਪੂਰਥਲਾ ਵਿੱਚ ਇੱਕ ਵਕੀਲਾਂ ਦੀ ਅਜਿਹੀ ਟੀਮ ਤਿਆਰ ਕੀਤੀ ਜਾਵੇਗੀ। ਜੋ ਉਨ੍ਹਾਂ ਲੋਕਾਂ ਲਈ 24 ਘੰਟੇ ਸੇਵਾ ਕਰੇਗੀ। ਜਿਨ੍ਹਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਬੇਇਨਸਾਫ਼ੀ ਹੋਈ ਹੋਵੇਗੀ। ਜਿਸਦੀ ਨਿਗਰਾਨੀ ਮੈਂ ਆਪਣੇ ਆਪ ਕਰਾਂਗੀ । ਉਨ੍ਹਾਂ ਕਿਹਾ ਕਿ ਲੋਕਾਂ ਲਈ ਕਾਨੂੰਨੀ ਵਿਵਸਥਾ ਸਮਝਾਉਣ ਦੇ ਲਈ ਵੱਖ ਵੱਖ ਕੈਂਪ ਲਗਾਏ ਜਾਣਗੇ ਅਤੇ ਉਹ ਖੁੱਦ ਕੈਂਪਾਂ ਵਿੱਚ ਜਾਇਆ ਕਰਣਗੇ। ਇਸ ਮੌਕੇ ਮੰਜੂ ਰਾਣਾ ਨੂੰ ਹਲਕਾ ਇੰਚਾਰਜ ਕਪੂਰਥਲਾ ਲਗਾਏ ਜਾਣ ’ਤੇ ਵਧਾਈ ਦੇਣ ਵਾਲਿਆਂ ਵਿਚ ਜ਼ਿਲ੍ਹਾ ਸੈਕਟਰੀ ਨਿਰਮਲ ਸਿੰਘ, ਜ਼ਿਲ੍ਹਾ ਸੋਸ਼ਲ ਮੀਡੀਆ ਇੰਚਾਰਜ ਮੈਡਮ ਲਲਿਤ, ਜ਼਼ਿਲ੍ਹਾ ਖਜ਼ਾਨਚੀ ਹਰਜਿੰਦਰ ਸਿੰਘ ਵਿਰਕ, ਸੀਨੀਅਰ ਆਗੂ ਕੰਵਰ ਇਕਬਾਲ ਸਿੰਘ, ਬਲਾਕ ਪ੍ਰਧਾਨ ਮਨਿੰਦਰ ਸਿੰਘ, ਜ਼ਿਲ੍ਹਾ ਮਨਿਊਰਿਟੀ ਵਿੰਗ ਪ੍ਰਧਾਨ ਰਾਜਵਿੰਦਰ ਸਿੰਘ, ਜ਼ਿਲ੍ਹਾ ਲੀਗਲ ਵਿੰਗ ਇੰਚਾਰਜ ਨਿਤਿਨ ਮਿੱਟੂ, ਯਸ਼ਪਾਲ ਆਜ਼ਾਦ, ਮਲਕੀਤ ਸਿੰਘ, ਸਰਬਜੀਤ ਸਿੰਘ, ਰਣਜੀਤ ਸਿੰਘ, ਹਰਪ੍ਰੀਤ ਸਿੰਘ, ਨਰਿੰਦਰ ਸਿੰਘ ਸੰਘਾ, ਸਤਨਾਮ ਸਿੰਘ, ਮਨਿੰਦਰ ਸਿੰਘ, ਜ਼ਿਲ੍ਹਾ ਈਵੈਂਟ ਪ੍ਰਧਾਨ ਕੁਲਵਿੰਦਰ ਸਿੰਘ ਚਾਹਲ, ਜ਼ਿਲ੍ਹਾ ਯੂਥ ਵਿੰਗ ਸਕੱਤਰ ਕਰਨਵੀਰ ਦੀਕਸ਼ਤ, ਗੌਰਵ ਕੰਡਾ ਆਦਿ ਵਲੰਟੀਅਰ ਸ਼ਾਮਿਲ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly