ਡਰੋਲੀ ਕਲਾਂ ਵਿਖੇ ਵੋਟਰ ਜਾਗਰੂਕਤਾ ਕੈਂਪ ਲੱਗਾ

ਫੋਟੋ ਕੈਪਸਨ- ਵੋਟਰ ਜਾਗਰੂਕਤਾ ਕੈਂਪ ਵਿੱਚ ਸ਼ਾਮਿਲ ਚੋਣ ਅਧਿਕਾਰੀ

ਆਦਮਪੁਰ (ਕੁਲਦੀਪ ਚੁੰਬਰ) (ਸਮਾਜ ਵੀਕਲੀ)- ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅੱਜ ਸਰਕਾਰੀ ਕੰਨਿਆ ਹਾਈ ਸਕੂਲ ਡਰੋਲੀ ਕਲਾਂ ਵਿਖੇ ਵੋਟਰ ਬਣਵਾਉਣ ਤੇ ਸੋਧ ਕਰਵਾਉਣ ਸਬੰਧੀ ਵੋਟਰ ਜਾਗਰੂਕਤਾ ਕੈਂਪ ਲਗਾਇਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲਾ ਸਵੀਪ ਅਫ਼ਸਰ ਸੁਰਜੀਤ ਲਾਲ, ਨੋਡਲ ਅਫ਼ਸਰ ਰਵਿੰਦਰਪਾਲ ਸਿੰਘ, ਬ੍ਰਿਜ ਲਾਲ ਤੇ ਗੁਰਿੰਦਰ ਸਿੰਘ ਨੇ ਦੱਸਿਆ ਕਿ 18 ਸਾਲ ਤੇ ਉਸ ਤੋਂ ਵੱਧ ਉਮਰ ਦਾ ਕੋਈ ਵੀ ਨਾਗਰਿਕ ਵੋਟ ਬਨਾਉਣ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ । ਵੋਟ ਬਣਾਉਣ ਲਈ ਅਪਣੇ ਪਿੰਡ ਦੇ ਬੀ ਐੱਲ ਓ ਨਾਲ ਸੰਪਰਕ ਕਰੋ । ਹੁਣ ਆਨਲਾਈਨ ਘਰ ਬੈਠੇ ਵੀ ਵੋਟ ਬਣਾਈ ਜਾ ਸਕਦੀ ਹੈ । ਓਹਨਾਂ ਨੇ ਵੋਟ ਦੀ ਸਹੀ ਵਰਤੋਂ ਲਈ ਵੀ ਜਨਤਾ ਨੂੰ ਅਪੀਲ ਕੀਤੀ । ਇਸ ਮੌਕੇ ਆਦਮਪੁਰ ਵਿਧਾਨ ਸਭਾ ਦੇ ਨੋਡਲ ਅਧਿਕਾਰੀ ਲੈਕਚਰਾਰ ਬ੍ਰਿਜ ਲਾਲ , ਲੈਕਚਰਾਰ ਗੁਰਿੰਦਰ ਸਿੰਘ , ਮਾਸਟਰ ਹਰਵਿੰਦਰ ਸਿੰਘ ਪੰਡੋਰੀ,ਬੀ ਐਲ ਓ ਮੈਡਮ ਪਰਮਿੰਦਰ ਕੌਰ, ਕੁਲਦੀਪ ਸਿੰਘ , ਪਰਮਿੰਦਰ ਸਿੰਘ, ਤੇ ਸਕੂਲ ਸਟਾਫ ਹਾਜ਼ਰ ਸੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSuvendu Adhikari booked for call details access claims
Next articleਆਮ ਆਦਮੀ ਪਾਰਟੀ ਦੇ ਪ੍ਰਤੀਨਿਧੀ ਮੰਡਲ ਨੇ ਡਿਪਟੀ ਕਮਿਸ਼ਨਰ ਦੇ ਨਾਮ ਸੌਂਪਿਆ ਮੰਗ ਪੱਤਰ