ਗੁਰੂ ਨਾਨਕ ਨੈਸ਼ਨਲ  ਕਾਲਜ ਕੋ-ਐਡ ਨਕੋਦਰ ਵਿੱਚ ਕਾਲਜ ਦੇ ਕਾਮਰਸ ਵਿਭਾਗ ਵਲੋ ਦੋ ਦਿਨਾ ਵਰਕਸ਼ਾਪ  ਮਿਤੀ 13 ਤੇ 14 ਸਤੰਬਰ ਨੂੰ ਸਕਿਉਰਿਟੀ ਐਕਸਚੇਂਜ  ਬੋਰਡ  ਆਫ ਇੰਡੀਆ ਵਲੋਂ  ਕਰਵਾਇਆ  ਗਿਆ |

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਇਹ ਸੈਮੀਨਾਰ ਨੌਜਵਾਨ ਨਾਗਰਿਕ ਨੂੰ ਵਿੱਤੀ ਸੁਰੱਖਿਆ ਦੇ ਸਬੰਧ ਵਿਚ ਕਰਵਾਇਆ ਗਿਆ ਸੈਮੀਨਰ ਦੀ ਸ਼ੁਰੂਆਤ ਮਹਿਮਾਨ ਡਾ. ਜਸਵਿੰਦਰ ਕੌਰ ਮੁੱਖੀ ਕਮਾਰਸ ਵਿਭਾਗ ਲਾਇਲਪੁਰ ਖਾਲਸਾ ਕਾਲਜ ਵੂਮੈਨ ਜਲੰਧਰ ਨੂੰ ਕਾਲਜ ਦੇ ਕਾਰਜਕਾਰੀ  ਪ੍ਰਿੰਸੀਪਲ ਸ੍ਰੀ  ਪ੍ਰਬਲ ਕੁਮਾਰ ਜੋਸ਼ੀ ਜੀ ਵਲੋਂ ਬੁਕੇ ਦੇਕਰ ਕੀਤੀ ਗਈ | ਮੰਚ ਸੰਚਾਲਕ ਪ੍ਰੋ ਬਲਜੀਤ ਸਿੰਘ ਨੇ ਆਏ ਹੋਏ ਮਹਿਮਾਨ ਦਾ  ਕਾਮਰਸ ਅਤੇ ਕੰਪਿਊਟਰ  ਵਿਭਾਗ ਵਲੋ ਨਿਘਾ ਸੁਵਾਗਤ ਕੀਤਾ | ਇਸ ਸੈਮੀਨਰ ਵਿੱਚ ਨਿਵੇਸ਼,ਬਚੱਤ ,ਬਜਾਰ ਤੇ ਵਿੱਤੀ ਵਿਵਸਥਾ ਵਾਰੇ ਵਿਸਥਾਰ ਪੂਰਵਕ ਦੱਸਿਆ ਗਿਆ ਪ੍ਰੀ ਵਰਕਸ਼ਾਪ ਕਵਿਜ ਵੀ  ਸੰਚਾਲਤ ਕੀਤਾ ਗਿਆ | ਜਿਸ ਚ ਸਾਰੇ ਵਿਦਿਆਰਥੀਆ ਨੇ ਬੜੇ ਉਤਸ਼ਾਹ  ਨਾਲ ਹਿੱਸਾ ਲਿਆ ਡਾ. ਜਸਵਿੰਦਰ ਕੌਰ ਵਲੋ ਵਿਦਿਰਥੀਆ ਨੂੰ ਬੱਚਤ ਕਰਨ ਲਈ ਪ੍ਰੇਰਿਆ ਗਿਆ ਤਾ ਜੋ ਉਨਾ ਦਾ ਆਉਣ ਵਾਲਾ ਭਵਿੱਖ ਵਧੀਆ ਹੋ ਸਕੇ ਵਿਦਿਆਰਥੀਆ ਨੂੰ ਸਰਟੀਫਿਕੇਟ ਦੇ ਕੇ ਉਨਾ ਦਾ ਹੌਸਲਾ ਵਧਾਇਆ ਗਿਆ ਸੈਮੀਨਰ ਦੇ ਅਖੀਰ ਚ ਡਾ. ਜਸਵਿੰਦਰਕੌਰ ਜੀ ਦਾ ਕਾਲਜ ਦੇ ਕਾਰਜਕਾਰੀ  ਪ੍ਰਿੰਸੀਪਲ ਸ੍ਰੀ ਪ੍ਰਬਲ ਕੁਮਾਰ ਜੋਸ਼ੀ ਤੇ ਕਾਮਰਸ ਅਤੇ ਕੰਪਿਊਟਰ ਵਿਭਾਗ ਵਲੋ ਸਨਮਾਨ ਚੀਨ ਦੇਕਰ ਸਨਮਾਨ ਕੀਤਾ ਗਿਆ | ਇਸ ਦੋ ਦਿਨਾ ਸੈਮੀਨਰ ਦਾ ਅਯੋਜਨ ਕਾਲਜ ਦੇ ਕਾਮਰਸ ਵਿਭਾਗ ਦੇ ਮੁੱਖੀ ਪ੍ਰੋ. ਮੇਨਿਕਾ ਧੀਰ  ਦੇ ਅਧੀਨ ਕੀਤਾ ਗਿਆ ਇਸ ਮੌਕੇ ਸਕੂਲ ਕੋਆਰਡੀਨੇਟਰ ਮੈਡਮ ਖੁਸ਼ਦੀਪ ਕੌਰ,ਪ੍ਰੋ ਬਲਜੀਤ ਸਿੰਘ, ਪ੍ਰੋ  ਕਿਰਨਦੀਪ ਕੌਰ,ਪ੍ਰੋ ਸ਼ਾਖਸੀ ਮਹਾਜਨ ,ਪ੍ਰੋ ਨੇਹਾ ਕੰਡਾ ,ਪ੍ਰੋ ਮਨਦੀਪ ਕੌਰ ,ਪ੍ਰੋ ਮਨਿੰਦਰ ਕੌਰ , ਪ੍ਰੋ ਰਮਨਦੀਪ ਕੌਰ ਆਦਿ ਹਾਜਰ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਦਨੀਪੁਰ ਵਿਖੇ ਸਵੱਛਤਾ ਅਭਿਆਨ ਤਹਿਤ ਵਾਤਾਵਰਣ ਜਾਗਰੂਕਤਾ ਪੋ੍ਗਰਾਮ ਕਰਵਾਇਆ ਗਿਆ।
Next articleThe Theory of Feminization of Agriculture: An Evaluation