ਜਲੰਧਰ ਰੇਲਵੇ ਸਟੇਸ਼ਨ ਦੇ ਬਾਹਰ ਸੂਟਕੇਸ ’ਚੋਂ ਨੌਜਵਾਨ ਦੀ ਲਾਸ਼ ਮਿਲੀ

ਜਲੰਧਰ (ਸਮਾਜ ਵੀਕਲੀ) : ਜਲੰਧਰ ਰੇਲਵੇ ਸਟੇਸ਼ਨ ਦੇ ਬਾਹਰ ਪਾਰਕ ‘ਚ ਲਾਲ ਰੰਗ ਦੇ ਬੈਗ ‘ਚੋਂ ਨੌਜਵਾਨ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਉਮਰ 30 ਦੇ ਕਰੀਬ ਹੈ। ਰੇਲਵੇ ਪੁਲੀਸ ਮੁਤਾਬਕ ਸਵੇਰੇ 6 ਵਜੇ ਦੇ ਕਰੀਬ ਕਿਸੇ ਨੇ ਸਟੇਸ਼ਨ ਦੇ ਬਾਹਰ ਲਾਲ ਰੰਗ ਦਾ ਸੂਟਕੇਸ ਪਿਆ ਦੇਖਿਆ। ਉਸ ਨੇ ਰੇਲਵੇ ਅਧਿਕਾਰੀਆਂ ਨੂੰ ਦੱਸਿਆ ਤੇ ਜਿਨ੍ਹਾਂ ਨੇ ਪੁਲੀਸ ਨੂੰ ਸੱਦਿਆ। ਸਰਕਾਰੀ ਰੇਲਵੇ ਪੁਲੀਸ ਦੀ ਟੀਮ ਨੇ ਬੈਗ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਉਨ੍ਹਾਂ ਨੇ ਮੌਕੇ ‘ਤੇ ਫੋਰੈਂਸਿਕ ਜਾਂਚ ਟੀਮ ਨੂੰ ਵੀ ਬੁਲਾਇਆ, ਜਿਸ ਨੇ ਲਾਸ਼ ਨੂੰ ਬੈਗ ‘ਚੋਂ ਬਾਹਰ ਕੱਢ ਲਿਆ। ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸੂਟਕੇਸ ਸੋਮਵਾਰ ਰਾਤ ਤੋਂ ਰੇਲਵੇ ਸਟੇਸ਼ਨ ਦੇ ਬਾਹਰ ਪਿਆ ਸੀ। ਸੂਟਕੇਸ ਇੱਥੇ ਛੱਡਣ ਵਾਲੇ ਵਿਅਕਤੀ ਦੀ ਪਛਾਣ ਕਰਨ ਲਈ ਪੁਲੀਸ ਟੀਮਾਂ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀਆਂ ਸਨ। ਇੱਕ ਫੁਟੇਜ ਵਿੱਚ ਨੌਜਵਾਨ ਨੂੰ ਸੂਟਕੇਸ ਛੱਡ ਕੇ ਸਟੇਸ਼ਨ ਤੋਂ ਬਾਹਰ ਜਾਂਦੇ ਦੇਖਿਆ ਜਾ ਸਕਦਾ ਹੈ। ਪੁਲੀਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲਾਸ਼ ਨੂੰ ਮੈਡੀਕਲ ਜਾਂਚ ਲਈ ਭੇਜ ਦਿੱਤਾ ਗਿਆ ਹੈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੇਸ਼ਮ ਦੀ ਮਾਂ
Next articleਰੈਗਿੰਗ ਮਾਮਲਾ: ਹੈਦਰਾਬਾਦ ਬਿਜਨਸ ਸਕੂਲ ਦੇ 8 ਵਿਦਿਆਰਥੀ ਗ੍ਰਿਫ਼ਤਾਰ