ਨਵੇਂ ਵਿਦਿਆਰਥੀਆਂ ਦਾ ਕਰਵਾਇਆ ਗਿਆ ਟੈਲੇਂਟ ਸ਼ੋਅ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਜੀ ਡੀ ਗੋਇਨਕਾ ਸਕੂਲ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਲਈ ਸਦਾ ਕਾਰਜਰਤ ਰਹਿੰਦਾ ਹੈ ਅਤੇ ਸਮੇਂ ਸਮੇਂ ਤੇ ਸਕੂਲ ਵਿਚ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਜਾਂਦੀਆ ਹਨ ।ਇਸੇ ਲੜੀ ਵਿੱਚ ਇਸ ਸਾਲ ਵੱਡੀ ਗਿਣਤੀ ਵਿਚ ਦਾਖਲ ਹੋਏ ਨਵੇਂ ਵਿਦਿਆਥੀਆਂ ਦੇ ਟੈਲੇਂਟ ਨੂੰ ਪਛਾਣਨ ਲਈ ਉਹਨਾਂ ਦਾ ਟੈਲੇਂਟ ਸ਼ੋ ਕਰਵਾਇਆ ਗਿਆ । ਇਸ ਨਵੇਂ ਸੈਸ਼ਨ ਵਿਚ ਦਾਖਲ ਹੋਏ ਨਵੇਂ ਵਿਦਿਆਰਥੀਆਂ ਅਤੇ ਮਾਪਿਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਨਵੇਂ ਆਏ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਸਾਹਮਣੇ ਲਿਆਉਣ ਲਈ ਨਰਸਰੀ ਤੋਂ ਲੈ ਕੇ ਗਿਆਰਵੀਂ ਤੱਕ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ, ਪੰਜਾਬੀ ਲੋਕ ਗੀਤ ਗਾਇਨ, ਪੱਛਮੀ ਡਾਂਸ ਭੰਗੜਾ ਆਦਿ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ। ਇਸ ਉਪਰੰਤ ਪੀ ਪੀ ਟੀ ਰਾਹੀਂ ਸਕੂਲ ਦੇ ਵੱਖ-ਵੱਖ ਪਹਿਲੂਆਂ ‘ਤੇ ਚਾਨਣਾ ਪਾਇਆ ਗਿਆ।
ਜੀਡੀ ਗੋਇਨਕਾ ਸਕੂਲ ਦੀਆਂ 120 ਸ਼ਾਖਾਵਾਂ ਵੱਖ-ਵੱਖ ਰਾਜਾਂ ਵਿੱਚ ਕੰਮ ਕਰ ਰਹੀਆਂ ਹਨ ਅਤੇ ਇਸ ਤੋਂ ਇਲਾਵਾ ਗੋਇਨਕਾ ਵਰਲਡ ਸਕੂਲ ਵੀ ਅੰਤਰਰਾਸ਼ਟਰੀ ਪੱਧਰ ‘ਤੇ ਚਲਾਏ ਜਾ ਰਹੇ ਹਨ ।ਇਸ ਸਾਲ ਵੀ ਜੀ.ਡੀ. ਗੋਇਨਕਾ ਇੰਟਰਨੈਸ਼ਨਲ ਸਕੂਲ ਨੂੰ ਹੋਰ ਵਧੇਰੇ ਉੱਨਤ ਕਰਨ ਲਈ ਨਵੀਆਂ ਸੁਵਿਧਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਵੇਂ ਕਿ ਵੱਖ ਖੇਡਾਂ ਲਈ ਵੱਖਰਾ ਗਰਾਊਂਡ ਤੋਂ ਅਲਾਵਾ ਕ੍ਰਿਕਟ ਦੇ ਨੈੱਟ ਅਭਿਆਸ ਲਈ ਵੱਖਰਾ ਨਵਾਂ ਪ੍ਰਬੰਧ, ਆਈਲੈਟਸ ਤੇ ਅਧਾਰਿਤ ਲੈਂਗੁਏਜ ਲੈਬ ਲਈ ਨਵਾਂ ਪਾਠਕ੍ਰਮ, ਫਿਜਕਿਸ, ਕੈਮਿਸਟਰੀ ਅਤੇ ਬਾਇਲੋਜੀ ਦੀਆਂ ਵੱਖ ਵੱਖ ਲੈਬਾਂ, ਨਵੇਂ ਡਿਜੀਟਲ ਬੋਰਡ, ਸਕੂਲ ਦਾ ਡਿਜਿਟਲ ਐਪ ਅਤੇ ਅੰਗਰੇਜ਼ੀ ਸਿਖਾਉਣ ਲਈ ਵੱਖਰਾ ਐਪ ਹਰੇਕ ਵਿਸ਼ੇ ਦਾ ਡਿਜਿਟਲ ਵਿਸ਼ਾ ਵਸਤੂ ਆਦਿ ਵਰਗੀਆਂ ਵੱਖ-ਵੱਖ ਸਹੂਲਤਾਂ ਸ਼ਾਮਲ ਕਰ ਕੇ ਵਧੇਰੇ ਉੱਨਤ ਕਿੱਤਾ ਗਿਆ ਹੈ ਤਾਂ ਜੌ ਸਕੂਲ ਦੇ ਵਿਦਿਆਰਥੀ ਹੋਰ ਵਧੇਰੇ ਉੱਤਮ ਤਕਨੀਕ ਰਾਹੀਂ ਸਿੱਖਿਆ ਪ੍ਰਾਪਤ ਕਰ ਸਕਣ।
ਇਸ ਮੌਕੇ ‘ਤੇ ਮਾਪੇ ਮਾਣ ਮਹਿਸੂਸ ਕਰ ਰਹੇ ਸਨ ਕਿ ਉਹ ਹੁਣ ਗੋਇਨਕਾ ਪਰਿਵਾਰ ਦਾ ਹਿੱਸਾ ਹਨ।ਇਸ ਮੌਕੇ ਸਕੂਲ ਦੇ ਚੇਅਰਮੈਨ ਸਰਦਾਰ ਸੁਖਦੇਵ ਸਿੰਘ ਜੀ, ਸੈਕਟਰੀ ਸ੍ਰੀਮਤੀ ਪਰਮਿੰਦਰ ਕੌਰ ਜੀ ਅਤੇ ਪ੍ਰਿੰਸੀਪਲ ਕੰਵਲਜੀਤ ਕੌਰ ਜੀ ਵੀ ਹਾਜ਼ਰ ਸਨ।ਚੇਅਰਮੈਨ ਸ੍ਰ ਸੁਖਦੇਵ ਸਿੰਘ ਨਾਨਕਪੁਰ ਨੇ ਇਹ ਵਾਇਦਾ ਕੀਤਾ ਕਿ 80 ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰ ਕੇ ਮਾਪਿਆਂ ਦੇ ਹਰ ਸੁਫ਼ਨੇ ਨੂੰ ਪੂਰਾ ਕਰਾਂਗੇ ।ਪ੍ਰਿੰਸੀਪਲ ਸ਼੍ਰੀਮਤੀ ਕਵਲਜੀਤ ਕੌਰ ਜੀ ਨੇ ਮਾਪਿਆਂ ਨੂੰ ਸੰਬੋਧਨ ਕਰਦੇ ਹੋਏ ਪੇਰੈਂਟਿੰਗ ਟਿਪਸ ਵੀ ਦਿੱਤੇ ।ਪ੍ਰੋਗਰਾਮ ਤੋਂ ਬਾਅਦ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly