” ਏਕ ਸ਼ਾਮ ਸ਼੍ਰੀ ਗੁਰੂ ਰਵਿਦਾਸ ਜੀ ਕੇ ਨਾਮ ”  ਤਹਿਤ ਮਹਿਲਾ ਜਾਗ੍ਰਤੀ ਸੰਮੇਲਨ ਕਰਵਾਇਆ ਗਿਆ

ਕਪੂਰਥਲਾ,  (ਕੌੜਾ)- ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੋਸਾਇਟੀ ਰਜਿ. ਰੇਲ ਕੋਚ ਫੈਕਟਰੀ, ਕਪੂਰਥਲਾ ਵਲੋਂ ” ਏਕ ਸ਼ਾਮ ਸ਼੍ਰੀ ਗੁਰੂ ਰਵਿਦਾਸ ਜੀ ਕੇ ਨਾਮ ”  ਤਹਿਤ ਸੋਸਾਇਟੀ ਦੇ ਜਨਰਲ ਸਕੱਤਰ ਧਰਮ ਪਾਲ ਪੈਂਥਰ ਦੇ ਗ੍ਰਹਿ ਵਿਖੇ ਮਹਿਲਾ ਜਾਗ੍ਰਤੀ ਸੰਮੇਲਨ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਸ਼੍ਰੀਮਤੀ ਰਾਜਰਾਣੀ, ਸ਼੍ਰੀਮਤੀ ਪ੍ਰਵੀਨ ਕੁਮਾਰੀ, ਸ਼੍ਰੀਮਤੀ ਦਲਜੀਤ ਕੌਰ, ਸ਼੍ਰੀਮਤੀ ਅਮਰਜੀਤ ਕੌਰ ਅਤੇ ਸ਼੍ਰੀਮਤੀ ਪਾਲ ਕੌਰ ਆਦਿ ਨੇ ਸਾਂਝੇ ਤੌਰ ਤੇ ਕੀਤੀ ।
ਪ੍ਰਧਾਨਗੀ ਮੰਡਲ ਵਲੋਂ ਸ਼੍ਰੀ ਗੁਰ ਰਵਿਦਾਸ ਮਹਾਰਾਜ ਜੀ ਦੀ ਤਸਵੀਰ ਨੂੰ ਫੁੱਲਮਲਾ ਭੇਂਟ ਕਰਨ ਉਪਰੰਤ ਗੁਰੂ ਜੀ ਦੀ ਬਾਣੀ ਦਾ ਗੁਣਗਾਨ ਕੀਤਾ ਗਿਆ । ਇਸ ਮੌਕੇ ਤੇ ਮਹਿਲਾਵਾਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਸਾਂਝੇ ਤੌਰ ਤੇ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਜੀ ਨੇ ਅੱਜ ਤੋਂ 600 ਸਾਲ ਪਹਿਲਾਂ ਮਹਿਲਾਵਾਂ ਨੂੰ ਬਰਾਬਰੀ ਦਾ ਸਿਧਾਂਤ ਦਿੱਤਾ । ਸਮਾਜ ਨੂੰ ਸਿੱਖਿਅਤ ਹੋਣ ਦਾ ਉਪਦੇਸ਼ ਦਿੰਦੇ ਹੋਏ ਕਿਹਾ ਕਿ ਵਿੱਦਿਆ ਤੋਂ ਬਗੈਰ ਇਨਸਾਨ ਪਸ਼ੂ ਦੇ ਬਰਾਬਰ ਹੈ, ਸਾਨੂੰ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਸਿੱਖਿਅਤ ਕਰਨ ਦੇ ਯਤਨ ਕਰਨੇ ਚਾਹੀਏ । ਗੁਰੂ ਜੀ ਨੇ ਸਾਨੂੰ ਸਮਾਜ ਵਿੱਚ ਪ੍ਰਚਲਿਤ ਰੂੜੀਵਾਦੀ ਕਰਮਕਾਂਡ ਤੋਂ ਉਪਰ ਉੱਠਣ ਦੀ ਪ੍ਰੇਣਾ ਦਿੱਤੀ ਹੈ ।
ਅੰਤ ਵਿੱਚ ਸਮਾਜ ਸੇਵਿਕਾ ਸ਼੍ਰੀਮਤੀ ਪਾਲ ਕੌਰ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਗੁਰੂ ਜੀ ਮਾਨਵਤਾਵਾਦੀ ਸੋਚ ਦੇ ਧਾਰਨੀ ਸਨ, ਉਨ੍ਹਾਂ ਨੇ ਸਮੁੱਚੀ ਲੋਕਾਈ ਨੂੰ ਆਪਸੀ ਪ੍ਰੇਮ, ਭਾਈਚਾਰੇ ਅਤੇ ਬਰਾਬਰੀ ਦਾ ਸਿਧਾਂਤ ਦਿੱਤਾ । ਗੁਰ ਜੀ ਦੇ ਆ ਰਹੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ਸਭ ਸੰਗਤਾਂ ਨੂੰ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਣੇ ਚਾਹੀਦੇ ਹਨ ਅਤੇ ਆਪਣੇ ਆਪਣੇ ਘਰਾਂ ਵਿੱਚ ਦੀਪਮਾਲਾ ਕੀਤੀ ਜਾਵੇ । ਇਸ ਮੌਕੇ ਤੇ ਸ਼੍ਰੀਮਤੀ ਸਰੋਚਨਾ ਰਾਣੀ, ਸੁਨੀਤਾ ਰਾਣੀ,  ਸ਼ੀਤਲ ਕੌਰ, ਜਸਵਿੰਦਰ ਕੌਰ, ਪਰਮਜੀਤ ਕੌਰ, ਰਸ਼ਪਾਲ ਕੌਰ, ਕਮਲਜੀਤ ਕੌਰ, ਊਸ਼ਾ ਰਾਣੀ, ਮਨਪ੍ਰਿਆ ਭੌਂਸਲੇ, ਸਰਬਜੀਤ ਕੌਰ ਅਤੇ ਹਰਬੰਸ ਕੌਰ ਤੋਂ ਇਲਾਵਾ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਜਨਰਲ ਸਕੱਤਰ ਧਰਮ ਪਾਲ ਪੈਂਥਰ, ਉੱਪ ਪ੍ਰਧਾਨ ਸੰਤੋਖ ਰਾਮ ਜਨਾਗਲ, ਨਿਰਵੈਰ ਸਿੰਘ, ਨਿਰਮਲ ਸਿੰਘ, ਧਰਮਵੀਰ ਅੰਬੇਡਕਰੀ, ਪਰਮਜੀਤ ਪਾਲ, ਬਹਾਦਰ ਸਿੰਘ, ਗੁਰਨਾਮ ਸਿੰਘ ਅਤੇ ਸੁਮਿਤ ਪਾਲ ਆਦਿ ਸ਼ਾਮਿਲ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleIranian Forces kill Jaish al-Adl militant group commander in Pakistan
Next article22 killed in Israeli raid on central Gaza Strip